Immigration Firm Fraud: ਚੰਡੀਗੜ੍ਹ ਦੀ ਇਮੀਗ੍ਰੇਸ਼ਨ ਫ਼ਰਮ ਨੇ 66 ਲੱਖ ਦੀ ਮਾਰੀ ਠੱਗੀ, ਪਰਚਾ ਦਰਜ

By : BALJINDERK

Published : Apr 26, 2024, 2:31 pm IST
Updated : Apr 26, 2024, 2:32 pm IST
SHARE ARTICLE
Immigration Firm Fraud
Immigration Firm Fraud

Immigration Firm Fraud : ਤਿੰਨ ਵਿਦਿਅਰਾਥੀਆਂ ਨੇ ਕੈਨੇਡਾ ਅਤੇ ਔਰਤ ਨੇ ਜਾਣਾ ਸੀ ਸਿੰਗਾਪੁਰ 

Immigration Firm Fraud : ਚੰਡੀਗੜ੍ਹ 'ਚ ਵਿਦੇਸ਼ਾਂ ਭੇਜਣ ਦੇ ਨਾਂ 'ਤੇ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲੇ ’ਚ ਸੈਕਟਰ 34 ਥਾਣੇ ਦੀ ਪੁਲਿਸ ਨੇ ਸੈਕਟਰ 34 ਦੀ ਹੀ ਇੱਕ ਇਮੀਗ੍ਰੇਸ਼ਨ ਫ਼ਰਮ ਖ਼ਿਲਾਫ਼ ਲੱਖਾਂ ਰੁਪਏ ਦੀ ਧੋਖਾਧੜੀ ਦੇ ਦੋ ਕੇਸ ਦਰਜ ਕੀਤੇ ਹਨ।

ਇਹ ਵੀ ਪੜੋ:Haryana News : ਸਰਵਿਸ ਸਟੇਸ਼ਨ ਮਾਲਕ ’ਤੇ ਹਮਲਾ, ਬੋਲੈਰੋ ਗੱਡੀ ਨੇ 2 ਲੋਕਾਂ ਨੂੰ ਕੁਚਲਿਆ 

ਪਹਿਲੇ ਮਾਮਲੇ 'ਚ ਰੋਹਤਕ ਦੀ ਰਹਿਣ ਵਾਲੀ ਇਕ ਔਰਤ ਨੇ ਦੋਸ਼ ਲਾਇਆ ਕਿ ਸੈਕਟਰ 34 ਦੀ ਈਗਲ ਵਨ ਐਡਵਾਈਜ਼ਰ ਨਾਂ ਦੀ ਇਮੀਗ੍ਰੇਸ਼ਨ ਫ਼ਰਮ ਨੇ ਉਸ ਨੂੰ ਅਤੇ ਉਸ ਦੇ ਤਿੰਨ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 46.30 ਲੱਖ ਰੁਪਏ ਦੀ ਠੱਗੀ ਮਾਰੀ ਹੈ। ਔਰਤ ਪੇਸ਼ੇ ਤੋਂ ਟਿਊਟਰ ਹੈ ਅਤੇ ਉਹ ਸਿੰਗਾਪੁਰ ਜਾਣਾ ਚਾਹੁੰਦੀ ਸੀ। ਉਸ ਦੇ ਤਿੰਨ ਵਿਦਿਆਰਥੀਆਂ ਨੇ ਕੈਨੇਡਾ ਜਾਣਾ ਸੀ। ਜਨਵਰੀ 2023 ’ਚ ਰਕਮ ਅਦਾ ਕਰਨ ਦੇ ਬਾਵਜੂਦ, ਇਮੀਗ੍ਰੇਸ਼ਨ ਫ਼ਰਮ ਨੇ ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਇਸ ਸਬੰਧੀ ਸੈਕਟਰ-34 ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਸੀ, ਜਿਸ ’ਤੇ ਪੁਲਿਸ ਨੇ ਵਿਸ਼ਵਾਸ ਤੋੜਨ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜੋ:Ludhiana Road Accident : ਲੁਧਿਆਣਾ 'ਚ ਝੰਡਾਲੀ ਤੋਂ ਫਗਵਾੜਾ ਜਾ ਰਹੇ ਡਰਾਈਵਰ ਦੀ ਸੜਕ ਹਾਦਸੇ 'ਚ ਮੌਤ

ਜਿਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ, ਉਨ੍ਹਾਂ ’ਚ ਗੁਰਿੰਦਰ ਸਿੰਘ ਉਰਫ਼ ਗੁਰੀ, ਅਨੁਪਮ, ਜਸਕਰਨ, ਗਗਨਦੀਪ, ਹਰਮਨ ਅਤੇ ਅਮਿਤ ਸ਼ਾਮਲ ਹਨ। ਇਸ ਦੇ ਨਾਲ ਹੀ ਖੰਨਾ ਦੇ ਨਵਪ੍ਰੀਤ ਸਿੰਘ ਨੇ ਵੀ ਉਕਤ ਇਮੀਗ੍ਰੇਸ਼ਨ ਫ਼ਰਮ ਖਿਲਾਫ਼ ਸ਼ਿਕਾਇਤ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਫ਼ਰਮ ਨੇ ਉਸ ਨੂੰ ਕੈਨੇਡਾ ਲਈ ਵਰਕ ਪਰਮਿਟ ਦਿਵਾਉਣ ਦੇ ਨਾਂ 'ਤੇ 20 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੇ ਇਹ ਰਕਮ ਫਰਵਰੀ 2023 ’ਚ ਜਮ੍ਹਾਂ ਕਰਵਾਈ ਸੀ। ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਗੁਰਿੰਦਰ ਸਿੰਘ ਜਸਕਰਨ, ਜਸਕੀਰਤ ਅਤੇ ਸਟਾਫ਼ ਦੇ ਹੋਰ ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।

ਇਹ ਵੀ ਪੜੋ:Batala Accident News : ਅੱਚਲ ਸਾਹਿਬ ਬਟਾਲਾ ’ਚ ਦਰਖ਼ਤ ਨਾਲ ਕਾਰ ਟਕਰਾਉਣ ਨਾਲ ਵਿਅਕਤੀ ਦੀ ਮੌਤ

(For more news apart from Chandigarh Immigration firm has cheated 66 lakhs News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement