
ਕਾਰ ਦਾ ਸੰਤੁਲਨ ਵਿਗੜਨ ਨਾਲ ਵਾਪਰਿਆ ਹਾਦਸਾ
Batala Accident News : ਅੱਚਲ ਸਾਹਿਬ ਬਟਾਲਾ – ਬੀਤੀ ਦੇਰ ਰਾਤ ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਪਿੰਡ ਸੰਗਰਾਵਾਂ ਦੇ ਕੋਲ ਕਾਰ ਦਰਖ਼ਤ ਨਾਲ ਟਕਰਾਉਣ ਕਾਰਨ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜੋ:Haryana News : ਸਰਵਿਸ ਸਟੇਸ਼ਨ ਮਾਲਕ ’ਤੇ ਹਮਲਾ, ਬੋਲੈਰੋ ਗੱਡੀ ਨੇ 2 ਲੋਕਾਂ ਨੂੰ ਕੁਚਲਿਆ
ਥਾਣਾ ਰੰਗੜ ਨੰਗਲ ਦੇ ASI ਅਮਰਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਾਰ 'ਤੇ ਸਵਾਰ ਨੌਜਵਾਨ ਵਾਪਸ ਪੰਜ ਗਰਾਈਆਂ ਨੂੰ ਜਾ ਰਿਹਾ ਸੀ। ਜਦੋਂ ਸੰਗਰਾਵਾਂ ਕੋਲ ਪਹੁੰਚਿਆ ਤਾਂ ਕਾਰ ਦਾ ਸੰਤੁਲਨ ਵਿਗੜਨ ਕਾਰਨ ਦਰਖ਼ਤ ਨਾਲ ਟਕਰਾ ਗਈ, ਜਿਸ ’ਚ ਵਿਅਕਤੀ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਦਲਬੀਰ ਸਿੰਘ ਉਮਰ 35 ਸਾਲ ਵਾਸੀ ਪੰਜ ਗਰਾਈਆਂ ਵਜੋਂ ਹੋਈ ਹੈ ਜੋ ਕਿ ਜੋ ਕਿ ਪੇਸ਼ੇ ਵਜੋਂ RMP ਡਾਕਟਰ ਦਾ ਕੰਮ ਕਰਦਾ ਸੀ। ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਨਦੀਪ ਕੌਰ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਆਰੰਭ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ।
ਇਹ ਵੀ ਪੜੋ:Ludhiana Road Accident : ਲੁਧਿਆਣਾ 'ਚ ਝੰਡਾਲੀ ਤੋਂ ਫਗਵਾੜਾ ਜਾ ਰਹੇ ਡਰਾਈਵਰ ਦੀ ਸੜਕ ਹਾਦਸੇ 'ਚ ਮੌਤ
(For more news apart from person died after a car collided with tree in Batala News in Punjabi, stay tuned to Rozana Spokesman)