Haryana News : ਸਰਵਿਸ ਸਟੇਸ਼ਨ ਮਾਲਕ ’ਤੇ ਹਮਲਾ, ਬੋਲੈਰੋ ਗੱਡੀ ਨੇ 2 ਲੋਕਾਂ ਨੂੰ ਕੁਚਲਿਆ

By : BALJINDERK

Published : Apr 26, 2024, 1:06 pm IST
Updated : Apr 26, 2024, 1:06 pm IST
SHARE ARTICLE
ਮੌਕੇ ਦੀ ਤਸਵੀਰ
ਮੌਕੇ ਦੀ ਤਸਵੀਰ

Haryana News : ਭੀੜ ਨੂੰ ਆਉਂਦੇ ਦੇਖ ਖੁਦ ਦੇ ਸਾਥੀ ਨੂੰ ਲਤਾੜ ਕੇ ਭੱਜੇ, ਦੋਵਾਂ ਦੀ ਹਾਲਤ ਨਾਜ਼ੁਕ

Haryana News : ਹਰਿਆਣਾ ਦੇ ਰੇਵਾੜੀ ਜ਼ਿਲ੍ਹੇ’ਚ ਇੱਕ ਬੋਲੈਰੋ ਗੱਡੀ ’ਚ ਆਏ ਬਦਮਾਸ਼ਾਂ ਨੇ ਇੱਕ ਸਰਵਿਸ ਸਟੇਸ਼ਨ ਮਾਲਕ ਅਤੇ ਉਸਦੇ ਸਾਥੀਆਂ 'ਤੇ ਪਹਿਲਾਂ ਲਾਠੀਆਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਜਦੋਂ ਭੀੜ ਇਕੱਠੀ ਹੋਣ ਲੱਗੀ ਤਾਂ ਗੱਡੀ ਦੇ ਡਰਾਈਵਰ ਨੇ ਸਰਵਿਸ ਸਟੇਸ਼ਨ ਦੇ ਮਾਲਕ ਅਤੇ ਖੁਦ ਦੇ ਇਕ ਸਾਥੀ ਨੂੰ ਗੱਡੀ ਨਾਲ ਕੁਚਲ ਦਿੱਤਾ। ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਦੋਵਾਂ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜੋ:Ludhiana News : ਲੁਧਿਆਣਾ 'ਚ ਔਰਤ ਨੇ ਝਾੜੂ ਲੈ ਕੇ ਲੁਟੇਰਿਆਂ ਨਾਲ ਕੀਤਾ ਮੁਕਾਬਲਾ

ਰੇਵਾੜੀ ਦੇ ਮਨੇਠੀ ਪਿੰਡ ਵਾਸੀ ਧਰਮਿੰਦਰ ਵੱਲੋਂ ਖੋਲ ਥਾਣੇ ਵਿਚ ਦਰਜ ਕਰਵਾਈ FIR ਮੁਤਾਬਕ ਵੀਰਵਾਰ ਸ਼ਾਮ ਉਹ ਆਪਣੇ ਹੀ ਪਿੰਡ ਦੇ ਸ਼ੁਭਮ ਅਤੇ ਵੇਦਪਾਲ ਨਾਲ ਵੇਦਪਾਲ ਦੇ ਸਰਵਿਸ ਸਟੇਸ਼ਨ ਦੇ ਕੁੰਡ ਬੈਰੀਅਰ ’ਤੇ ਬੈਠਾ ਸੀ। ਉਦੋਂ ਅਚਾਨਕ ਇੱਕ ਚਿੱਟੇ ਰੰਗ ਦੀ ਬੋਲੈਰੋ ਕੈਂਪਰ ਆ ਗਈ। ਕਾਰ ਦੇ ਅੱਗੇ ਜਾਂ ਪਿਛਲੇ ਪਾਸੇ ਕੋਈ ਨੰਬਰ ਪਲੇਟ ਨਹੀਂ ਸੀ। ਪਿਛਲੇ ਸ਼ੀਸ਼ੇ 'ਤੇ ਹਿੰਦੂ ਲਿਖਿਆ ਹੋਇਆ ਸੀ।

ਇਹ ਵੀ ਪੜੋ:Patiala Accident News : ਪਟਿਆਲਾ ’ਚ ਟਰੱਕ ਡਰਾਈਵਰ ਨੇ ਅਪਾਹਜ ਮਜ਼ਦੂਰ ਔਰਤ ਨੂੰ ਕੁਚਲਿਆ  

ਡਰਾਈਵਰ ਨੇ ਕਾਰ ਨੂੰ ਪਿੰਡ ਬੇਗਪੁਰ ਵਾਸੀ ਹਰਿੰਦਰ ਕੋਲ ਲੈ ਕੇ ਰੋਕ ਲਿਆ। ਇਸ ਤੋਂ ਬਾਅਦ ਸੰਦੀਪ, ਸੂਰਜ, ਅੰਕਿਤ, ਨੀਰਜ, ਜਤਿੰਦਰ ਅਤੇ ਸੋਨੂੰ ਤੋਂ ਇਲਾਵਾ ਦੋ-ਤਿੰਨ ਹੋਰ ਨੌਜਵਾਨ ਕਾਰ ਤੋਂ ਹੇਠਾਂ ਉਤਰ ਗਏ। ਮੁਲਜ਼ਮਾਂ ਨੇ ਤਿੰਨਾਂ ਨੂੰ ਹੱਥਾਂ ਵਿੱਚ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ।
ਰੌਲਾ ਸੁਣ ਕੇ ਆਸ-ਪਾਸ ਦੇ ਦੁਕਾਨਦਾਰ ਅਤੇ ਹੋਰ ਲੋਕ ਮੌਕੇ 'ਤੇ ਪੁੱਜਣ ਲੱਗੇ ਤਾਂ ਦੋਸ਼ੀ ਹਰਿੰਦਰ ਨੇ ਬੋਲੈਰੋ ਗੱਡੀ ਨੂੰ ਸਾਹਮਣੇ ਤੋਂ ਮੋੜ ਲਿਆ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ 80 ਦੀ ਰਫ਼ਤਾਰ ਨਾਲ ਉਸ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜੋ:Jagraon News : ਰਾਏਕੋਟ ਦੇ ਇੱਕ ਵਿਅਕਤੀ ਨੇ ਤਹਿਸੀਲਦਾਰ ਨਾਲ ਕੀਤਾ ਦੁਰਵਿਵਹਾਰ 

ਮੁਲਜ਼ਮਾਂ ਨੇ ਸਰਵਿਸ ਸਟੇਸ਼ਨ ਦੇ ਮਾਲਕ ਵੇਦਪਾਲ ਅਤੇ ਖੁਦ ਦੇ ਸਾਥੀ ਅੰਕਿਤ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਬਹਿਰੋੜ ਰੋਡ ਵੱਲ ਭੱਜ ਗਏ। ਇਸ ਤੋਂ ਪਹਿਲਾਂ ਮੁਲਜ਼ਮਾਂ ਨੇ ਧਮਕੀ ਵੀ ਦਿੱਤੀ ਸੀ ਕਿ ਅੱਜ ਭੱਜਣ ਦਾ ਮੌਕਾ ਮਿਲਦੇ ਹੀ ਉਹ ਉਨ੍ਹਾਂ ਨੂੰ ਜਾਨੋਂ ਮਾਰ ਦੇਣਗੇ। ਵੇਦਪਾਲ ਅਤੇ ਅੰਕਿਤ ਨੂੰ ਗੰਭੀਰ ਹਾਲਤ ਵਿਚ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜੋ:Patiala Accident News : ਪਟਿਆਲਾ ’ਚ ਟਰੱਕ ਤੇ ਸਕੂਟਰੀ ਦੀ ਟੱਕਰ ’ਚ ਸੇਵਾਮੁਕਤ ਰੀਡਰ ਦੀ ਮੌਤ

ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇੱਕ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ’ਚ ਮੁਲਜ਼ਮ ਬੋਲੈਰੋ ਕੈਂਪਰ ਚਾਲਕ ਵੇਦਪਾਲ ਅਤੇ ਅੰਕਿਤ ਨੂੰ ਕੁਚਲਦੇ ਹੋਏ ਨਜ਼ਰ ਆ ਰਿਹਾ ਹੈ। ਮੁਲਜ਼ਮਾਂ ਦੇ ਹੱਥਾਂ ਵਿਚ ਡੰਡੇ ਵੀ ਦੇਖੇ ਗਏ। ਥਾਣਾ ਖੋਲ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ। ਨਾਲ ਹੀ ਧਰਮਿੰਦਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜੋ:EarthquakeNews : ਹੁਣੇ-ਹੁਣੇ ਪੰਜਾਬ ਤੇ ਹਰਿਆਣਾ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ

ਖੋਲ ਥਾਣਾ ਇੰਚਾਰਜ ਪ੍ਰਹਿਲਾਦ ਸਿੰਘ ਨੇ ਦੱਸਿਆ ਕਿ ਧਰਮਿੰਦਰ ਦੀ ਸ਼ਿਕਾਇਤ 'ਤੇ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਧਾਰਾ 148, 149, 323, 325, 506 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜੋ:Chandigarh Parking news : ਚੰਡੀਗੜ੍ਹ 'ਚ 1 ਮਈ ਤੋਂ ਸ਼ੁਰੂ ਹੋਵੇਗੀ ਆਨਲਾਈਨ ਪਾਰਕਿੰਗ ਫ਼ੀਸ 

(For more news apart from Attack on service station owner, Bolero vehicle crushed 2 people in haryana News in Punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement