
Ludhiana Road Accident : 3 ਘੰਟੇ ਬਾਅਦ ਕੈਬਿਨ 'ਚ ਕਰੇਨ ਨਾਲ ਕੱਢਿਆ, ਨੀਂਦ ਆਉਣ ਕਾਰਨ ਵਾਪਰਿਆ ਹਾਦਸਾ
Ludhiana Road Accident :ਲੁਧਿਆਣਾ ਦੇ ਤਾਜਪੁਰ ਹਾਈਵੇਅ ਪੁਲ 'ਤੇ ਸ਼ੁੱਕਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਟਰੱਕ ਡਰਾਈਵਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਡਰਾਈਵਰ ਦੇ ਸੌਣ ਕਾਰਨ ਵਾਪਰਿਆ। ਡਰਾਈਵਰ ਨੇ ਅੱਗੇ ਜਾ ਰਹੇ ਦੂਜੇ ਟਰੱਕ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਦਾ ਕੈਬਿਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਹ ਵੀ ਪੜੋ:Patiala Accident News : ਪਟਿਆਲਾ ’ਚ ਟਰੱਕ ਤੇ ਸਕੂਟਰੀ ਦੀ ਟੱਕਰ ’ਚ ਸੇਵਾਮੁਕਤ ਰੀਡਰ ਦੀ ਮੌਤ
ਮ੍ਰਿਤਕ ਡਰਾਈਵਰ ਸਟੇਅਰਿੰਗ ਅਤੇ ਕੈਬਿਨ ਵਿਚਕਾਰ ਫਸ ਗਿਆ। ਮਰਨ ਵਾਲੇ ਡਰਾਈਵਰ ਦਾ ਨਾਂ ਸੁਖਦੇਵ ਹੈ। ਉਹ ਗੱਡੀ ਨੂੰ ਝੰਡਾਲੀ ਤੋਂ ਫਗਵਾੜਾ ਲੈ ਕੇ ਜਾ ਰਿਹਾ ਸੀ। ਟਰੱਕ ਡਰਾਈਵਰ ਅਰਜੁਨ ਨੇ ਦੱਸਿਆ ਕਿ ਉਹ ਪਾਨੀਪਤ ਤੋਂ ਸ੍ਰੀਨਗਰ ਬਲਾਕ ਲੈ ਕੇ ਜਾ ਰਿਹਾ ਸੀ। ਉਸ ਦਾ ਟਰੱਕ ਸਮਰਾਲਾ ਚੌਕ ਨੇੜੇ ਤਾਜਪੁਰ ਪੁਲ ’ਤੇ ਕਰੀਬ 20 ਜਾਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਿਹਾ ਸੀ। ਤੇਜ਼ ਰਫਤਾਰ ਟਰੱਕ ਚਾਲਕ ਨੇ ਉਸ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਉਸ ਨੇ ਟਰੱਕ ’ਚੋਂ ਬਾਹਰ ਆ ਕੇ ਦੇਖਿਆ ਕਿ ਉਸ ਨੂੰ ਪਿੱਛੇ ਤੋਂ ਟੱਕਰ ਮਾਰਨ ਵਾਲੇ ਡਰਾਈਵਰ ਦੀ ਮੌਤ ਹੋ ਚੁੱਕੀ ਸੀ। ਉਸ ਦੇ ਕੰਨਾਂ ਵਿੱਚ ਹੈੱਡਫੋਨ ਲੱਗੇ ਹੋਏ ਸਨ। ਉਸ ਨੇ ਰੌਲਾ ਪਾ ਕੇ ਲੰਘ ਰਹੇ ਟਰੱਕ ਡਰਾਈਵਰਾਂ ਨੂੰ ਰੋਕ ਲਿਆ। ਮ੍ਰਿਤਕ ਡਰਾਈਵਰ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਬਾਹਰ ਨਹੀਂ ਆ ਸਕਿਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਟਰੈਫਿਕ ਜ਼ੋਨ ਇੰਚਾਰਜ ਦੀਪਕ ਕੁਮਾਰ ਘਟਨਾ ਵਾਲੀ ਥਾਂ ’ਤੇ ਪੁੱਜੇ।
ਇਹ ਵੀ ਪੜੋ:Chandigarh Parking news : ਚੰਡੀਗੜ੍ਹ 'ਚ 1 ਮਈ ਤੋਂ ਸ਼ੁਰੂ ਹੋਵੇਗੀ ਆਨਲਾਈਨ ਪਾਰਕਿੰਗ ਫ਼ੀਸ
ਪੁਲਿਸ ਮੁਲਾਜ਼ਮਾਂ ਨੇ ਤੁਰੰਤ NHI ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੌਕੇ 'ਤੇ ਕਟਰ ਮਸ਼ੀਨ ਬੁਲਾਈ ਗਈ ਅਤੇ ਕੈਬਿਨ ਵੀ ਕੱਟਿਆ ਗਿਆ ਪਰ ਫਿਰ ਵੀ ਮ੍ਰਿਤਕ ਡਰਾਈਵਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਆਖਰਕਾਰ ਕਰੇਨ ਦੀ ਮਦਦ ਨਾਲ ਕੈਬਿਨ ਤੋਂ ਸਟੀਅਰਿੰਗ ਸੀਟ ਨੂੰ ਖਿੱਚ ਕੇ ਲਾਸ਼ ਨੂੰ ਬਾਹਰ ਕੱਢਣ 'ਚ ਕਰੀਬ 3 ਘੰਟੇ ਲੱਗ ਗਏ। ਮ੍ਰਿਤਕ ਸੁਖਦੇਵ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।
ਇਹ ਵੀ ਪੜੋ:Earthquake News : ਹੁਣੇ-ਹੁਣੇ ਪੰਜਾਬ ਤੇ ਹਰਿਆਣਾ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ
(For more news apart from driver going from Jhandali to Phagwara died in a road accident in Ludhiana News in Punjabi, stay tuned to Rozana Spokesman)