Chandigarh News: ਚੰਡੀਗੜ੍ਹ ਤੋਂ ਹੁਣ ਰਾਤ ਨੂੰ ਵੀ ਲੈ ਸਕੋਗੇ ਉਡਾਣਾਂ; ਏਅਰਪੋਰਟ ਅਥਾਰਟੀ ਵਲੋਂ ਕੀਤੀ ਜਾ ਰਹੀ ਤਿਆਰੀ
Published : Apr 27, 2024, 2:02 pm IST
Updated : Apr 27, 2024, 2:02 pm IST
SHARE ARTICLE
You can take flights from Chandigarh now even at night
You can take flights from Chandigarh now even at night

ਇਸ ਕਾਰਨ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ।

Chandigarh News:  ਦੇਸ਼-ਵਿਦੇਸ਼ ਜਾਣ ਵਾਲੇ ਲੋਕ ਹੁਣ ਰਾਤ ਨੂੰ ਵੀ ਚੰਡੀਗੜ੍ਹ ਤੋਂ ਫਲਾਈਟ ਫੜ ਸਕਣਗੇ। ਹਵਾਈ ਅੱਡੇ ਤੋਂ ਰਾਤ ਦੀਆਂ ਉਡਾਣਾਂ ਸ਼ੁਰੂ ਹੋਣ ਨਾਲ ਇਹ ਸੰਭਵ ਹੋਣ ਜਾ ਰਿਹਾ ਹੈ। ਇਸ ਦੇ ਲਈ ਏਅਰਪੋਰਟ ਅਥਾਰਟੀ ਵਲੋਂ ਹਵਾਈ ਅੱਡੇ 'ਤੇ ਅਤਿ-ਆਧੁਨਿਕ ਉਪਕਰਨ ਲਗਾਏ ਗਏ ਹਨ ਤਾਂ ਜੋ ਰਾਤ ਨੂੰ ਅਤੇ ਖਰਾਬ ਮੌਸਮ ਵਿਚ ਵੀ ਜਹਾਜ਼ ਹਵਾਈ ਅੱਡੇ 'ਤੇ ਉਤਰ ਸਕਣ। ਇਸ ਕਾਰਨ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ।

ਜਾਣਕਾਰੀ ਅਨੁਸਾਰ 15 ਮਈ ਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਆਬੂ ਧਾਬੀ ਲਈ ਨਵੀਂ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਏਅਰ ਲਾਈਨਜ਼ ਕੰਪਨੀ ਇੰਡੀਗੋ ਦੀ ਫਲਾਈਟ ਨੰਬਰ 6E 1417 15 ਮਈ ਨੂੰ ਰਾਤ 10:15 ਵਜੇ ਆਬੂ ਧਾਬੀ ਤੋਂ ਉਡਾਣ ਭਰੇਗੀ। ਜਦਕਿ ਇਹ ਸਵੇਰੇ 3.30 ਵਜੇ ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰੇਗੀ। ਇਸੇ ਤਰ੍ਹਾਂ 16 ਮਈ ਨੂੰ ਫਲਾਈਟ ਨੰਬਰ 6E 1418 ਚੰਡੀਗੜ੍ਹ ਤੋਂ ਦੁਪਹਿਰ 2.45 ਵਜੇ ਉਡਾਣ ਭਰੇਗੀ ਅਤੇ ਸਵੇਰੇ 5 ਵਜੇ ਆਬੂ ਧਾਬੀ ਪਹੁੰਚੇਗੀ। ਏਅਰਲਾਈਨ ਕੰਪਨੀ ਵਲੋਂ ਇਸ ਸਬੰਧੀ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿਤੀ ਗਈ ਹੈ।

ਇਸ ਤੋਂ ਪਹਿਲਾਂ ਚੰਡੀਗੜ੍ਹ ਹਵਾਈ ਅੱਡੇ ਤੋਂ ਬੈਂਕਾਕ ਅਤੇ ਸ਼ਾਰਜਹਾਨ ਲਈ ਦੋ ਅੰਤਰਰਾਸ਼ਟਰੀ ਉਡਾਣਾਂ ਰੱਦ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ ਕੋਵਿਡ 19 ਬੈਂਕਾਕ ਫਲਾਈਟ ਰੱਦ ਕਰ ਦਿਤੀ ਗਈ ਸੀ। ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਸ਼ਾਰਜਹਾਨ ਜਾਣ ਵਾਲੀ ਫਲਾਈਟ ਵੀ ਰੱਦ ਕਰ ਦਿਤੀ ਗਈ ਸੀ। ਉਸ ਸਮੇਂ ਇਸ ਦਾ ਕਾਰਨ ਖਰਾਬ ਮੌਸਮ ਅਤੇ ਧੁੰਦ ਦਸਿਆ ਗਿਆ ਸੀ। ਹੁਣ 24 ਘੰਟੇ ਚੱਲਣ ਵਾਲੀ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਇਹ ਉਡਾਣਾਂ ਵੀ ਸ਼ੁਰੂ ਹੋਣ ਦੀ ਉਮੀਦ ਹੈ।

(For more Punjabi news apart from You can take flights from Chandigarh now even at night, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement