High Court : ਚੰਡੀਗੜ੍ਹ ਦੇ ਸਬ ਇੰਸਪੈਕਟਰ ਨੂੰ ਰਿਸ਼ਵਤ ਮਾਮਲੇ ’ਚ ਹਾਈਕੋਰਟ ਨੇ ਕੀਤਾ ਬਰੀ 

By : BALJINDERK

Published : May 29, 2024, 2:37 pm IST
Updated : May 29, 2024, 2:37 pm IST
SHARE ARTICLE
ਸਬ ਇੰਸਪੈਕਟਰ ਸੰਜੀਵ ਕੁਮਾਰ
ਸਬ ਇੰਸਪੈਕਟਰ ਸੰਜੀਵ ਕੁਮਾਰ

High Court : ਰਿਸ਼ਵਤ ਕਾਂਡ 'ਚ ਸੀਬੀਆਈ ਅਦਾਲਤ ਨੇ ਸੁਣਾਈ ਸੀ ਸਜ਼ਾ

High Court : ਚੰਡੀਗੜ੍ਹ ਦੇ ਸਬ ਇੰਸਪੈਕਟਰ ਸੰਜੀਵ ਕੁਮਾਰ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਉਸ ਨੂੰ 50000 ਰੁਪਏ ਦੇ ਰਿਸ਼ਵਤ ਦੇ ਮਾਮਲੇ ਵਿੱਚ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ।  ਚੰਡੀਗੜ੍ਹ ਪੁਲਿਸ ਦੇ ਸਬ-ਇੰਸਪੈਕਟਰ ਸੰਜੀਵ ਕੁਮਾਰ ਨੂੰ ਹਾਈ ਕੋਰਟ ਨੇ 50,000 ਰੁਪਏ ਦੇ ਰਿਸ਼ਵਤ ਦੇ ਮਾਮਲੇ 'ਚ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਇਹ ਫੈਸਲਾ ਦਿੱਤਾ ਹੈ। ਇਸ ਤੋਂ ਪਹਿਲਾਂ 2018 ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਬ-ਇੰਸਪੈਕਟਰ ਸੰਜੀਵ ਕੁਮਾਰ ਅਤੇ ਸੈਕਟਰ 17 ਮਾਰਕੀਟ ਦੇ ਸਾਬਕਾ ਮੁਖੀ ਸੁਭਾਸ਼ ਕਟਾਰੀਆ ਨੂੰ ਦੋ-ਦੋ ਸਾਲ ਦੀ ਕੈਦ ਅਤੇ 25-25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜੋ:Haryana News : ਹਰਿਆਣਾ 'ਚ ਵੱਡਾ ਹਾਦਸਾ ਟਲਿਆ, ਚੰਡੀਗੜ੍ਹ ਜਾ ਰਹੀ ਰੋਡਵੇਜ਼ ਦੀ ਬੱਸ ਦੇ ਹੋਏ ਬ੍ਰੇਕ ਫੇਲ੍ਹ 

ਸੀਬੀਆਈ ਨੇ 2008 ਵਿੱਚ 50000 ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿੱਚ ਸਬ ਇੰਸਪੈਕਟਰ ਸੰਜੀਵ ਕੁਮਾਰ, ਸਬ ਇੰਸਪੈਕਟਰ ਰਮੇਸ਼ ਚੰਦਰ ਅਤੇ ਸੁਭਾਸ਼ ਕਟਾਰੀਆ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਕੇਸ ’ਚ ਸੀਬੀਆਈ ਵੱਲੋਂ 36 ਗਵਾਹ ਪੇਸ਼ ਕੀਤੇ ਗਏ ਸਨ, ਜਦੋਂ ਕਿ ਬਚਾਅ ਪੱਖ ਵੱਲੋਂ 15 ਗਵਾਹ ਪੇਸ਼ ਕੀਤੇ ਗਏ ਸਨ। ਪੂਰੀ ਸੁਣਵਾਈ ਤੋਂ ਬਾਅਦ ਸੀਬੀਆਈ ਅਦਾਲਤ ਨੇ ਇਸ ਮਾਮਲੇ ’ਚ ਸਬ ਇੰਸਪੈਕਟਰ ਰਮੇਸ਼ ਚੰਦਰ ਨੂੰ ਬਰੀ ਕਰ ਦਿੱਤਾ ਹੈ। ਕਿਉਂਕਿ ਦੂਜੇ ਦੋ ਦੋਸ਼ੀਆਂ ਦੀ ਸਜ਼ਾ 3 ਸਾਲ ਤੋਂ ਘੱਟ ਸੀ, ਇਸ ਲਈ ਉਨ੍ਹਾਂ ਨੂੰ 25,000 ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦਿੱਤੀ ਗਈ ਸੀ।

ਇਹ ਵੀ ਪੜੋ: Income Tax Department : ਇਨਕਮ ਟੈਕਸ ਵਿਭਾਗ ਦੀ ਚੇਤਾਵਨੀ, ਕਰਦਾਤਾ 31 ਮਈ ਤੋਂ ਪਹਿਲਾਂ ਪੈਨ ਕਾਰਡ ਨੂੰ ਆਧਾਰ ਨਾਲ ਕਰਨ ਲਿੰਕ 

ਮਾਮਲੇ ’ਚ ਸ਼ਿਕਾਇਤਕਰਤਾ ਅਰਵਿੰਦ ਕੁਮਾਰ ਪਾਂਡੇ ਨੇ ਆਪਣਾ ਇੱਕ ਬੂਥ ਕੱਪੜਾ ਡੀਲਰ ਦੀਨਾਨਾਥ ਮਿਸ਼ਰਾ ਨੂੰ ਕਿਰਾਏ 'ਤੇ ਦਿੱਤਾ ਸੀ। ਅਕਤੂਬਰ 2008 ’ਚ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਲੜਾਈ ਹੋ ਗਈ ਸੀ। ਇਸ ’ਤੇ ਮਿਸ਼ਰਾ ਨੇ ਬੂਥ ਮਾਲਕ ਅਰਵਿੰਦ ਕੁਮਾਰ ਪਾਂਡੇ ਖ਼ਿਲਾਫ਼ ਅਦਾਲਤ ’ਚ ਸਿਵਲ ਕੇਸ ਦਾਇਰ ਕੀਤਾ। ਬਾਅਦ ’ਚ 3 ਨਵੰਬਰ 2008 ਨੂੰ ਮਿਸ਼ਰਾ ਅਤੇ ਪਾਂਡੇ ਵਿਚਕਾਰ ਸਮਝੌਤਾ ਹੋਇਆ। ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਅਦਾਲਤ ਕੋਈ ਫੈਸਲਾ ਨਹੀਂ ਲੈਂਦੀ, ਉਦੋਂ ਤੱਕ ਬੂਥ ਦੀਆਂ ਚਾਬੀਆਂ ਮੰਡੀ ਦੇ ਮੁਖੀ ਸੁਭਾਸ਼ ਕਟਾਰੀਆ ਕੋਲ ਹੀ ਰਹਿਣਗੀਆਂ। ਇਹ ਸਮਝੌਤਾ ਸੁਭਾਸ਼ ਕਟਾਰੀਆ ਵੱਲੋਂ ਸਬ ਇੰਸਪੈਕਟਰ ਸੰਜੀਵ ਕੁਮਾਰ ਦੀ ਹਾਜ਼ਰੀ ’ਚ ਕੀਤਾ ਗਿਆ।

ਇਹ ਵੀ ਪੜੋ:Bathinda News : ਬਠਿੰਡਾ ਦੀ ਝੀਲ ’ਚ ਦੋ ਵਿਅਕਤੀਆਂ ਨੇ ਮਾਰੀ ਛਾਲ 

5 ਨਵੰਬਰ ਨੂੰ ਅਰਵਿੰਦ ਪਾਂਡੇ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਕਿ ਸਬ ਇੰਸਪੈਕਟਰ ਸੰਜੀਵ ਕੁਮਾਰ ਅਤੇ ਮਾਰਕੀਟ ਹੈੱਡ ਸੁਭਾਸ਼ ਕਟਾਰੀਆ ਕੇਸ ਨੂੰ ਨਿਪਟਾਉਣ ਲਈ 50,000 ਰੁਪਏ ਦੀ ਮੰਗ ਕਰ ਰਹੇ ਹਨ। 7 ਨਵੰਬਰ 2008 ਨੂੰ ਸੀਬੀਆਈ ਨੇ ਪਾਂਡੇ ਦੀ ਸ਼ਿਕਾਇਤ 'ਤੇ ਜਾਲ ਵਿਛਾਇਆ। ਇਸ ਤੋਂ ਬਾਅਦ ਸੀਬੀਆਈ ਨੇ ਦੋਵਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।

(For more news apart from High Court acquitted Sub Inspector of Chandigarh in briber case News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement