Haryana News : ਹਰਿਆਣਾ 'ਚ ਵੱਡਾ ਹਾਦਸਾ ਟਲਿਆ, ਚੰਡੀਗੜ੍ਹ ਜਾ ਰਹੀ ਰੋਡਵੇਜ਼ ਦੀ ਬੱਸ ਦੇ ਹੋਏ ਬ੍ਰੇਕ ਫੇਲ੍ਹ 

By : BALJINDERK

Published : May 29, 2024, 1:24 pm IST
Updated : May 29, 2024, 1:25 pm IST
SHARE ARTICLE
ਬੱਸ ਖਦਾਨ ’ਚ ਡਿੱਗੀ ਹੋਈ
ਬੱਸ ਖਦਾਨ ’ਚ ਡਿੱਗੀ ਹੋਈ

Haryana News : 45 ਯਾਤਰੀਆਂ ਨਾਲ ਭਰੀ ਬੱਸ ਖਦਾਨ ’ਚ ਬਣੇ ਗੈਰਿਜ ਨਾਲ ਜਾ ਟਕਰਾਈ 

Haryana News :  ਸ਼ਾਹਬਾਦ, ਕੁਰੂਕਸ਼ੇਤਰ, ਹਰਿਆਣਾ ਦੇ ਜੀਟੀ ਰੋਡ 'ਤੇ ਪਿੰਡ ਰਤਨਗੜ੍ਹ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਦੇ ਬ੍ਰੇਕ ਅਚਾਨਕ ਫੇਲ ਹੋ ਗਏ। ਬ੍ਰੇਕ ਫੇਲ੍ਹ ਹੋਣ ਕਾਰਨ ਬੱਸ ਖੱਡ ’ਚ ਜਾ ਡਿੱਗੀ। ਖੁਸ਼ਕਿਸਮਤੀ ਰਹੀ ਕਿ ਵੱਡਾ ਹਾਦਸਾ ਟਲ ਗਿਆ। ਬੱਸ ਵਿੱਚ 40 ਤੋਂ ਵੱਧ ਯਾਤਰੀ ਸਵਾਰ ਸਨ। ਹਾਦਸੇ 'ਚ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਸਵੇਰੇ ਕਰੀਬ 7 ਵਜੇ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜੋ:Nawanshahr News : ਨਵਾਂਸ਼ਹਿਰ ’ਚ ਸ਼ਰਾਬ ਦੇ ਠੇਕੇਦਾਰ ਬੋਤਲਾਂ 'ਤੇ ਦੱਸੇ ਰੇਟ ਤੋਂ ਵੱਧ ਕੀਮਤ 'ਤੇ ਵੇਚ ਰਹੇ ਸ਼ਰਾਬ 

ਕੁਰੂਕਸ਼ੇਤਰ ਡਿਪੂ ਦੀ ਬੱਸ ਪਿਪਲੀ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਇਸ ’ਚ 40 ਤੋਂ 45 ਯਾਤਰੀ ਬੈਠੇ ਸਨ। ਜਦੋਂ ਬੱਸ ਸ਼ਾਹਬਾਦ ਦੇ ਪਿੰਡ ਰਤਨਗੜ੍ਹ ਪਹੁੰਚੀ ਤਾਂ ਡਰਾਈਵਰ ਨੇ ਬੱਸ ਨੂੰ ਸ਼ਾਹਬਾਦ ਵੱਲ ਮੋੜ ਲਿਆ। ਜਦੋਂ ਉਸਨੇ ਬੱਸ ਨੂੰ ਅੱਗੇ ਵਧਾਇਆ ਤਾਂ ਬੱਸ ਦੀਆਂ ਬ੍ਰੇਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਬੱਸ ਸੜਕ ਤੋਂ ਹੇਠਾਂ ਖਦਾਨ ’ਚ ਜਾ ਵੜੀ। ਬਸ ਇੱਕ ਕਾਰ ਗੈਰਿਜ ’ਚ ਜਾ ਟਕਰਾਈ। ਇਸ ਕਾਰਨ ਗੈਰਿਜ ’ਚ ਖੜ੍ਹੀ ਕਾਰ ਅਤੇ ਦੁਕਾਨ ਦਾ ਸ਼ੈੱਡ ਟੁੱਟ ਗਿਆ।

ਇਹ ਵੀ ਪੜੋ: Income Tax Department : ਇਨਕਮ ਟੈਕਸ ਵਿਭਾਗ ਦੀ ਚੇਤਾਵਨੀ, ਕਰਦਾਤਾ 31 ਮਈ ਤੋਂ ਪਹਿਲਾਂ ਪੈਨ ਕਾਰਡ ਨੂੰ ਆਧਾਰ ਨਾਲ ਕਰਨ ਲਿੰਕ

ਜਦੋਂ ਬ੍ਰੇਕ ਫੇਲ੍ਹ ਹੋ ਗਏ ਤਾਂ ਡਰਾਈਵਰ ਨੇ ਸਮਝਦਾਰੀ ਵਰਤੀ ਅਤੇ ਬੱਸ ਨੂੰ ਸੜਕ ਤੋਂ ਹੇਠਾਂ ਖੱਡਾਂ ’ਚ ਲੈ ਲਿਆ। ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਲਾਂਕਿ ਕੁਝ ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ, ਪਰ ਕੋਈ ਵੀ ਗੰਭੀਰ ਨਹੀਂ ਹੈ। ਸੂਚਨਾ ਮਿਲਦੇ ਹੀ ਡਾਇਲ-112 ਦੀ ਟੀਮ ਮੌਕੇ 'ਤੇ ਪਹੁੰਚ ਗਈ। ਰੋਡਵੇਜ਼ ਵਿਭਾਗ ਮਾਮਲੇ ਦੀ ਜਾਂਚ ’ਚ ਜੁਟਿਆ ਹੋਇਆ ਹੈ। ਬੱਸ ਦੇ ਕੰਡਕਟਰ ਵਿੱਕੀ ਨੇ ਦੱਸਿਆ ਕਿ ਹੋਰ ਬੱਸ ਦਾ ਪ੍ਰਬੰਧ ਕਰਕੇ ਸਵਾਰੀਆਂ ਨੂੰ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ।

ਇਹ ਵੀ ਪੜੋ:Bathinda News : ਬਠਿੰਡਾ ਦੀ ਝੀਲ ’ਚ ਦੋ ਵਿਅਕਤੀਆਂ ਨੇ ਮਾਰੀ ਛਾਲ 

ਦੱਸ ਦੇਈਏ ਕਿ ਪਿਛਲੇ ਹਫਤੇ ਜੀ.ਟੀ ਰੋਡ 'ਤੇ ਸਮਾਣੀ ਨੇੜੇ ਰੋਡਵੇਜ਼ ਦੀ ਬੱਸ ਇਕ ਟਰੱਕ ਨਾਲ ਟਕਰਾ ਗਈ ਸੀ ਅਤੇ ਪੁਲ ਦੇ ਹੇਠਾਂ ਲਟਕ ਗਈ ਸੀ। ਇਸ ਹਾਦਸੇ 'ਚ ਬੱਸ ਚਾਲਕ ਮੁਕੇਸ਼ ਦੀ ਮੌਤ ਹੋ ਗਈ, ਜਦਕਿ ਕੰਡਕਟਰ ਸਮੇਤ 18 ਸਵਾਰੀਆਂ ਜ਼ਖਮੀ ਹੋ ਗਈਆਂ।

(For more news apart from Roadways bus going to Chandigarh in Haryana has brake failure News in Punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement