Haryan news: ਸੋਨੀਪਤ 'ਚ ਜ਼ਹਿਰੀਲੀ ਸ਼ਰਾਬ ਦੀ ਖੇਪ ਫੜੀ, 54 ਲੱਖ ਰੁਪਏ ਦੀ ਅੰਗਰੇਜ਼ੀ-ਵਿਦੇਸ਼ੀ ਸ਼ਰਾਬ ਬਰਾਮਦ
Published : Apr 11, 2024, 2:52 pm IST
Updated : Apr 11, 2024, 2:52 pm IST
SHARE ARTICLE
Consignment of poisoned liquor caught in Sonipat News Haryan
Consignment of poisoned liquor caught in Sonipat News Haryan

Haryan news: ਬੀਤੇ ਦਿਨ ਵੀ ਵੱਡੀ ਮਾਤਰਾ ਵਿਚ ਫੜੀ ਸੀ ਸ਼ਰਾਬ

Consignment of poisoned liquor caught in Sonipat News Haryana: ਹਰਿਆਣਾ ਦੇ ਸੋਨੀਪਤ ਵਿਚ ਪੁਲਿਸ ਨੇ ਸ਼ਰਾਬ ਤਸਕਰ ਭੂਪੇਂਦਰ ਦਹੀਆ ਦਾ ਇਕ ਹੋਰ ਗੋਦਾਮ ਜ਼ਬਤ ਕੀਤਾ ਹੈ। ਗੋਦਾਮ ਦੇ ਅੰਦਰੋਂ ਵੱਡੀ ਮਾਤਰਾ ਵਿੱਚ ਨਾਜਾਇਜ਼ ਅੰਗਰੇਜ਼ੀ, ਦੇਸੀ, ਵਿਦੇਸ਼ੀ ਅਤੇ ਨਕਲੀ ਸ਼ਰਾਬ ਬਰਾਮਦ ਹੋਈ। ਇਸ ਦੀ ਕੀਮਤ 28 ਲੱਖ 4 ਹਜ਼ਾਰ 800 ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਕ ਹੋਰ ਗੋਦਾਮ 'ਚੋਂ 26 ਲੱਖ 25 ਹਜ਼ਾਰ 130 ਰੁਪਏ ਦੀ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਸੀ। ਦੋ ਦਿਨਾਂ ਵਿਚ ਦੋ ਗੋਦਾਮਾਂ ਵਿਚੋਂ 54 ਲੱਖ 30 ਹਜ਼ਾਰ ਰੁਪਏ ਦੀ ਸ਼ਰਾਬ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ: Pakistan Bus Accident: ਪਾਕਿਸਤਾਨ 'ਚ ਈਦ ਮੌਕੇ ਵੱਡਾ ਹਾਦਸਾ, ਖੱਡ 'ਚ ਡਿੱਗੀ ਬੱਸ, 17 ਲੋਕਾਂ ਦੀ ਹੋਈ ਮੌਤ 

ਖਰਖੌਦਾ ਥਾਣੇ ਵਿਚ ਸ਼ਰਾਬ ਤਸਕਰ ਖ਼ਿਲਾਫ਼ ਦਰਜ ਕੀਤੀ ਦੂਜੀ ਐਫਆਈਆਰ ਵਿਚ ਸਪੱਸ਼ਟ ਲਿਖਿਆ ਗਿਆ ਸੀ ਕਿ ਜ਼ਬਤ ਕੀਤੀ ਗਈ ਸ਼ਰਾਬ ਵਿਚ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਵੀ ਸੀ। ਦੱਸ ਦੇਈਏ ਕਿ ਕੋਰੋਨਾ ਦੇ ਦੌਰ ਦੌਰਾਨ ਸੋਨੀਪਤ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 30 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। 24 ਘੰਟਿਆਂ ਵਿੱਚ ਫੜੀ ਗਈ ਸ਼ਰਾਬ ਵਿੱਚ ਜ਼ਹਿਰੀਲੀ, ਨਕਲੀ ਅਤੇ ਮਿਆਦ ਪੁੱਗ ਚੁੱਕੀ ਸ਼ਰਾਬ ਵੀ ਸ਼ਾਮਲ ਹੈ। ਇਸ ਦੌਰਾਨ ਭੁਪਿੰਦਰ ਦਹੀਆ ਨੇ ਪੁਲਿਸ ’ਤੇ ਉਸ ਨੂੰ ਫਸਾਉਣ ਦਾ ਦੋਸ਼ ਲਾਇਆ ਹੈ। ਦਾਅਵਾ ਕੀਤਾ ਕਿ ਉਹ ਤਿੰਨ ਸਾਲਾਂ ਤੋਂ ਕੰਮ ਛੱਡ ਚੁੱਕਿਆ ਹੈ। 

ਇਹ ਵੀ ਪੜ੍ਹੋ: Dirba Farmer Death News: ਖਨੌਰੀ ਬਾਰਡਰ 'ਤੇ ਦਿੱਤੇ ਜਾ ਰਹੇ ਧਰਨੇ ‘ਚੋਂ ਘਰ ਪਰਤੇ ਕਿਸਾਨ ਦੀ ਮੌਤ

ਸੋਨੀਪਤ ਜ਼ਿਲੇ 'ਚ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਆਬਕਾਰੀ ਵਿਭਾਗ ਵੀ ਕਟਹਿਰੇ 'ਚ ਆ ਗਿਆ ਹੈ। ਸ਼ਰਾਬ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਦੀ ਜ਼ਿੰਮੇਵਾਰੀ ਇਸ ਵਿਭਾਗ ਦੀ ਹੈ, ਪਰ ਉਨ੍ਹਾਂ ਦੀਆਂ ਟੀਮਾਂ ਨੂੰ ਪੁਲਿਸ ਬੁਲਾਉਣੀ ਪੈਂਦੀ ਹੈ। ਇਸੇ ਦੌਰਾਨ ਥਾਣਾ ਬਹਿਲਗੜ੍ਹ ਦੀ ਪੁਲਿਸ ਨੇ ਸ਼ਰਾਬ ਨਾਲ ਭਰੀ ਹੌਂਡਾ ਅਮੇਜ਼ ਕਾਰ ਵੀ ਫੜੀ ਹੈ। ਇਸ ਵਿਚੋਂ 75 ਹਜ਼ਾਰ ਰੁਪਏ ਦੀ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਐਫਆਈਆਰ ਮੁਤਾਬਕ ਸੋਨੀਪਤ ਸੈਕਟਰ 27 ਕ੍ਰਾਈਮ ਯੂਨਿਟ ਦੀ ਟੀਮ ਖਰਖੌਦਾ ਦੇ ਸੈਦਪੁਰ ਚੌਕ ਨੇੜੇ ਮੌਜੂਦ ਸੀ। ਇਸੇ ਦੌਰਾਨ ਮੁਖਬਰ ਨੇ ਐਚਸੀ ਹਰਿੰਦਰ ਨੂੰ ਇਤਲਾਹ ਦਿੱਤੀ ਕਿ ਭੁਪਿੰਦਰ ਦਹੀਆ (ਬਦਨਾਮ ਸ਼ਰਾਬ ਸਮੱਗਲਰ) ਵਾਸੀ ਪਿੰਡ ਸਿਸਾਣਾ, ਉਸ ਦੇ ਰਿਸ਼ਤੇਦਾਰ ਸੋਨੂੰ ਅਤੇ ਮੋਨੂੰ ਵਾਸੀ ਜਸੌਰਖੇੜੀ, ਝੱਜਰ ਨੇ ਜਟੌਲਾ ਫੈਕਟਰੀ ਏਰੀਆ ਵਿਚ ਸੁਮਿਤ ਸਿੰਘ ਦਾ ਗੋਦਾਮ ਕਿਰਾਏ ’ਤੇ ਲਿਆ ਹੋਇਆ ਹੈ। ਵੱਡੀ ਮਾਤਰਾ ਵਿਚ ਸ਼ਰਾਬ ਅਤੇ ਬੀਅਰ ਗੈਰ-ਕਾਨੂੰਨੀ ਢੰਗ ਨਾਲ ਦੂਜੇ ਰਾਜਾਂ ਨੂੰ ਸਪਲਾਈ ਕਰਨ ਲਈ ਰੱਖੀ ਹੋਈ ਹੈ।

ਹਰਿੰਦਰ ਅਨੁਸਾਰ ਉਸ ਨੇ ਆਬਕਾਰੀ ਵਿਭਾਗ ਸਮੇਤ ਉੱਚ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰਕੇ ਮੌਕੇ ’ਤੇ ਬੁਲਾਇਆ। ਇਸ ਤੋਂ ਬਾਅਦ ਪੁਲਿਸ ਨੇ ਜਟੌਲਾ ਵਿਚ ਫੈਕਟਰੀ ਏਰੀਆ ਵਿਚ ਬਣੇ ਗੋਦਾਮ ਵਿਚ ਛਾਪਾ ਮਾਰਿਆ। ਉਦੋਂ ਤੱਕ ਆਬਕਾਰੀ ਅਧਿਕਾਰੀ  ਭਗਵਾਨ ਵੀ ਆਪਣੇ ਅਮਲੇ ਸਮੇਤ ਮੌਕੇ ’ਤੇ ਪਹੁੰਚ ਗਏ। ਗੋਦਾਮ ਦਾ ਦਰਵਾਜ਼ਾ ਖੁੱਲ੍ਹਾ ਪਾਇਆ ਗਿਆ। ਜਦੋਂ ਛਾਪਾਮਾਰੀ ਕਰਨ ਵਾਲੀ ਟੀਮ ਨੇ ਅੰਦਰ ਜਾ ਕੇ ਚੈਕਿੰਗ ਕੀਤੀ ਤਾਂ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਨਾਜਾਇਜ਼ ਅੰਗਰੇਜ਼ੀ ਸ਼ਰਾਬ, ਦੇਸੀ ਸ਼ਰਾਬ, ਵਿਦੇਸ਼ੀ ਸ਼ਰਾਬ, ਨਕਲੀ ਅਤੇ ਜ਼ਹਿਰੀਲੀ ਸ਼ਰਾਬ ਬਰਾਮਦ ਹੋਈ।

(For more Pnjabi news apart from Consignment of poisoned liquor caught in Sonipat News Haryana, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement