Haryana News : ਹਰਿਆਣਾ ’ਚ ਸਿੱਖ ਪਰਿਵਾਰਾਂ ਦੇ ਘਰਾਂ ਨੂੰ ਢਾਹੁਣ ਦੇ ਮਾਮਲੇ ’ਚ ਭਾਈ ਬਲਦੇਵ ਸਿੰਘ ਵਡਾਲਾ ਪਰਿਵਾਰਾਂ ਨੂੰ ਮਿਲਣ ਪਹੁੰਚੇ

By : BALJINDERK

Published : Jul 11, 2024, 3:07 pm IST
Updated : Jul 11, 2024, 3:47 pm IST
SHARE ARTICLE
ਪੱਤਰਕਾਰਾਂ ਨਾਲ ਭਾਈ ਬਲਦੇਵ ਸਿੰਘ ਵਡਾਲਾ ਗੱਲਬਾਤ ਕਰਦੇ ਹੋਏ
ਪੱਤਰਕਾਰਾਂ ਨਾਲ ਭਾਈ ਬਲਦੇਵ ਸਿੰਘ ਵਡਾਲਾ ਗੱਲਬਾਤ ਕਰਦੇ ਹੋਏ

Haryana News : ਪੀੜ੍ਹਤ ਪਰਿਵਾਰਾਂ ਨੇ ਰੋ-ਰੋ ਕੇ ਦੱਸੀ ਹੱਡਬੀਤੀ

Haryana News : ਹਰਿਆਣਾ ਦੇ ਪਿੰਡ ਅਮੂਪੁਰ ’ਚ ਸਿੱਖ ਪਰਿਵਾਰਾਂ ਦੇ ਘਰਾਂ ਨੂੰ ਢਾਹੁਣ ਮਾਮਲਾ ’ਚ ਅੱਜ ਭਾਈ ਬਲਦੇਵ ਸਿੰਘ ਵਡਾਲਾ ਖਾਸ ਤੌਰ ’ਤੇ ਪਰਿਵਾਰਾਂ ਨੂੰ ਮਿਲਣ ਪਹੁੰਚੇ। 14 ਦਿਨ ਤੋਂ ਖੁੱਲ੍ਹੇ ਅਸਮਾਨ ’ਚ ਬੈਠੇ ਉਨ੍ਹਾਂ ਨੇ ਭਾਈ ਰਮੇਸ਼ ਸਿੰਘ, ਭਾਈ ਬੂਟਾ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਰਘੂਵੀਰ ਸਿੰਘ ਪਰਿਵਾਰਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ।     

ਇਹ ਵੀ ਪੜੋ:Chhattisgarh News : ਰਾਏਪੁਰ ’ਚ ਚਾਰ ਪੁਲਿਸ ਕਰਮਚਾਰੀਆਂ ਨੇ ਮੰਗੀ ਮਾਫ਼ੀ, ਗੁਰਦੁਆਰੇ ’ਚ ਜੋੜੇ ਸਾਫ਼ ਕਰਨ ਦੀ ਮਿਲੀ ਸਜ਼ਾ  

ਭਾਈ ਬਲਦੇਵ ਸਿੰਘ  ਨੇ ਦੱਸਿਆ ਕਿ ਸਾਡੇ ਕੋਲ ਭਾਈ ਸਰਬਜੀਤ ਸਿੰਘ ਨੇ ਗਿਆਨੀ ਬਰਿਆਮ ਸਿੰਘ ਨਾਲ ਰਬਤਾ ਕਾਇਮ ਕਰਕੇ ਇਨ੍ਹਾਂ ਪਰਿਵਾਰਾਂ ਦੀ ਪੋਸਟ ਭੇਜੀ ਗਈ ਸੀ ਕਿ ਹਰਿਆਣੇ ਦੇ ਅਮੂਪੁਰ ਦੇ ਰਹਿਣ ਵਾਲੇ ਚਾਰ ਸਿੱਖ ਪਰਿਵਾਰਾਂ ਦੇ ਘਰਾਂ ਢਾਹ ਦਿੱਤੇ ਹਨ। ਇਥੋਂ ਦੇ ਸਰਪੰਚ ਨੇ ਇਨ੍ਹਾਂ ਦੀ ਜ਼ਮੀਨ ਹਥਿਆਉਣ ਵਾਸਤੇ ਇਹ ਘਨਾਉਣਾ ਕਾਰਨਾਮਾ ਕੀਤਾ। ਇਨ੍ਹਾਂ ਪਰਿਵਾਰਾਂ ਦੇ ਬਿਜਲੀ ਪਾਣੀ ਕੱਟ ਦਿਤੇ ਹਨ। ਪਰਿਵਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਨੇ ਕਿਹਾ ਹੈਰਾਨੀ ਦੀ ਗੱਲ ਹੈ ਇਨਾਂ ਪਰਿਵਾਰਾਂ ’ਤੇ 26 ਜੂਨ ਦਾ ਵਕਤ ਪਿਆ ਹੋਇਆ ਅੱਜ 10 ਤਰੀਕ ਹੋ ਗਈ । ਇਨ੍ਹਾਂ ਦਿਨਾਂ ਚ ਪਰਿਵਾਰ ਰੁੱਖਾਂ ਥੱਲੇ ਮੰਜੀਆਂ ’ਤੇ ਬੈਠ ਸਮਾਂ ਲੰਘਾ ਰਿਹਾ ਹੈ।  ਭਾਈ ਬਲਦੇਵ ਨੇ ਦੱਸਿਆ ਕਿ ਨੇੜੇ ਹੀ ਗਾਊਸਾਲਾ ਹੈ ਉਥੇਂ ਤੋਂ ਲਿਆ ਕੇ ਪਰਿਵਾਰ ਲੰਗਰ ਛਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿੱਖਾਂ ਨੂੰ ਭਿਖਾਰੀ ਬਣਾਉਣ ਵਾਲੇ ਇਹ ਹਾਕਮ ਲੋਕ ਜਿਹੜੇ ਸੰਵਿਧਾਨ ਕਾਨੂੰਨ ਜਮੂਹਰੀਅਤ ਦਾ ਘਾਣ ਕਰਨ ਵਾਲੇ ਹਨ। ਜਿਨ੍ਹਾਂ ਨੇ ਪ੍ਰਸਾਸਨ ਸਰਕਾਰਾਂ ਨੂੰ ਗੁੰਮਰਾਹ ਕੀਤਾ, ਜਾਂ ਫੇਰ ਸਰਕਾਰਾਂ ਨਾਲ ਮਿਲ ਇਹ ਕਾਰਾ ਕੀਤਾ ਹੈ। ਇਸ ਮੈਂ ਸਖ਼ਤ ਨਿਖੇਧੀ ਕਰਦਾ ਹਾਂ। 

ਇਹ ਵੀ ਪੜੋ:Hyderabad News : ਆਈਆਰਐਸ ਅਧਿਕਾਰੀ ਔਰਤ ਤੋਂ ਮਰਦ ਬਣੀ, 35 ਸਾਲਾ ਅਧਿਕਾਰੀ ਨੇ ਆਪਣਾ ਲਿੰਗ ਬਦਲਿਆ 

ਇਸ ਮੌਕੇ ਭਾਈ ਬਲਦੇਵ ਸਿੰਘ ਨੇ ਦਸਿਆ ਕਿ ਅਸੀਂ ਹਰਿਆਣੇ ਦੇ ਮੁੱਖ ਮੰਤਰੀ ਜੀ ਨੂੰ ਮਿਲ ਕੇ ਆਏ ਹਾਂ ਮੰਗ ਪੱਤਰ ਦੇ ਆਏ ਹਾਂ ਕਿ ਤੁਰੰਤ ਕਾਰਵਾਈ ਕਰਕੇ ਇਨ੍ਹਾਂ ਦੇ ਘਰ ਬਣਾ ਕੇ ਦਿੱਤੇ ਜਾਣ ਅਤੇ ਦੋਸੀਆਂ ’ਤੇ ਬਣਦੀ  ਕੀਤੀ ਜਾਵੇ। ਮੁੱਖ ਮੰਤਰੀ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਹੈ ਜਲਦ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। 
ਭਾਈ ਬਲਦੇਵ ਸਿੰਘ ਵਡਾਲਾ ਨੇ ਦੱਸਿਆ ਕਿ ਵਕੀਲ ਅਰੁਣ ਸ਼ਰਮਾ ਨੂੰ ਇਸ ਕੇਸ ਦੀ ਪੈਰਵਾਈ ਕਰ ਰਹੇ ਹਨ। ਇਨ੍ਹਾਂ ਪਰਿਵਾਰਾਂ ਦੇ ਹੱਕ ਲਈ ਜੇ ਸਾਨੂੰ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਜਾਣਾ ਪਿਆ ਤਾਂ ਅਸੀਂ ਜ਼ਰੂਰ ਜਾਵਾਂਗੇ।  ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਇਨ੍ਹਾਂ ਦੇ ਮਕਾਨ ਢਾਹੇ ਨੇ ਤਾਂ ਨੋਟਿਸ ਦੱਸੋ ਕਿਥੇ ਹਨ। ਉਨ੍ਹਾਂ ਕਿਹਾ ਮੁੜ ਤੋਂ 1947 ਚੇਤੇ ਕਰਵਾ ਦਿੱਤੀ ਹੈ, ਜੋ ਸਰਾਸਰ ਗਲਤ ਹੈ। 

(For more news apart from  Haryana government demolished houses of the Sikhs News in Punjabi, stay tuned to Rozana Spokesman)

 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement