Haryana News: 2 ਨਹਿਰ 'ਚੋਂ 2 ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ, ਬਾਈਕ ਵੀ ਬਰਾਮਦ
Published : Feb 14, 2024, 3:37 pm IST
Updated : Feb 15, 2024, 6:53 am IST
SHARE ARTICLE
2 dead bodies of 2 youths were found in the canal Haryana News in punjabi
2 dead bodies of 2 youths were found in the canal Haryana News in punjabi

Haryana News:ਰਾਤ ਦੇ ਹਨੇਰੇ ਵਿੱਚ ਡਿੱਗਣ ਦਾ ਖਦਸ਼ਾ!

2 dead bodies of 2 youths were found in the canal Haryana News in punjabi : ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿਚ ਇਕ ਨਹਿਰ ਵਿਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਬਾਈਕ ਵੀ ਨਹਿਰ ਦੇ ਪਾਣੀ ਵਿਚ ਪਈ ਮਿਲੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਰਾਤ ਨੂੰ ਹਨੇਰਾ ਹੋਣ ਕਾਰਨ ਉਨ੍ਹਾਂ ਨੂੰ ਨਹਿਰ ਨੂੰ ਨਹੀਂ ਦਿਖੀ ਹੋਣੀ ਅਤੇ ਦੋਵੇਂ ਉਸ ਵਿਚ ਡਿੱਗ ਗਏ। ਦੋਵੇਂ ਰਾਜਸਥਾਨ ਦੇ ਰਹਿਣ ਵਾਲੇ ਹਨ। ਪੁਲਿਸ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿਤਾ ਹੈ।

ਇਹ ਵੀ ਪੜ੍ਹੋ: PM Surya Ghar Yojana: ਤੁਸੀਂ ਵੀ ਲੈ ਸਕਦੇ ਹੋ ਮੁਫਤੀ ਬਿਜਲੀ ਯੋਜਨਾ ਦਾ ਫਾਇਦਾ, ਜਾਣੋ ਕਦਮ ਦਰ ਕਦਮ ਲਾਗੂ ਕਰਨ ਦਾ ਸਹੀ ਤਰੀਕਾ

ਦਰਅਸਲ ਬੁੱਧਵਾਰ ਸਵੇਰੇ ਕਸੌਲਾ ਥਾਣਾ ਅਧੀਨ ਗੜ੍ਹੀ ਬੋਲਨੀ ਚੌਕੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ-ਜੈਪੁਰ ਹਾਈਵੇ 'ਤੇ ਪਿੰਡ ਸੰਗਵਾੜੀ 'ਚ ਸਥਿਤ ਸ਼ਹੀਦ ਆਜ਼ਾਦ ਫਿਲਿੰਗ ਸਟੇਸ਼ਨ ਨੇੜੇ ਨਹਿਰ 'ਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।

ਇਹ ਵੀ ਪੜ੍ਹੋ: Poonam Pandey : ਮੌਤ ਦਾ ਡਰਾਮਾ ਕਰਨਾ ਪਿਆ ਮਹਿੰਗਾ, ਪੂਨਮ ਪਾਂਡੇ 'ਤੇ 100 ਕਰੋੜ ਦਾ ਕੇਸ ਦਰਜ

ਇਸ ਦੌਰਾਨ ਉਨ੍ਹਾਂ ਦੀ ਬਾਈਕ ਵੀ ਨਹਿਰ ਦੇ ਪਾਣੀ ਵਿਚੋਂ ਮਿਲੀ। ਮੁੱਢਲੀ ਜਾਂਚ ਮੁਤਾਬਕ ਦੋਵੇਂ ਰਾਜਸਥਾਨ ਦੇ ਖੁਸ਼ਖੇੜਾ ਇਲਾਕੇ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ 'ਚ ਅਜਿਹਾ ਲੱਗ ਰਿਹਾ ਹੈ ਕਿ ਸ਼ਾਇਦ ਦੋਵੇਂ ਰਾਤ ਦੇ ਸਮੇਂ ਬਾਈਕ 'ਤੇ ਜਾ ਰਹੇ ਸਨ ਅਤੇ ਹਨੇਰਾ ਹੋਣ ਕਾਰਨ ਨਹਿਰ 'ਚ ਨਜ਼ਰ ਨਹੀਂ ਆ ਰਹੀ ਸੀ। ਹਾਲਾਂਕਿ ਦੋਵਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from 2 dead bodies of 2 youths were found in the canal Haryana News in punjabi, stay tuned to Rozana Spokesman

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement