Haryana News: ਹਰਿਆਣਾ ’ਚ ਬਦਮਾਸ਼ਾਂ ਨੇ 2 ਲੋਕਾਂ ’ਤੇ ਚਲਾਈਆਂ ਗੋਲ਼ੀਆਂ, ਇਕ ਦੀ ਮੌਤ, ਇੱਕ ਜ਼ਖ਼ਮੀ

By : BALJINDERK

Published : Apr 16, 2024, 4:04 pm IST
Updated : Apr 16, 2024, 4:04 pm IST
SHARE ARTICLE
ਘਟਨਾ ਤੋਂ ਬਾਾਅਦ ਹਸਪਤਾਲ ਵਿਚ ਪੁਲਿਸ ਜ਼ਖ਼ਮੀ ਨਾਲ ਗੱਲਬਾਤ ਕਰਦੇ ਹੋਏ
ਘਟਨਾ ਤੋਂ ਬਾਾਅਦ ਹਸਪਤਾਲ ਵਿਚ ਪੁਲਿਸ ਜ਼ਖ਼ਮੀ ਨਾਲ ਗੱਲਬਾਤ ਕਰਦੇ ਹੋਏ

Haryana News: ਦੋ ਗੁੱਟਾਂ ’ਚ ਰੰਜਿਸ਼ ਦੇ ਚੱਲਦੇ ਹੋਇਆ ਕਤਲ, ਮ੍ਰਿਤਕ ਦਾ ਪੁੱਤਰ ਡੀਸੀ ਗੈਂਗ ਦਾ ਮੈਂਬਰ

Haryana News:ਹਰਿਆਣਾ ਦੇ ਰੋਹਤਕ ’ਚ ਮੰਗਲਵਾਰ ਨੂੰ ਬਦਮਾਸ਼ਾਂ ਨੇ ਦਿਨ ਦਿਹਾੜੇ ਦੋ ਵਿਅਕਤੀਆਂ ’ਤੇ ਗੋਲ਼ੀਆਂ ਚਲਾ ਦਿੱਤੀਆਂ। ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਪੀ.ਜੀ.ਆਈ. ਭਰਤੀ ਕਰਵਾਇਆ ਗਿਆ ਹੈ।
ਇਹ ਘਟਨਾ ਮਹਿਮ ਦੇ ਭਿਵਾਨੀ ਸਟੈਂਡ ’ਤੇ ਵਾਪਰੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਬਦਮਾਸ਼ ਭੱਜਦਾ ਨਜ਼ਰ ਆ ਰਿਹਾ ਹੈ। ਉਸ ਨੇ ਹੈਲਮੇਟ ਪਾਇਆ ਹੋਇਆ ਸੀ। ਮ੍ਰਿਤਕ ਦੀ ਪਛਾਣ ਵਜ਼ੀਰ (58) ਵਾਸੀ ਪਿੰਡ ਨਿੰਦਾ ਵਜੋਂ ਹੋਈ ਹੈ। ਪਿੰਡ ਕਿਸ਼ਨਗੜ੍ਹ ਦਾ ਬੱਲੂ ਨੰਬਰਦਾਰ ਗੰਭੀਰ ਜ਼ਖ਼ਮੀ ਹੈ।

ਇਹ ਵੀ ਪੜੋ:Breaking News : ਅਬੋਹਰ ’ਚ ਦਿਨ ਦਿਹਾੜੇ ਕਾਲਜ ਦੇ ਬਾਹਰ ਚੱਲੀਆਂ ਗੋਲ਼ੀਆਂ 

ਪੁਲਿਸ ਸੂਤਰਾਂ ਅਨੁਸਾਰ ਵਜ਼ੀਰ ਪੁੱਤਰ ਅਸ਼ੋਕ ਡੀਸੀ ਗਰੋਹ ਦਾ ਮੈਂਬਰ ਹੈ। ਸ਼ੱਕ ਹੈ ਕਿ ਰੰਜਿਸ਼ ਕਾਰਨ ਵਜ਼ੀਰ ਦਾ ਕਤਲ ਕੀਤਾ ਗਿਆ ਹੈ। ਪਿੰਡ ਨਿੰਦਾ ਵਿਚ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਦੋ ਗੁੱਟਾਂ ਵਿਚ ਰੰਜਿਸ਼ ਚੱਲ ਰਹੀ ਹੈ। 6 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਬੱਲੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦਾ ਰੋਹਤਕ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ। ਵਜ਼ੀਰ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਫਐਸਐਲ ਟੀਮ ਜਾਂਚ ਲਈ ਮੌਕੇ ’ਤੇ ਪਹੁੰਚ ਗਈ।

ਇਹ ਵੀ ਪੜੋ:Taliban News : ਤਾਲਿਬਾਨ ’ਚ ਆਇਆ ਬਦਲਾਅ, ਅਫਗਾਨਿਸਤਾਨ ’ਚੋਂ ਹਿੰਦੂਆਂ ਤੇ ਸਿੱਖਾਂ ਦੀ ਹੜੱਪੀ ਜ਼ਮੀਨ ਵਾਪਸ ਕਰਨ ਦਾ ਲਿਆ ਫੈਸਲਾ, ਬਣਾਈ ਕਮੇਟੀ 

ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਬੱਲੂ ਅਤੇ ਵਜ਼ੀਰ ਮਹਿਮ ਦੇ ਭਿਵਾਨੀ ਸਟੈਂਡ ’ਤੇ ਗੋਇਟ ਤੰਬਾਕੂ ਸਟੋਰ ’ਤੇ ਬੈਠੇ ਸਨ। ਇਸ ਦੌਰਾਨ ਇਕ ਬਾਈਕ ’ਤੇ ਦੋ ਨੌਜਵਾਨ ਆਏ। ਜਿਵੇਂ ਹੀ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਬੱਲੂ ਨੂੰ ਗੋਲੀ ਲੱਗੀ। ਵਜ਼ੀਰ ’ਤੇ ਕਈ ਗੋਲ਼ੀਆਂ ਚਲਾਈਆਂ ਗਈਆਂ। ਘਟਨਾ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜੋ:High Court News :ਕਿਸ ਤਰ੍ਹਾਂ ਦੀ ਸੱਟ ਬਣ ਸਕਦੀ ਹੈ ਮੌਤ ਦਾ ਕਾਰਨ ਇਹ ਤੈਅ ਕਰਨਾ ਅਦਾਲਤ ਦਾ ਫਰ਼ਜ਼, ਜੱਜ ਨੇ ਕੀ ਦਿੱਤੀ ਦਲੀਲ? 

ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਵਜ਼ੀਰ ਨੂੰ ਮ੍ਰਿਤਕ ਐਲਾਨ ਦਿੱਤਾ। ਬੱਲੂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ. ਭਰਤੀ ਕਰਵਾਇਆ ਗਿਆ ਹੈ।  ਮਹਿਮ ਥਾਣੇ ਦੇ SHO ਸੱਤਿਆਪਾਲ ਨੇ ਦੱਸਿਆ ਕਿ ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਨੂੰ ਸਕੈਨ ਕਰ ਰਹੀ ਹੈ। ਘਟਨਾ ਦਾ ਗੈਂਗ ਵਾਰ ਨਾਲ ਕੋਈ ਸਬੰਧ ਹੈ ਜਾਂ ਨਹੀਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੀਆਈਏ ਅਤੇ ਸਥਾਨਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜੋ:High Court News : ਪੰਜਾਬ ਦੀਆਂ ਇਤਿਹਾਸਕ ਇਮਾਰਤਾਂ ਦੀ ਮਾੜੀ ਹਾਲਤ 'ਤੇ ਹਾਈਕੋਰਟ ਸਖ਼ਤ  

(For more news apart from Miscreants shot 2 people in Haryana, one died, one injured News in Punjabi, stay tuned to Rozana Spokesman)

Location: India, Haryana, Rohtak

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement