
ਫਿਲਹਾਲ ਕਾਂਗਰਸ ਅਤੇ ਜੇਜੇਪੀ ਮੰਥਨ ਕਰਨ ਵਿਚ ਰੁੱਝੇ ਹੋਏ ਹਨ
Lok Sabha Elections 2024: ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਤੋਂ ਬਾਅਦ ਇਨੈਲੋ ਨੇ ਵੀ ਅੰਬਾਲਾ ਲੋਕ ਸਭਾ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿਤਾ ਹੈ। ਵੀਰਵਾਰ ਨੂੰ ਚੰਡੀਗੜ੍ਹ ਵਿਚ ਇਨੈਲੋ ਆਗੂ ਅਭੈ ਚੌਟਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਅੰਬਾਲਾ ਲੋਕ ਸਭਾ ਤੋਂ ਇਨੈਲੋ ਆਗੂ ਗੁਰਪ੍ਰੀਤ ਸਿੰਘ ਗਿੱਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਦਰਅਸਲ ਗੁਰਪ੍ਰੀਤ ਸਿੰਘ ਗਿੱਲ ਕਰਨਾਲ ਦੇ ਸੈਕਟਰ-14 ਦੇ ਰਹਿਣ ਵਾਲੇ ਹਨ। ਐਲਐਲਬੀ ਕਰਨ ਤੋਂ ਬਾਅਦ ਉਹ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਵਕਾਲਤ ਕਰ ਰਹੇ ਹਨ। ਪਾਰਟੀ ਅਧਿਕਾਰੀਆਂ ਮੁਤਾਬਕ ਗੁਰਪ੍ਰੀਤ ਗਿੱਲ ਵਕਾਲਤ ਦੇ ਨਾਲ-ਨਾਲ ਪਾਰਟੀ ਦਾ ਕੰਮ ਵੀ ਕਰਦੇ ਹਨ।
ਭਾਜਪਾ ਤੋਂ ਬਾਅਦ ਇਨੈਲੋ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿਤਾ ਹੈ, ਪਰ ਫਿਲਹਾਲ ਕਾਂਗਰਸ ਅਤੇ ਜੇਜੇਪੀ ਮੰਥਨ ਕਰਨ ਵਿਚ ਰੁੱਝੇ ਹੋਏ ਹਨ। ਹਾਲਾਂਕਿ ਸੰਭਾਵਨਾ ਹੈ ਕਿ ਕਾਂਗਰਸ ਅਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਵੀ ਜਲਦ ਕਰ ਸਕਦੀ ਹੈ। ਅੰਬਾਲਾ ਤੋਂ ਭਾਜਪਾ ਵਲੋਂ ਮਰਹੂਮ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦੀ ਪਤਨੀ ਬੰਤੋ ਕਟਾਰੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ।