Haryana News: ਅੰਬਾਲਾ ਤੋਂ JJP ਨੂੰ ਝਟਕਾ! ਹਰਪਾਲ ਕੰਬੋਜ ਨੇ ਛੱਡੀ ਪਾਰਟੀ
Published : Apr 19, 2024, 12:46 pm IST
Updated : Apr 19, 2024, 12:46 pm IST
SHARE ARTICLE
Harpal Kamboj left JJP
Harpal Kamboj left JJP

ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਡਾ. ਅਜੈ ਚੌਟਾਲਾ ਨੂੰ ਭੇਜਿਆ ਅਸਤੀਫ਼ਾ

Haryana News: ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਵਲੋਂ ਦਲ-ਬਦਲੀਆਂ ਦਾ ਦੌਰ ਜਾਰੀ ਹੈ। ਇਸ ਵਿਚਾਲੇ ਹਰਿਆਣਾ ਵਿਚ ਜੇਜੇਪੀ ਨੂੰ ਇਕ ਹੋਰ ਝਟਕਾ ਲੱਗਿਆ ਹੈ, ਜਿਥੇ ਅੰਬਾਲਾ ਤੋਂ ਆਗੂ ਹਰਪਾਲ ਸਿੰਘ ਕੰਬੋਜ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। 2019 ਵਿਚ ਵਿਧਾਨ ਸਭਾ ਚੋਣ ਲੜ ਚੁੱਕੇ ਹਰਪਾਲ ਕੰਬੋਜ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਡਾ. ਅਜੈ ਚੌਟਾਲਾ ਨੂੰ ਅਸਤੀਫ਼ਾ ਭੇਜਿਆ ਹੈ।  

ਹਰਪਾਲ ਕੰਬੋਜ ਇਸ ਸਮੇਂ ਪਾਰਟੀ ਦੇ ਸੂਬਾ ਜਰਨਲ ਸਕੱਤਰ ਹਨ। ਹਰਪਾਲ ਕੰਬੋਜ ਨੇ ਅੰਬਾਲਾ ਵਿਚ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ। ਉਨ੍ਹਾਂ ਦਸਿਆ ਕਿ ਉਨ੍ਹਾਂ ਅਪਣਾ ਅਸਤੀਫਾ ਪਾਰਟੀ ਸੁਪਰੀਮੋ ਡਾਕਟਰ ਅਜੈ ਚੌਟਾਲਾ ਨੂੰ ਭੇਜ ਦਿਤਾ ਹੈ। ਪਾਰਟੀ ਛੱਡਣ ਦੇ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਕੰਬੋਜ ਨੇ ਦਸਿਆ ਕਿ ਉਹ ਦੇਵੀ ਲਾਲ ਪਰਿਵਾਰ ਨਾਲ ਪਿਛਲੇ 20 ਤੋਂ 25 ਸਾਲਾਂ ਤੋਂ ਜੁੜੇ ਹੋਏ ਹਨ ਅਤੇ ਜੇਜੇਪੀ ਦੇ ਗਠਨ ਤੋਂ ਬਾਅਦ ਉਹ ਅਜੇ ਚੌਟਾਲਾ ਅਤੇ ਦੁਸ਼ਯੰਤ ਦੇ ਨਾਲ ਸਨ।

(For more Punjabi news apart from Harpal Kamboj left JJP Haryana News, stay tuned to Rozana Spokesman)

Location: India, Haryana, Ambala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement