Jalandhar Accident : ਜਲੰਧਰ ’ਚ ਕਾਰ 4 ਵਿਅਕਤੀਆਂ ਨੂੰ ਦਰੜਿਆ, ਇਕ ਦੀ ਹਾਲਤ ਨਾਜ਼ੁਕ

By : BALJINDERK

Published : May 28, 2024, 3:05 pm IST
Updated : May 28, 2024, 4:21 pm IST
SHARE ARTICLE
ਹਾਦਸੇ  ਦੌਰਾਨ ਸਾਈਕਲ ਤੇ ਗੱਡੀ ਦੀ ਤਸਵੀਰ
ਹਾਦਸੇ ਦੌਰਾਨ ਸਾਈਕਲ ਤੇ ਗੱਡੀ ਦੀ ਤਸਵੀਰ

Jalandhar Accident : ਰਾਹਗੀਰ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਸੀ ਬਹੁਤ ਤੇਜ਼ ਜੋ ਇੱਕ ਨਾਬਾਲਿਗ ਚਲਾ ਰਿਹਾ ਸੀ

Jalandhar Accident : ਜਲੰਧਰ 'ਚ ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ 4 ਵਿਅਕਤੀਆਂ ਨੂੰ ਦਰੜ ਦਿੱਤਾ ਹੈ। ਇਨ੍ਹਾਂ 'ਚੋਂ ਇਕ ਵਿਅਕਤੀ ਸਾਈਕਲ 'ਤੇ, ਦੋ ਸਕੂਟਰ 'ਤੇ ਅਤੇ ਇਕ ਮੋਟਰਸਾਈਕਲ 'ਤੇ ਸਵਾਰ ਸਨ। ਸਾਈਕਲ ਸਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ, ਜਦਕਿ ਐੱਸਐੱਚਓ ਨੇ ਦੱਸਿਆ ਕਿ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ। ਕਾਰ ਇੱਕ ਨਾਬਾਲਿਗ ਚਲਾ ਰਿਹਾ ਸੀ। ਉਸ ਦੇ ਨਾਲ ਇੱਕ ਹੋਰ ਮੁੰਡਾ ਵੀ ਮੌਜੂਦ ਸੀ। ਉਹ ਵੀ ਨਾਬਾਲਿਗ ਹੈ। ਹਾਦਸੇ ਤੋਂ ਬਾਅਦ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀਆਂ ਮੁਤਾਬਕ ਹਾਦਸੇ ਸਮੇਂ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਪੁਲਿਸ ਨੇ ਕਾਰ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸਾ ਸੋਮਵਾਰ ਸ਼ਾਮ ਨੂੰ ਹੋਇਆ।

ਇਹ ਵੀ ਪੜੋ:Barnala News : ਬਰਨਾਲਾ ’ਚ ਗਊ ਤਸਕਰੀ ਦਾ ਮਾਮਲੇ ਦਾ ਹੋਇਆ ਪਰਦਾਫ਼ਾਸ਼  

ਘਟਨਾ 'ਚ ਜ਼ਖ਼ਮੀ ਹੋਏ ਅਲੀਪੁਰ ਇਲਾਕੇ ਦੇ ਰਹਿਣ ਵਾਲੇ ਮਨੀਸ਼ ਨੇ ਦੱਸਿਆ ਕਿ ਉਹ ਪੇਂਟ ਦਾ ਕੰਮ ਕਰਦਾ ਹੈ। ਉਹ ਮੋਟਰਸਾਈਕਲ 'ਤੇ ਜਲੰਧਰ ਹਾਈਟਸ ਮੋੜ ਤੋਂ ਆ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਆਈ, ਜੋ ਕਰੀਬ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ ਅਤੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਨੂੰ ਅੱਗੇ ਜਾ ਰਹੇ ਇੱਕ ਐਕਟਿਵਾ ਅਤੇ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ। ਐਕਟਿਵਾ ਸਵਾਰ ਕਾਰ ਉਪਰੋਂ ਲੰਘ ਕੇ ਪਿੱਛੇ ਜਾ ਡਿੱਗੇ। ਜਿਸ ਕਾਰਨ ਉਹ ਜ਼ਖਮੀ ਹੋ ਗਿਆ।

ਇਹ ਵੀ ਪੜੋ:China Create new virus : ਚੀਨ ਨੇ ਬਣਾਇਆ ਨਵਾਂ ਖਤਰਨਾਕ ਵਾਇਰਸ, ਜੋ 3 ਦਿਨਾਂ 'ਚ ਲੈ ਸਕਦਾ ਹੈ ਜਾਨ  

ਇਸ ਸਬੰਧੀ ਰਾਹਗੀਰਾਂ ਨੇ ਚਾਰਾਂ ਨੂੰ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ। 3 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਗੰਭੀਰ ਜ਼ਖਮੀ 40 ਸਾਲਾ ਮਾਲਾ ਨਾਮਕ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਮਾਲਾ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ।  ਘਟਨਾ ਵਾਲੀ ਥਾਂ 'ਤੇ ਮੌਜੂਦ ਮਾਲਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ ਪਰ ਜਦੋਂ ਇਸ ਸਬੰਧੀ ਥਾਣਾ ਸਦਰ ਦੇ ਐੱਸਐੱਚਓ ਜਗਦੀਪ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ। ਮਾਲਾ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਕਾਰ ਨੂੰ ਕਬਜ਼ੇ ’ਚ ਲੈ ਲਿਆ ਹੈ।

ਇਹ ਵੀ ਪੜੋ:Reasi,Jammu and Kashmir : ਚਨਾਬ ਨਦੀ ਦੇ ਵਧਦੇ ਵਹਾਅ ਅਤੇ ਗੰਦ ਜਮ੍ਹਾ ਹੋਣ ਕਾਰਨ ਸਲਾਲ ਡੈਮ ਦੇ ਖੋਲੇ ਗੇਟ

ਇਸ ਸਬੰਧੀ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਟੀਮ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਜਲੰਧਰ ਹਾਈਟਸ ਪੁਲਿਸ ਨੇ ਮੌਕੇ ਤੋਂ ਕ੍ਰੇਟਾ ਕਾਰ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕ੍ਰੇਟਾ ਕਾਰ ਗਗਨਪਾਲ ਸਿੰਘ ਨਾਮਕ ਵਿਅਕਤੀ ਦੀ ਰਜਿਸਟਰਡ ਹੈ। ਉਸ ਨੇ ਇਹ ਕਾਰ ਕਿਸੇ ਤੋਂ ਖਰੀਦੀ ਸੀ। ਕਾਰ ਨੰਬਰ ਹੁਸ਼ਿਆਰਪੁਰ ਦੀ ਆਰਟੀਓ ਸੂਚੀ ’ਚ ਦਰਜ ਹੈ। ਗਗਨਪਾਲ ਸਿੰਘ ਨੂੰ ਜਲਦੀ ਹੀ ਜਾਂਚ ’ਚ ਸ਼ਾਮਲ ਕੀਤਾ ਜਾਵੇਗਾ।

(For more news apart from Car Hit 4 people, condition of one is critical In Jalandhar News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement