Haryana News: 18 ਸਾਲ ਤੋਂ ਭਗੌੜਾ ਏਜੰਟ ਗ੍ਰਿਫ਼ਤਾਰ; ਨਾਬਾਲਗ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਦੀ ਕੀਤੀ ਸੀ ਕੋਸ਼ਿਸ਼
Published : Jan 31, 2024, 6:35 pm IST
Updated : Jan 31, 2024, 6:35 pm IST
SHARE ARTICLE
Proclaimed offender captured in Kurukshetra after 18 years
Proclaimed offender captured in Kurukshetra after 18 years

ਫਰਵਰੀ 2004 ਨੂੰ ਹੋਈ ਸੀ ਨਾਬਾਲਗ ਅਤੇ ਹਰਬੰਸ ਸਿੰਘ ਨਾਂਅ ਦੇ ਵਿਅਕਤੀ ਦੀ ਗ੍ਰਿਫ਼ਤਾਰੀ

Haryana News: ਕਬੂਤਰਬਾਜ਼ੀ ਦੇ ਮਾਮਲੇ ਵਿਚ 18 ਸਾਲਾਂ ਤੋਂ ਫਰਾਰ ਇਕ ਏਜੰਟ ਨੂੰ ਏਅਰਪੋਰਟ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਵਰਨ ਸਿੰਘ ਵਜੋਂ ਹੋਈ ਹੈ। ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿਤਾ ਸੀ।

ਡੀਸੀਪੀ ਊਸ਼ਾ ਰੰਗਨਾਨੀ ਨੇ ਦਸਿਆ ਕਿ 24 ਫਰਵਰੀ 2004 ਨੂੰ ਹਰਬੰਸ ਸਿੰਘ ਨਾਂ ਦੇ ਯਾਤਰੀ ਨੂੰ ਏਅਰਪੋਰਟ ਤੋਂ ਨਾਬਾਲਗ ਨਾਲ ਫੜਿਆ ਗਿਆ ਸੀ। ਉਹ ਅਮਰੀਕਾ ਜਾਣ ਦੀ ਤਿਆਰੀ ਵਿਚ ਸਨ। ਨਾਬਾਲਗ ਦੇ ਕੋਲ ਮੌਜੂਦ ਪਾਸਪੋਰਟ ਅਤੇ ਗ੍ਰੀਨ ਕਾਰਡ ਵਿਚ ਲੱਗੀ ਫੋਟੋ ਉਸ ਨਾਲ ਵੱਖਰੀ ਸੀ। ਉਸ ਦੇ ਉਂਗਲਾਂ ਦੇ ਨਿਸ਼ਾਨ ਵੀ ਵੱਖਰੇ ਸਨ। ਪੁੱਛਗਿੱਛ ਦੌਰਾਨ ਨਾਬਾਲਗ ਨੇ ਦਸਿਆ ਕਿ ਹਰਬੰਸ ਉਸ ਨੂੰ ਕਿਸੇ ਹੋਰ ਸ਼ਨਾਖਤ ਤਹਿਤ ਅਮਰੀਕਾ ਲਿਜਾ ਰਿਹਾ ਸੀ। ਸਵਰਨ ਸਿੰਘ ਦੇ ਕਹਿਣ 'ਤੇ ਉਹ ਉਸ ਨੂੰ ਲੈ ਕੇ ਜਾ ਰਿਹਾ ਸੀ।

ਇਸ ਕਾਰਨ ਹਰਬੰਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਨਾਬਾਲਗ ਨੂੰ ਵੀ ਫੜ ਲਿਆ ਗਿਆ। ਉਦੋਂ ਤੋਂ ਸਵਰਨ ਸਿੰਘ ਫਰਾਰ ਸੀ। ਅਦਾਲਤ ਨੇ ਉਸ ਨੂੰ 2004 ਵਿਚ ਹੀ ਭਗੌੜਾ ਕਰਾਰ ਦਿਤਾ ਸੀ, ਜਿਸ ਮਗਰੋਂ ਉਹ ਅੰਡਰਗ੍ਰਾਊਂਡ ਹੋ ਗਿਆ। ਹਾਲ ਹੀ 'ਚ ਪੁਲਿਸ ਟੀਮ ਨੂੰ ਸੂਚਨਾ ਮਿਲੀ ਕਿ ਉਹ ਕੁਰੂਕਸ਼ੇਤਰ 'ਚ ਹੈ। ਇਸ ਸੂਚਨਾ 'ਤੇ ਏ.ਸੀ.ਪੀ. ਚੰਦਰਸ਼ੇਖਰ ਦੀ ਅਗਵਾਈ 'ਚ ਐੱਸਐੱਚਓ ਯਸ਼ਪਾਲ ਸਿੰਘ ਦੀ ਟੀਮ ਨੇ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਖੇਤੀ ਕਰਦਾ ਹੈ। ਉਸ ਨੇ ਜਲਦੀ ਪੈਸੇ ਕਮਾਉਣ ਲਈ ਧੋਖਾਧੜੀ ਕੀਤੀ ਸੀ।

 (For more Punjabi news apart from Proclaimed offender captured in Kurukshetra after 18 years, stay tuned to Rozana Spokesman)

Tags: kurukshetra

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement