ਇਰਾਕ, 9 ਜੂਨ: ਬਗ਼ਦਾਦ ਦੇ ਦਖਣੀ ਸ਼ਹਿਰ ਮੁਸਾਇਬ ਵਿਚ ਇਕ ਬਾਜ਼ਾਰ ਵਿਚ ਆਤਮਘਾਤੀ ਧਮਾਕੇ ਵਿਚ ਘੱਟ ਤੋਂ ਘੱਟ 20 ਲੋਕ ਮਾਰੇ ਗਏ। ਇਕ ਪੁਲਿਸ ਅਧਿਕਾਰੀ ਅਤੇ ਸਥਾਨਕ ਹਸਪਤਾਲ ਦੇ ਇਕ ਡਾਕਟਰ ਨੇ ਦਸਿਆ ਕਿ ਰਾਜਧਾਨੀ ਤੋਂ ਕਰੀਬ 60 ਕਿਲੋਮੀਟਰ ਦਖਣ ਵਿਚ ਮੁਸਾਇਬ ਸ਼ਹਿਰ 'ਚ ਹਮਲੇ ਵਿਚ ਘੱਟ ਤੋਂ ਘੱਟ 34 ਲੋਕ ਜ਼ਖ਼ਮੀ ਹੋ ਗਏ।

ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ,''ਮੁਸਾਇਬ ਬਾਜ਼ਾਰ ਵਿਚ ਇਕ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਉਡਾ ਲਿਆ ਜਿਸ ਕਾਰਨ 20 ਲੋਕ ਮਾਰੇ ਗਏ।'' ਮੁਸਾਇਬ ਹਸਪਤਾਲ ਵਿਚ ਇਕ ਸੂਤਰ ਨੇ ਕਿਹਾ ਕਿ ਧਮਾਕਾ ਸਵੇਰੇ ਕਰੀਬ 11.30 ਵਜੇ (ਭਾਰਤੀ ਸਮੇਂ ਅਨੁਸਾਰ 8.30 ਵਜੇ) ਹੋਇਆ। ਜ਼ਖ਼ਮੀਆਂ ਵਿਚ ਚਾਰ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਇਰਾਕ ਦੇ ਸ਼ਿਯਾ ਸ਼ਹਿਰ ਕਰਬਲਾ ਵਿਚ ਨਾਕਾਮ ਹਮਲੇ ਦੇ ਕੁੱਝ ਘੰਟਿਆਂ ਬਾਅਦ ਮੁਸਾਇਬ ਵਿਚ ਹਮਲਾ ਕੀਤਾ ਗਿਆ।
ਪੁਲਿਸ ਸੂਤਰਾਂ ਨੇ ਦਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਅੱਜ ਸਵੇਰੇ ਸ਼ਹਿਰ ਦੇ ਮੁੱਖ ਬੱਸ ਅੱਡੇ ਕੋਲ ਖ਼ੁਦ ਨੂੰ ਉਡਾ ਲਿਆ। ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਅਪਣੀ ਪ੍ਰੋਪੇਗੰਡਾ ਏਜੰਸੀ ਜ਼ਰੀਏ ਦੋਵੇਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਆਈਐਸ ਨੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਦਰਜਨਾਂ ਜਾਨਲੇਵਾ ਆਤਮਘਾਤੀ ਹਮਲੇ ਕੀਤੇ ਹਨ ਪ੍ਰੰਤੂ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਕਾਰਨ ਇਰਾਕ ਹਾਈ ਅਲਰਟ 'ਤੇ ਹੈ। ਰਮਜ਼ਾਨ ਸ਼ੁਰੂ ਹੋਣ ਦੇ ਕੁੱਝ ਦਿਨਾਂ ਬਾਅਦ 30 ਮਈ ਨੂੰ ਹਮਲਿਆਂ ਵਿਚ 40 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਦਰਜਨਾਂ ਹੀ ਜ਼ਖ਼ਮੀ ਹੋ ਗਏ। (ਪੀ.ਟੀ.ਆਈ)