ਬੈਰੂਤ, 9 ਜੂਨ: ਇਸਲਾਮਿਕ ਸਟੇਟ ਸਮੂਹ ਦੇ ਸੀਰੀਆਈ ਗੜ੍ਹ ਰਾਕਾ ਅਤੇ ਆਸਪਾਸ ਦੇ ਇਲਾਕੇ ਵਿਚ ਅਮਰੀਕੀ ਅਗਵਾਈ ਵਾਲੀ ਗਠਬੰਧਨ ਫ਼ੌਜ ਦੇ ਹਵਾਈ ਹਮਲਆਿਂ ਵਿਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ।
ਬੈਰੂਤ, 9 ਜੂਨ: ਇਸਲਾਮਿਕ ਸਟੇਟ ਸਮੂਹ ਦੇ ਸੀਰੀਆਈ ਗੜ੍ਹ ਰਾਕਾ ਅਤੇ ਆਸਪਾਸ ਦੇ ਇਲਾਕੇ ਵਿਚ ਅਮਰੀਕੀ ਅਗਵਾਈ ਵਾਲੀ ਗਠਬੰਧਨ ਫ਼ੌਜ ਦੇ ਹਵਾਈ ਹਮਲਆਿਂ ਵਿਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ।
ਬ੍ਰਿਟੇਨ ਦੀ ਸੀਰੀਆ ਮਨੁੱਖੀ ਅਧਿਕਾਰ ਇਕਾਈ ਦੇ ਪ੍ਰਮੁੱਖ ਰਾਮੀ ਅਬਦੇਲ ਰਹਿਮਾਨ ਨੇ ਬੀਤੇ ਦਿਨ ਦਸਿਆ, ''ਅਮਰੀਕੀ ਅਗਵਾਈ ਵਾਲੀ ਗਠਬੰਧਨ ਫ਼ੌਜ ਵਲੋਂ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਰਾਕਾ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਕੀਤੇ ਗਏ ਹਵਾਈ ਹਮਲਿਆਂ ਦੌਰਾਨ 17 ਆਮ ਨਾਗਰਿਕਾਂ ਦੀ ਮੌਤ ਹੋ ਗਈ।''
ਉਨ੍ਹਾਂ ਦਸਿਆ ਕਿ ਇਸ ਹਮਲੇ ਵਿਚ ਦਸ ਲੋਕ ਜ਼ਖ਼ਮੀ ਹੋ ਗਏ ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਉਨ੍ਹਾਂ ਦਸਿਆ ਕਿ ਰਾਤ ਨੂੰ ਘੱਟੋ-ਘੱਟ 25 ਹਮਲੇ ਕੀਤੇ ਗਏ। ਇਨ੍ਹਾਂ ਵਿਚ ਪੱਛਮੀ ਉਪ ਨਗਰ ਜਾਜ਼ਰਾ ਦੇ ਇੰਟਰਨੈੱਟ ਕੈਫ਼ੇ 'ਤੇ ਕੀਤੇ ਗਏ ਹਮਲਿਆਂ ਵਿਚ ਸੱਭ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਅਮਰੀਕਾ ਦੇ ਸਮਰਥਕ ਲੜਾਕੇ ਉੱਤਰੀ ਸ਼ਹਿਰ 'ਚ ਦਾਖ਼ਲ ਹੋਣ ਤੋਂ 2 ਦਿਨ ਬਾਅਦ ਰਾਕਾ ਵਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਦੌਰਾਨ ਹੀ ਇਨ੍ਹਾਂ ਆਮ ਨਾਗਰਿਕਾਂਂ ਦੀ ਮੌਤ ਹੋ ਗਈ। (ਪੀ.ਟੀ.ਆਈ) -