ਮਾਸਕੋ, 3 ਅਗੱਸਤ : ਜਾਰਜੀਆ ਦੇ ਮਾਸਕੋ ਸਮਰਥਿਤ ਅਤੇ ਵੱਖ ਹੋ ਚੁਕੇ ਅਬਖ਼ਾਜੀਆ ਖੇਤਰ ਵਿਚ ਸਥਿਤ ਗੋਦਾਮ ਵਿਚ ਰੱਖੇ ਗੋਲਾ-ਬਾਰੂਦ ਵਿਚ ਧਮਾਕਾ ਹੋਣ ਕਾਰਨ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਮਾਸਕੋ, 3 ਅਗੱਸਤ : ਜਾਰਜੀਆ ਦੇ ਮਾਸਕੋ ਸਮਰਥਿਤ ਅਤੇ ਵੱਖ ਹੋ ਚੁਕੇ ਅਬਖ਼ਾਜੀਆ ਖੇਤਰ ਵਿਚ ਸਥਿਤ ਗੋਦਾਮ ਵਿਚ ਰੱਖੇ ਗੋਲਾ-ਬਾਰੂਦ ਵਿਚ ਧਮਾਕਾ ਹੋਣ ਕਾਰਨ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਖੇਤਰ ਦੇ ਸਿਹਤ ਮੰਤਰੀ ਤਮਾਜ ਸਖਨਾਕੀਆ ਨੇ ਰੂਸ ਦੀ ਸਮਾਚਾਰ ਏਜੰਸੀਆਂ ਨੂੰ ਦਸਿਆ ਕਿ ਇਹ ਵਿਸਫ਼ੋਟ ਬੁਧਵਾਰ ਨੂੰ ਕਾਲੇ ਸਾਗਰ ਨੇੜੇ ਪ੍ਰੀਮਾਰਸਕੀ ਖੇਤਰ ਵਿਚ ਸਥਿਤ ਹਥਿਆਰ ਗੋਦਾਮ ਵਿਚ ਹੋਇਆ। ਉਨ੍ਹਾਂ ਦਸਿਆ ਕਿ ਵਿਸਫ਼ੋਟ ਵਿਚ ਛੁੱਟੀ ਮਨਾ ਰਹੇ ਰੂਸ ਦੇ 19 ਨਾਗਰਿਕ ਜ਼ਖ਼ਮੀ ਹੋਏ ਹਨ। ਸਖਨਾਕੀਆ ਨੇ ਦਸਿਆ ਕਿ ਜ਼ਿਆਦਾਤਰ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ।
ਵੱਖਵਾਦੀ ਸੂਬਾ ਅਬਖ਼ਾਜੀਆ ਦੇ ਗ੍ਰਹਿ ਮੰਤਰੀ ਅਸਲਾਨ ਕੋਬਾਖੀਆ ਨੇ ਦਸਿਆ ਕਿ ਕਾਲੇ ਸਾਗਰ ਦੇ ਕੰਡੇ ਸਥਿਤ ਲੜਾਈ ਦੇ ਹਥਿਆਰ ਰੱਖਣ ਵਾਲੇ ਗੁਦਾਮ ਵਿਚ ਹੋਏ ਵਿਸਫ਼ੋਟ ਵਿਚ ਕਿਸੇ ਦੀ ਮੌਤ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਕੌਮਾਂਤਰੀ ਪੱਧਰ 'ਤੇ ਅਬਖ਼ਾਜੀਆ ਨੂੰ ਪੁਰਾਣੇ ਸੋਵੀਅਤ ਸੰਘ ਦੇ ਛੋਟੇ ਜਿਹੇ ਦੇਸ਼ ਜਾਰਜੀਆ ਦੇ ਹਿੱਸੇ ਦੇ ਤੌਰ 'ਤੇ ਮਾਨਤਾ ਪ੍ਰਾਪਤ ਹੈ, ਪਰ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਸੰਘਰਸ਼ ਮਗਰੋਂ ਉਹ ਆਜ਼ਾਦ ਦੇਸ਼ ਹੋਣ ਦਾ ਦਾਅਵਾ ਕਰਦਾ ਹੈ। (ਪੀਟੀਆਈ)