
ਅਮਰੀਕਾ ਦੇ ਕੋਲੋਰਾਡੋ ਦੇ ਡੈਨਵਰ ਵਿਚ ਰਹਿਣ ਵਾਲੇ 24 ਸਾਲ ਦੇ ਕੋਲਟਰ ਅਲੈਕਜੈਂਡਰ ਦਾ ਜਨਮ ਲੜਕੀ ਵਾਂਗ ਹੋਇਆ ਸੀ। ਜਦੋਂ ਉਹ 8 ਸਾਲ ਦੇ ਸਨ ਤਾਂ ਉਨ੍ਹਾਂ ਦਾ ਨਾਂਅ ਸਾਸ਼ਾ ਸੀ। ਉਹ ਉਦੋਂ ਹੀ ਸਮਝ ਗਏ ਸਨ ਕਿ ਅਸਲ ਵਿਚ ਉਨ੍ਹਾਂ ਨੇ ਗ਼ਲਤ ਸਰੀਰ ਵਿਚ ਜਨਮ ਲੈ ਲਿਆ ਹੈ। 20 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਪਣਾ ਜੈਂਡਰ ਬਦਲੀ ਕਰਵਾਉਣ ਦਾ ਫ਼ੈਸਲਾ ਲਿਆ।
ਪਿਛਲੇ ਚਾਰ ਸਾਲਾਂ ਤੋਂ ਟੈਸਟੋਸਿਟਰੋਨ ਦੀ ਮਦਦ ਨਾਲ ਉਨ੍ਹਾਂ ਦਾ ਸਰੀਰ ਲੜਕੀ ਤੋਂ ਲੜਕੇ ਵਿਚ ਬਦਲ ਚੁੱਕਾ ਹੈ। ਆਪਣੇ ਸਰੀਰ ਵਿਚ ਆਏ ਇਸ ਬਦਲਾਅ ਨੂੰ ਉਸ ਨੇ ਕ੍ਰਮਵਾਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਕੋਲਟਰ ਇੰਸਟਾਗ੍ਰਾਮ ‘ਤੇ ਆਪਣੀਆਂ ਤਸਵੀਰਾਂ ਪਾ ਕੇ ਫੇਮਸ ਹੋ ਰਹੇ ਹਨ। ਹਾਲਾਂਕਿ ਉਨ੍ਹਾਂ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ ਤੋਂ ਹਟਾ ਦਿੱਤੀਆਂ ਗਈਆਂ ਹਨ।
ਇੱਕ ਰਵਾਇਤੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਕੋਲਟਰ ਨੂੰ ਪਹਿਲਾਂ ਹੀ ਪਤਾ ਚੱਲ ਗਿਆ ਸੀ ਕਿ ਉਹ ਲੜਕੀ ਦੇ ਸਰੀਰ ਵਿਚ ਕੈਦ ਲੜਕਾ ਹਨ, ਪਰ ਫੈਮਿਲੀ ਦੇ ਡਰ ਕਾਰਨ ਉਨ੍ਹਾਂ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ।
20 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਨਲਾਈਨ ਲੋਕਾਂ ਤੋਂ ਕਿਸੇ ਅਜਿਹੇ ਡਾਕਟਰ ਦੀ ਜਾਣਕਾਰੀ ਮੰਗੀ, ਜੋ ਲੜਕੀ ਤੋਂ ਲੜਕਾ ਬਣਨ ਵਿਚ ਮਦਦ ਕਰ ਸਕੇ। ਉਦੋਂ ਤੋਂ ਹੁਣ ਤੱਕ ਕੋਲਟਰ ਦੇ ਸਰੀਰ ਵਿਚ ਕਾਫ਼ੀ ਬਦਲਾਅ ਆ ਚੁੱਕਿਆ ਹੈ। ਇਸੇ ਬਦਲਾਅ ਨੂੰ ਤਸਵੀਰਾਂ ਦੇ ਜ਼ਰੀਏ ਕੋਲਟਰ ਨੇ ਇੰਸਟਾਗ੍ਰਾਮ ‘ਤੇ ਦਿਖਾਇਆ ਹੈ।
ਪਿਛਲੇ ਚਾਰ ਸਾਲਾਂ ਤੋਂ ਕੋਲਟਰ ਆਪਣੇ ਘਰ ਤੋਂ ਦੋ ਘੰਟੇ ਦੀ ਦੂਰੀ ‘ਤੇ ਮੌਜੂਦ ਡਾਕਟਰ ਤੋਂ ਟ੍ਰੀਟਮੈਂਟ ਕਰਵਾ ਰਿਹਾ ਹੈ। ਇਸ ਤੋਂ ਇਲਾਵਾ ਜਿਮ ਜਾ ਕੇ ਉਹ ਆਪਣੀ ਬਾਡੀ ਵੀ ਬਣਾ ਰਿਹਾ ਹੈ। ਉਨ੍ਹਾਂ ਨੇ ਡਕਟ ਟੇਪਸ ਨਾਲ ਆਪਣੇ ਬ੍ਰੈਸਟ ਦਬਾ ਕੇ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਕੋਲਟਰ ਨੇ ਆਪਣਾ ਵਜ਼ਨ ਵਧਾਇਆ ਅਤੇ ਸਿਕਸ ਪੈਕਸ ਵੀ ਬਣਾਏ। ਉਨ੍ਹਾਂ ਮੁਤਾਬਕ ਹੁਣ ਖ਼ੁਦ ਨੂੰ ਸ਼ੀਸ਼ੇ ਵਿਚ ਦੇਖਣਾ ਉਨ੍ਹਾਂ ਨੂੰ ਡਿਪ੍ਰੈੱਸ ਨਹੀਂ ਕਰਦਾ।
ਕੋਲਟਰ ਨੇ ਜਦੋਂ ਟੈਸਟੋਸਿਟਰੋਨ ਲੈਣਾ ਸ਼ੁਰੂ ਕੀਤਾ ਸੀ, ਤਾਂ ਉਨ੍ਹਾਂ ਦੀ ਮੁਲਾਕਾਤ ਇੱਕ ਲੜਕੀ ਨਾਲ ਹੋਈ। ਬਾਅਦ ਵਿਚ ਉਨ੍ਹਾਂ ਨੇ ਉਸ ਦੇ ਨਾਲ ਵਿਆਹ ਵੀ ਕੀਤਾ।
