
ਵਾਸ਼ਿੰਗਟਨ: ਅਮਰੀਕਾ 'ਚ ਨਿਊਯਾਰਕ ਦੇ ਲੋਅਰ ਮੈਨਹਟਨ 'ਚ ਇੱਕ ਟਰੱਕ ਡਰਾਇਵਰ ਨੇ ਪੈਦਲ ਚੱਲਣ ਵਾਲਿਆਂ ਤੇ ਸਾਇਕਲ ਲੇਨ 'ਚ ਟੱਕਰ ਮਾਰ ਦਿੱਤੀ। ਬਾਅਦ 'ਚ ਉਸ ਸ਼ੱਕੀ ਵਿਅਕਤੀ ਨੇ ਗੱਡੀ 'ਚੋਂ ਉਤਰ ਕੇ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਵੀ ਚਲਾਈਆਂ ਜਿਸ ਕਾਰਨ ਇਸ ਹਾਦਸੇ 'ਚ ਕਰੀਬ 8 ਲੋਕਾਂ ਦੀ ਮੌਤ ਹੋ ਗਈ ਤੇ 12 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।
ਨਿਊਯਾਰਕ ਦੇ ਮੇਅਰ ਬਿਲ ਦੇ ਬਲਾਜਿਓ ਨੇ ਦੱਸਿਆ ਕਿ ਇਸ ਹਮਲੇ 'ਚ ਕਰੀਬ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 12 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਮੇਅਰ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਿਹਾ ਹੈ। ਫਿਲਹਾਲ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਕ ਚਸ਼ਮਦੀਦ ਮੁਤਾਬਕ ਇੱਕ ਸਫੇਦ ਟਰੱਕ ਸਾਇਕਲ ਲੇਨ ਵਾਲੀ ਸਾਇਡ 'ਤੇ ਚੱਲ ਰਿਹਾ ਸੀ ਤੇ ਉਥੇ ਮੌਜੂਦ ਕਈ ਲੋਕਾਂ ਨੂੰ ਉਸ ਨੇ ਟੱਕਰ ਮਾਰ ਦਿੱਤੀ ਤੇ ਬਾਅਦ 'ਚ ਲੋਕਾਂ 'ਤੇ ਗੋਲੀਆਂ ਵੀ ਚਲਾਈਆਂ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਸੁਰੱਖਿਆ ਬਲਾਂ ਨੇ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਇਸ ਇਲਾਕੇ 'ਚ ਘੇਰਾਬੰਦੀ ਕਰ ਐਮਰਜੰਸੀ ਸੇਵਾਵਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨਿਊਯਾਰਕ 'ਚ 17 ਸਤੰਬਰ 2016 ਨੂੰ ਇਕ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ ਕਰੀਬ 29 ਲੋਕ ਜ਼ਖਮੀ ਹੋਏ ਸੀ। ਇਹ ਹਮਲਾ ਬੰਬ ਧਮਾਕੇ ਨਾਲ ਕੀਤਾ ਗਿਆ ਸੀ ਤੇ ਨਾਲ ਹੀ ਮੈਨਹਟਨ ਨੇੜੇ ਹੋਰ ਵੀ ਬੰਬ ਪਾਏ ਗਏ ਸੀ ਜਿਨ੍ਹਾਂ ਨੂੰ ਸਮੇਂ 'ਤੇ ਡਿਫਿਊਜ਼ ਕਰ ਦਿੱਤਾ ਗਿਆ ਸੀ।
ਵਰਲਡ ਟ੍ਰੇਡ ਸੈਂਟਰ ਮੈਮੋਰੀਅਲ ਦੇ ਨਦਜੀਕ ਹਮਲਾ
ਹਮਲਾਵਰ ਉਜਬੇਕਿਸਤਾਨ ਦਾ ਦੱਸਿਆ ਜਾ ਰਿਹਾ ਹੈ। ਉਹ ਉਬਰ ਲਈ ਡਰਾਇਵਰ ਦੇ ਰੂਪ ਵਿੱਚ ਕੰਮ ਕਰ ਰਿਹਾ ਸੀ। ਹੈਲੋਵੀਨ ਪਰੇਡ ਲਈ ਇਸ ਮੈਨਹੱਟਨ ਇਲਾਕੇ ਵਿੱਚ ਵਿਦੇਸ਼ੀ ਸੈਲਾਨੀ ਵੱਡੀ ਗਿਣਤੀ ਵਿੱਚ ਆਏ ਹੋਏ ਹਨ। ਭੀੜ - ਭਾੜ ਵਾਲੇ ਸਮੇਂ ਵਿੱਚ ਅਚਾਨਕ ਟਰੱਕ ਸਾਈਕਲ ਅਤੇ ਪੈਦਲ ਲਾਨ ਵਿੱਚ ਲੋਕਾਂ ਨੂੰ ਰੌਂਦਤਾ ਹੋਇਆ ਅੱਗੇ ਵਧਣ ਲੱਗਾ।
ਟਰੱਕ ਨੇ ਆਪਣੀ ਚਪੇਟ ਵਿੱਚ ਇੱਕ ਸਕੂਲ ਬੱਸ ਨੂੰ ਵੀ ਲਿਆ ਜਿਸ ਵਿੱਚ 3 ਬੱਚੇ ਸਵਾਰ ਸਨ। ਵ੍ਹਾਈਟ ਹਾਉਸ ਦੇ ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਲਗਾਤਾਰ ਉਨ੍ਹਾਂ ਨੂੰ ਇਸਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਘਟਨਾ ਲੋਅਰ ਮੈਨਹਟਨ ਦੀ ਹੈ ਜਿੱਥੋਂ ਵਰਲਡ ਟ੍ਰੇਡ ਸੈਂਟਰ ਮੈਮੋਰੀਅਲ ਕਾਫ਼ੀ ਨਜਦੀਕ ਹੈ। ਨਿਊਯਾਰਕ ਦੇ ਮੇਅਰ ਨੇ ਇਸਨੂੰ ਅੱਤਵਾਦੀ ਕਾਰਵਾਈ ਦੱਸਿਆ ਹੈ।
ISIS ਨੂੰ ਅਮਰੀਕਾ 'ਚ ਆਉਣ ਨਹੀਂ ਦੇਵਾਂਗੇ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ, ਨਿਊਯਾਰਕ ਵਿੱਚ ਇੱਕ ਬੀਮਾਰ ਕਿਸਮ ਦੇ ਆਦਮੀ ਨੇ ਹਮਲਾ ਕੀਤਾ, ਸੁਰੱਖਿਆ ਏਜੰਸੀਆ ਇਸ ਉੱਤੇ ਆਪਣੀਆਂ ਨਜਰਾਂ ਬਣਾਏ ਹੋਏ ਹਨ।
ਟਰੰਪ ਨੇ ਟਵੀਟ ਕੀਤਾ, ਮੀਡਿਲ ਈਸਟ ਵਿੱਚ ਹਰਾਉਣ ਦੇ ਬਾਅਦ ਹੁਣ ISIS ਨੂੰ ਵਾਪਸ ਨਹੀਂ ਆਉਣ ਦੇਵਾਂਗੇ ਅਤੇ ਨਾ ਹੀ ਅਮਰੀਕਾ ਅੰਦਰ ਦਾਖਲ ਹੋਣ ਦੇਵਾਂਗੇ। ਰਾਸ਼ਟਰਪਤੀ ਟਰੰਪ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪ੍ਰਤੀ ਆਪਣੀ ਸਨਸਨੀ ਵੀ ਜਾਹਿਰ ਕੀਤੀ ਹੈ।