ਸਿਪਾਹੀਆਂ ਨਾਲ ਸ਼ਰੀਰਕ ਸੰਬੰਧ ਤੋਂ ਬਾਅਦ ਖੁਫੀਆ ਜਾਣਕਾਰੀ ਹਾਸਲ ਕਰ ਜਰਮਨੀ ਨੂੰ ਦਿੰਦੀ ਸੀ ਇਹ ਔਰਤ
Published : Nov 16, 2017, 1:12 am IST
Updated : Apr 10, 2020, 2:54 pm IST
SHARE ARTICLE
ਸਿਪਾਹੀਆਂ ਨਾਲ ਸ਼ਰੀਰਕ ਸੰਬੰਧ ਤੋਂ ਬਾਅਦ ਖੁਫੀਆ ਜਾਣਕਾਰੀ ਹਾਸਲ ਕਰ ਜਰਮਨੀ ਨੂੰ ਦਿੰਦੀ ਸੀ ਇਹ ਔਰਤ
ਸਿਪਾਹੀਆਂ ਨਾਲ ਸ਼ਰੀਰਕ ਸੰਬੰਧ ਤੋਂ ਬਾਅਦ ਖੁਫੀਆ ਜਾਣਕਾਰੀ ਹਾਸਲ ਕਰ ਜਰਮਨੀ ਨੂੰ ਦਿੰਦੀ ਸੀ ਇਹ ਔਰਤ

ਸਿਪਾਹੀਆਂ ਨਾਲ ਸ਼ਰੀਰਕ ਸੰਬੰਧ ਤੋਂ ਬਾਅਦ ਖੁਫੀਆ ਜਾਣਕਾਰੀ ਹਾਸਲ ਕਰ ਜਰਮਨੀ ਨੂੰ ਦਿੰਦੀ ਸੀ ਇਹ ਔਰਤ

ਪੈਰਿਸ : 2 ਨਨਾਂ ਅਤੇ ਇਕ ਵਕੀਲ ਤੋਂ ਇਲਾਵਾ 41 ਸਾਲ ਦੀ ਇਕ ਮਹਿਲਾ ਜਿਸ ਨੇ ਇਕ ਲੰਬਾ ਉਵਰ ਕੋਟ ਅਤੇ ਟੋਪੀ ਪਾਈ ਹੋਈ ਸੀ 15 ਅਕਤੂਬਰ 1917 ਦੀ ਸਵੇਰ ਪੈਰਿਸ ਦੇ ਸੇਂਟ ਲਜ਼ਾਰ ਜੇਲ ਤੋਂ ਅਸਮਾਨੀ ਰੰਗ ਦੇ ਇਕ ਫੌਜੀ ਜਹਾਜ਼ ਨਿਕਲੇ ਸੀ। ਇਹ ਮਹਿਲਾ ਮਾਤਾ ਹਾਰੀ ਸੀ ਜਿਸ ਨੂੰ ਪੈਰਿਸ ਦੀ ਇਸ ਜੇਲ ਤੋਂ ਮੌਤ ਦੀ ਸਜ਼ਾ ਦੇਣ ਲਈ ਲਿਜਾਇਆ ਜਾ ਰਿਹਾ ਸੀ। ਕਈ ਦੇਸ਼ਾਂ ਦੇ ਫੌਜੀ ਜਨਰਲ, ਵਪਾਰੀ ਅਤੇ ਮੰਤਰੀ ਇਸ ਮਹਿਲਾ ਦੇ ਦੀਵਾਨੇ ਸਨ। ਉਸ ਵੇਲੇ ਇਹ ਆਪਣੇ ਕਾਮੁਕ ਡਾਂਸ ਲਈ ਚਰਚਾ ‘ਚ ਸੀ। ਪਰ ਲੜਾਈ ਸ਼ੁਰੂ ਹੁੰਦੇ ਹੀ ਦੁਨੀਆ ਬਦਲ ਗਈ। ਇਸ ਨੇ ਸੋਚਿਆ ਕਿ ਆਪਣੀ ਖੂਬਸੂਰਤੀ ਅਤੇ ਅਦਾਵਾਂ ਦੇ ਜ਼ੋਰ ‘ਤੇ ਯੂਰਪ ‘ਚ ਪਹਿਲਾਂ ਵਾਂਗ ਰਹਿ ਸਕੇਗੀ।

 

 

 

ਪਰ ਹੁਣ ਇਨ੍ਹਾਂ ਵੱਡੇ ਅਹੁਦਿਆਂ ਵਾਲੇ ਪੁਰਸ਼ਾਂ ਨੂੰ ਸੈਕਸ ਤੋਂ ਜ਼ਿਆਦਾ ਖੁਫੀਆ ਜਾਣਕਾਰੀਆਂ ਦੀ ਜ਼ਰੂਰਤ ਸੀ। ਇਸ ਦਾ ਮਤਲਬ ਜਾਸੂਸੀ ਕਰਨਾ ਸੀ। ਮਾਤਾ ਹਾਰੀ ‘ਤੇ ਆਪਣੇ ਨਾਲ ਸੌਣ ਵਾਲੇ ਸੰਯੁਕਤ ਮੋਰਚੇ ਦੇ ਸਿਪਾਹੀਆਂ ਨਾਲ ਖੁਫੀਆ ਜਾਣਕਾਰੀਆਂ ਹਾਸਲ ਕਰਕੇ ਜਰਮਨੀ ਨੂੰ ਦੇਣ ਦਾ ਦੋਸ਼ ਸੀ। ਕਈ ਅਖਬਾਰਾਂ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਸੀ ਕਿ ਮਾਤਾ ਹਾਰੀ ਹਜ਼ਾਰਾਂ ਸਿਪਾਹੀਆਂ ਲਈ ਜ਼ਿੰਮੇਵਾਰ ਹੈ।

 

 

ਪਰ ਕੋਰਟ ‘ਚ ਪੇਸ਼ ਕੀਤੇ ਗਏ ਸਬੂਤ ਸਮੇਤ ਕੁਝ ਹੋਰ ਦਸਤਾਵੇਜ਼ ਕੁਝ ਹੀ ਕਹਾਣੀ ਬਿਆਂ ਕਰਦੇ ਹਨ। ਇਸ ਦੇ ਮੁਤਾਬਕ ਮਾਤਾ ਹਾਰੀ ਦੋਹਰੀ ਜਾਸੂਸ ਸੀ ਅਤੇ ਇਹ ਯਕੀਨਨ ਹੈ ਕਿ ਉਹ ‘ਬਲੀ ਦਾ ਬੱਕਰਾ’ ਬਣਾਈ ਗਈ। ਮਾਤਾ ਹਾਰੀ ਦੀ ਮੌਤ ਤੋਂ 100 ਸਾਲ ਬਾਅਦ ਫਰਾਂਸ ਮੰਤਰਾਲੇ ਨੇ ਹੁਣ ਤੱਕ ਖੁਫੀਆ ਰੱਖੇ ਦਸਤਾਵੇਜ਼ ਜਾਰੀ ਕੀਤੇ ਹਨ ਜਿਹੜੇ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਮਹਿਲਾ ਜਾਸੂਸ ਦੇ ਜ਼ਿੰਦਗੀ ‘ਤੇ ਨਵੀਂ ਰੌਸ਼ਨੀ ਪਾਉਂਦੇ ਹਨ।

 

 

 

ਇਨ੍ਹਾਂ ਦਸਤਾਵੇਜ਼ਾਂ ‘ਚ ਫਰਾਂਸ ਸਰਕਾਰ ਦੀ ਜਾਸੂਸੀ ਰੋਕਣ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਮਾਤਾ ਹਾਰੀ ਦੇ ਨਾਲ ਪੁੱਛਗਿਛ ਦੀ ਟ੍ਰਾਂਸਕ੍ਰਿਪਟ ਸ਼ਾਮਲ ਹੈ।

ਕੁਝ ਦਸਤਾਵੇਜ਼ਾਂ ਨੂੰ ਨੀਦਰਲੈਂਡ ‘ਚ ਮਾਤਾ ਹਾਰੀ ਦੇ ਜੱਦੀ ਸ਼ਹਿਰ ਲੇਓਆਰਡਨ ‘ਚ ਫ੍ਰਾਈਜ਼ ਮਿਊਜ਼ੀਅਮ ‘ਚ ਰੱਖਿਆ ਗਿਆ ਹੈ। ਇਨ੍ਹਾਂ ‘ਚ ਮੈਡ੍ਰਿਡ ‘ਚ ਤੈਨਾਤ ਜਰਮਨ ਫੌਜ ਦੇ ਇਕ ਅਧਿਕਾਰੀ ਵੱਲੋਂ ਬਰਲਿਨ ਨੂੰ ਭੇਜਿਆ ਗਿਆ ਟੈਲੀਗ੍ਰਾਮ ਸ਼ਾਮਲ ਹੈ। ਇਸ ਟੈਲੀਗ੍ਰਾਮ ਦੇ ਚੱਲਦੇ ਪੈਰਿਸ ਦੇ ਮਸ਼ਹੂਰ ਹੋਟਲ ਸ਼ਾਂਗਜ਼ੇਲੀਜ਼ੇ ‘ਚ ਰਹੀ ਮਾਤਾ ਹਾਰੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਇਹ ਦਸਤਾਵੇਜ਼ ਉਨ੍ਹਾਂ ਦੇ ਖਿਲਾਫ ਕੇਸ ‘ਚ ਵੀ ਅਹਿਮ ਸਬੂਤ ਬਣਿਆ।

 

 

 

ਬੀਤੇ ਕਈ ਸਾਲਾਂ ‘ਚ ਇਤਿਹਾਸਕਾਰ ਮਾਤਾ ਹਾਰੀ ਦਾ ਬਚਾਅ ਕਰ ਚੁੱਕੇ ਹਨ। ਕੁਝ ਲੋਕ ਕਹਿੰਦੇ ਹਨ ਕਿ ਮਾਤਾ ਹਾਰੀ ਦੀ ਬਲੀ ਦਿੱਤੀ ਗਈ ਸੀ। ਕਿਉਂਕਿ ਫਰਾਂਸ ਨੂੰ ਜੰਗ ‘ਚ ਮਾਤ ਪਾਉਣ ਲਈ ਕਿਸੇ ਭੇਦੀ ਨੂੰ ਜ਼ਿੰਮੇਵਾਰ ਠਹਿਰਾਉਣਾ ਸੀ। ਮਹਿਲ ਵਾਲੀਆਂ ਲਈ ਉਹ ਇਕ ਆਸਾਨ ਸ਼ਿਕਾਰ ਸੀ ਕਿਉਂਕਿ ਉਨ੍ਹਾਂ ਦੇ ਅਨੈਤਿਕ ਮੁੱਲਾਂ ਦਾ ਨਾਂ ਲੈ ਕੇ ਉਨ੍ਹਾਂ ਨੂੰ ਫਰਾਂਸ ਦਾ ਸਭ ਤੋਂ ਵੱਡਾ ਦੁਸ਼ਮਣ ਠਹਿਰਾਉਣਾ ਆਸਾਨ ਹੋ ਗਿਆ। ਪਿਅਰੇ ਬੋਚਰਡਨ ਨੇ ਮਾਤਾ ਹਾਰੀ ਤੋਂ ਜਿਹੜੀ ਪੁੱਛਗਿਛ ਕੀਤੀ ਸੀ ਉਸ ਨੂੰ ਹੁਣ ਤੱਕ ਇਤਿਹਾਸਕਾਰਾਂ ਤੋਂ ਦੂਰ ਰੱਖਿਆ ਗਿਆ ਸੀ। ਪਰ ਇਹ ਜਾਣਕਾਰੀ ਉਪਲੱਬਧ ਸੀ ਕਿ ਲੰਡਨ ‘ਚ ਬ੍ਰਿਟਿਸ਼ ਸੀਕ੍ਰੇਟ ਇੰਟੇਲੀਜੇਂਸ ਸਰਵਿਸ-ਐੱਮ. ਆਈ. 6 ਨੇ ਮਾਤਾ ਹਾਰੀ ਤੋਂ ਪੁੱਛਗਿਛ ਕੀਤੀ ਸੀ ਜਿਸ ਤੋਂ ਬਾਅਦ ਉਹ ਸਪੇਨ ਦੇ ਰਸਤੇ ਫਰਾਂਸ ਪਹੁੰਚੀ।

 

 

 

ਮੈਡ੍ਰਿਡ ‘ਚ ਮਾਤਾ ਹਾਰੀ ਦੀ ਮੁਲਾਕਾਤ ਇਕ ਜਰਮਨ ਫੌਜੀ ਅਧਿਕਾਰੀ ਨਾਲ ਹੋਈ। ਇਸ ਤੋਂ ਬਾਅਦ ਦੀ ਕਹਾਣੀ ਇਹ ਸੀ ਕਿ ਇਹ ਸਾਰੇ ਫ੍ਰਾਂਸੀਸੀ ਇੰਟੀਲੀਜੇਂਸ ਸਰਵਿਸ ਦੇ ਇਸ਼ਾਰੇ ‘ਤੇ ਹੋਇਆ ਤਾਂਕਿ ਮਾਤਾ ਹਾਰੀ ਲੜਾਈ ਤੋਂ ਪਹਿਲਾਂ ਦੇ ਆਪਣੇ ਜਰਮਨ ਸੰਪਰਕਾਂ ਦੀ ਮਦਦ ਲਈ ਲੜਾਈ ‘ਚ ਸੰਯੁਕਤ ਮੋਰਚੇ ਦੀ ਮਦਦ ਕਰ ਸਕੇ। ਪਰ ਜਰਮਨ ਅਧਿਕਾਰੀ ਵਾਨ ਕੇਲੇ ਦੇ ਟੈਲੀਗ੍ਰਾਮ ਦੇ ਚੱਲਦੇ ਹੀ ਮਾਤਾ ਹਾਰੀ ਗ੍ਰਿਫਤਾਰ ਹੋਈ। ਬਰਲਿਨ ਭੇਜੇ ਗਏ ਇਸ ਟੈਲੀਗ੍ਰਾਮ ‘ਚ ਮਾਤਾ ਹਾਰੀ ਦਾ ਪਤਾ, ਬੈਂਕ ਡਿਟੇਲਸ ਦੇ ਨਾਲ-ਨਾਲ ਉਨ੍ਹਾਂ ਦੀ ਭਰੋਸੇਮੰਦ ਨੌਕਰਾਣੀ ਦਾ ਵੀ ਨਾਂ ਸ਼ਾਮਲ ਸੀ। ਇਸ ਟੈਲੀਗ੍ਰਾਮ ਨੂੰ ਪੜ੍ਹਣ ਤੋਂ ਬਾਅਦ ਸਾਫ ਹੋ ਜਾਂਦੇ ਹਨ ਕਿ ਮਾਤਾ ਹਾਰੀ ਹੀ ਏਜੰਟ ਐੱਚ21 ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM
Advertisement