
ਹਿਊਸਟਨ, 10 ਜੁਲਾਈ : ਤੁਹਾਨੂੰ ਕਿਸੇ ਖ਼ਾਸ ਥਾਂ 'ਤੇ ਜਾਣਾ ਹੋਵੇ ਅਤੇ ਮੀਂਹ ਦਾ ਮੌਸਮ ਹੋਣ ਕਾਰਨ ਤੁਹਾਡੇ ਗਿੱਲੇ ਕਪੜੇ ਸੁੱਕੇ ਨਾ ਹੋਣ ਤਾਂ ਕਿੰਨਾ ਗੁੱਸਾ ਆਉਂਦਾ ਹੈ। ਪਰ ਹੁਣ ਅਮਰੀਕਾ ਦੇ ਟੈਨੇਸੀ ਸੂਬੇ ਵਿਚ ਸਥਿਤ ਓਕ ਰਿਜ ਨੈਸ਼ਨਲ ਲੈਬੋਰੇਟਰੀ ਵਿਚ
ਹਿਊਸਟਨ, 10 ਜੁਲਾਈ : ਤੁਹਾਨੂੰ ਕਿਸੇ ਖ਼ਾਸ ਥਾਂ 'ਤੇ ਜਾਣਾ ਹੋਵੇ ਅਤੇ ਮੀਂਹ ਦਾ ਮੌਸਮ ਹੋਣ ਕਾਰਨ ਤੁਹਾਡੇ ਗਿੱਲੇ ਕਪੜੇ ਸੁੱਕੇ ਨਾ ਹੋਣ ਤਾਂ ਕਿੰਨਾ ਗੁੱਸਾ ਆਉਂਦਾ ਹੈ। ਪਰ ਹੁਣ ਅਮਰੀਕਾ ਦੇ ਟੈਨੇਸੀ ਸੂਬੇ ਵਿਚ ਸਥਿਤ ਓਕ ਰਿਜ ਨੈਸ਼ਨਲ ਲੈਬੋਰੇਟਰੀ ਵਿਚ ਭਾਰਤੀ-ਅਮਰੀਕੀ ਰਿਸਰਚ ਅਤੇ ਡਿਵੈਲਪਮੈਂਟ ਐਸੋਸੀਏਟ ਵਿਰਲ ਪਟੇਲ ਅਤੇ ਉਨ੍ਹਾਂ ਦੀ ਟੀਮ ਨੇ ਇਕ ਅਜਿਹਾ ਕਪੜੇ ਸੁਕਾਉਣ ਵਾਲਾ ਯੰਤਰ ਬਣਾਇਆ ਹੈ, ਜੋ ਵੱਡੇ ਤੋਂ ਵੱਡੇ ਕਪੜਿਆਂ ਦੇ ਢੇਰ ਨੂੰ ਸੁਕਾਉਣ ਵਿਚ ਨਾ ਸਿਰਫ਼ ਜ਼ਿਆਦਾਤਰ ਮੌਜੂਦਾ ਡਰਾਇਅਰਾਂ ਦੀ ਤੁਲਨਾ ਵਿਚ ਅੱਧਾ ਸਮਾਂ ਲੈਂਦਾ ਹੈ, ਸਗੋਂ ਕਿ ਬਿਜਲੀ ਦੀ ਖਪਤ ਵੀ ਲਗਭਗ ਪੰਜ ਗੁਣਾ ਘੱਟ ਹੋਵੇਗੀ।
ਇਸ ਨੂੰ ਅਲਟ੍ਰਾਸੋਨਿਕ ਡਰਾਇਅਰ ਕਿਹਾ ਗਿਆ ਹੈ, ਇਸ ਵਿਚ ਰਵਾਇਤੀ ਡਰਾਇਅਰ ਦੀ ਤੁਲਨਾ ਵਿਚ ਪੰਜ ਗੁਣਾ ਵੱਧ ਊਰਜਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਇਹ ਤਕਰੀਬਨ ਅੱਧੇ ਸਮੇਂ ਵਿਚ ਹੀ ਭਾਰੀ ਮਾਤਰਾ ਵਿਚ ਕਪੜਿਆਂ ਨੂੰ ਸੁਕਾ ਸਕਦਾ ਹੈ। ਪਟੇਲ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਇਕ ਨਵੀਂ ਸੋਚ ਹੈ। ਇਸ ਵਿਚ ਅਸੀਂ ਕਪੜਿਆਂ 'ਚ ਮੌਜੂਦ ਨਮੀ (ਪਾਣੀ ਦੇ ਕਣ) ਨੂੰ ਭਾਫ ਬਣਾ ਕੇ ਉਡਾਉਣ ਦੀ ਥਾਂ ਉਸ ਨੂੰ ਤਕਨੀਕੀ ਤੌਰ 'ਤੇ ਮਸ਼ੀਨ ਜ਼ਰੀਏ ਕਪੜਿਆਂ 'ਚੋਂ ਕੱਢ ਸਕਦੇ ਹਾਂ। ਇਹ ਡਰਾਇਅਰ ਬਹੁਤ ਤੇਜ਼ ਗਤੀ ਨਾਲ ਕਪੜਿਆਂ ਨੂੰ ਹਿਲਾ-ਹਿਲਾ ਕੇ ਪਾਣੀ ਨੂੰ ਬਾਹਰ ਕੱਢਦਾ ਹੈ।
ਵਿਰਲ ਨੇ ਕਿਹਾ ਕਿ ਅਸੀਂ ਅਜਿਹੀ ਤਕਨੀਕ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਵਿਚ ਬਿਜਲੀ ਦੀ ਖਪਤ ਅਤਿਆਧੁਨਿਕ ਡਰਾਇਅਰ ਤੋਂ ਘੱਟ ਹੋਵੇ ਜਾਂ ਉਸ ਵਾਂਗ ਹੀ ਹੋਵੇ ਪਰ ਲਾਗਤ ਘੱਟ ਹੋਵੇ ਤਾਂ ਕਿ ਇਸ ਨੂੰ ਅਮਰੀਕੀ ਬਾਜ਼ਾਰ 'ਚ ਵੇਚਿਆ ਜਾ ਸਕੇ, ਕਿਉਂਕਿ ਜੇ ਤੁਸੀਂ ਕਿਸੇ ਵੱਡੇ ਸਟੋਰ ਵਿਚ ਜਾ ਕੇ ਡਰਾਇਅਰ ਲੱਭਦੇ ਹੋਣ ਤਾਂ ਸਭ ਤੋਂ ਪਹਿਲਾਂ ਗਾਹਕ ਕੀਮਤ ਹੀ ਵੇਖਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਲਟ੍ਰਾਸੋਨਿਕ ਡਰਾਇਅਰ ਨੂੰ ਬਾਜ਼ਾਰ ਵਿਚ ਉਪਲੱਬਧ ਕਰਵਾਉਣ ਵਿਚ ਫਿਲਹਾਲ 2 ਤੋਂ 5 ਸਾਲ ਲੱਗ ਸਕਦੇ ਹਨ।