ਗੁਰਗ੍ਰਾਮ ‘ਚ 200 ਮੀਟਰ ਤੱਕ SPO ਨੂੰ ਘਸੀਟਦਾ ਰਿਹਾ ਕਾਰ ਚਾਲਕ
Published : Jan 1, 2019, 3:24 pm IST
Updated : Jan 1, 2019, 3:24 pm IST
SHARE ARTICLE
Police
Police

ਹਰਿਆਣਾ ਦੀ ਗੁਰਗ੍ਰਾਮ ਵਿਚ ਪੁਲਿਸ ਕਰਮਚਾਰੀਆਂ ਦੇ ਨਾਲ ਲੋਕਾਂ ਦੀ ਬਦਸਲੂਕੀ.......

ਨਵੀਂ ਦਿੱਲੀ : ਹਰਿਆਣਾ ਦੀ ਗੁਰਗ੍ਰਾਮ ਵਿਚ ਪੁਲਿਸ ਕਰਮਚਾਰੀਆਂ ਦੇ ਨਾਲ ਲੋਕਾਂ ਦੀ ਬਦਸਲੂਕੀ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀ। ਪਿਛਲੇ 2 ਹਫ਼ਤੀਆਂ ਵਿਚ ਪੁਲਿਸ ਵਾਲਿਆਂ ਨੂੰ ਕਾਰ ਦੇ ਬੋਨਟ ਉਤੇ ਘਸੀਟਣ ਦੀ ਦੂਜੀ ਘਟਨਾ ਸਾਹਮਣੇ ਆਈ ਹੈ। ਇਥੇ ਸੋਮਵਾਰ ਨੂੰ ਇਕ ਸਪੈਸ਼ਲ ਪੁਲਿਸ ਅਫ਼ਸਰ (ਐਸਪੀਓ) ਨੂੰ ਕਾਰ ਦੇ ਬੋਨਟ ਉਤੇ ਕਰੀਬ 200 ਮੀਟਰ ਤੱਕ ਘਸੀਟਿਆ ਗਿਆ। ਗੁਰਗ੍ਰਾਮ ਵਿਚ ਇਸ ਤੋਂ ਪਹਿਲਾਂ 19 ਦਸੰਬਰ ਨੂੰ ਸਿਗਨੈਚਰ ਟਾਵਰ ਚੌਕ ਦੇ ਕੋਲ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕਰਨ ਵਾਲੇ ਟ੍ਰੈਫਿਕ ਕਾਂਸਟੇਬਲ ਨੂੰ ਕਾਰ ਦੇ ਬੋਨਟ ਉਤੇ ਘਸੀਟਿਆ ਗਿਆ ਸੀ।

PolicePolice

ਐਸਪੀਓ ਪ੍ਰਸ਼ਾਂਤ ਕੁਮਾਰ ਇਕ ਸੇਵਾਮੁਕਤ ਫੌਜੀ ਹਨ ਅਤੇ ਉਹ ਸੰਧੀ ਦੇ ਆਧਾਰ ਉਤੇ ਗੁਰਗ੍ਰਾਮ ਵਿਚ ਟ੍ਰੈਫਿਕ ਪੁਲਿਸ ਦਾ ਕੰਮ ਕਰਦੇ ਹਨ। ਸੋਮਵਾਰ ਨੂੰ ਕਰੀਬ 4 ਵਜੇ ਗੁਰਗ੍ਰਾਮ ਦੇ ਸਿੱਧਸ਼ਵਰ ਚੌਕ ਉਤੇ ਲਾਲ ਰੰਗ ਦੀ ਸਵਿਫਟ ਕਾਰ ਨੇ ਨਿਯਮ ਤੋੜਦੇ ਹੋਏ ਲਾਲ ਲਾਇਟ ਪਾਰ ਕਰ ਦਿਤੀ। ਉਸ ਦੀ ਕਾਰ ਸੜਕ ਦੇ ਵਿਚ ਆ ਗਈ, ਜਿਸ ਤੋਂ ਬਾਅਦ ਦੂਜੇ ਪਾਸੇ ਤੋਂ ਆ ਰਹੀਆਂ ਗੱਡੀਆਂ ਲਈ ਰਸਤਾ ਰੁਕ ਗਿਆ। ਇਸ ਵਿਚ  ਗੁਰਗ੍ਰਾਮ ਦੇ ਸਿੱਧਸ਼ਵਰ ਚੌਕ ਉਤੇ ਤੈਨਾਤ ਪ੍ਰਸ਼ਾਂਤ ਨੇ ਕਾਰ ਚਾਲਕ ਨੂੰ ਨਿਯਮਾਂ ਦੀ ਉਲੰਘਣਾ ਕਰਦੇ ਦੇਖਿਆ ਅਤੇ ਉਸ ਨੂੰ ਰੁਕਣ ਨੂੰ ਕਿਹਾ।

ਪਰ ਕਾਰ ਚਾਲਕ ਨੇ ਰੁਕਣ ਦੀ ਜਗ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ, ਇਸ ਵਿਚ ਪ੍ਰਸ਼ਾਂਤ ਅਪਣੇ ਆਪ ਨੂੰ ਬਚਾਉਣ ਲਈ ਕਾਰ ਦੇ ਬੋਨਟ ਉਤੇ ਕੁੱਦ ਗਿਆ। ਪ੍ਰਸ਼ਾਂਤ ਦੇ ਬੋਨਟ ਉਤੇ ਕੁੱਦ ਜਾਣ ਦੇ ਬਾਵਜੂਦ ਕਾਰ ਲਾਲ ਬੱਤੀ ਤੋਂ 200 ਮੀਟਰ ਤੱਕ ਚੱਲਦੀ ਰਹੀ। ਉਦੋਂ ਦੂਜਾ ਟ੍ਰੈਫਿਕ ਪੁਲਿਸ ਕਰਮਚਾਰੀ ਵੀ ਅਪਣੇ ਸਾਥੀ ਨੂੰ ਬਚਾਉਣ ਲਈ ਉਨ੍ਹਾਂ ਦੇ ਪਿੱਛੇ ਭੱਜਿਆ। ਇਸ ਵਿਚ ਕਾਰ ਚਾਲਕ ਗੱਡੀ ਛੱਡ ਕੇ ਉਥੇ ਤੋਂ ਭੱਜ ਗਿਆ।

ਗੁਰਗ੍ਰਾਮ ਪੁਲਿਸ ਦੇ ਮੁਖੀ ਸੁਭਾਸ਼ ਬੋਕਨ ਨੇ ਕਿਹਾ ਕਿ ਜਾਂਚ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਕਾਰ ਦਾ ਮਾਲਕ ਉਦਏ ਸਿੰਘ ਰਾਠੀ ਹੈ ਜੋ ਥਾਉਰੂ ਦਾ ਰਹਿਣ ਵਾਲਾ ਹੈ। ਕਾਰ ਨੂੰ ਜਬਤ ਕਰ ਲਿਆ ਗਿਆ ਹੈ। ਅਸੀਂ ਆਈਪੀਸੀ ਦੀ ਧਾਰਾ ਦੇ ਤਹਿਤ ਤੇਜ ਡਰਾਇਵਿੰਗ ਅਤੇ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ਼ ਕਰ ਲਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 12:12 PM

ਰਾਹ ਜਾਂਦੀ ਔਰਤ ਤੋਂ Motorcycle ਸਵਾਰਾਂ ਨੇ ਝਪਟਿਆ ਪਰਸ, CCTV 'ਚ ਕੈਦ ਹੋਈ ਵਾਰਦਾਤ | Latest Punjab News

18 May 2024 11:23 AM

Suit-Boot ਪਾ ਕੇ Gentleman ਲੁਟੇਰਿਆਂ ਨੇ ਲੁੱਟਿਆ ਕਬਾੜ ਨਾਲ ਭਰਿਆ ਟਰੱਕ, ਲੱਖਾਂ ਦਾ ਕਬਾੜ ਤੇ ਪਿਕਅਪ ਗੱਡੀ

18 May 2024 9:39 AM

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM
Advertisement