
ਉੱਤਰ ਪ੍ਰਦੇਸ਼ ਵਿਚ ਮੰਗਲਵਾਰ ਨੂੰ ਨਵੇਂ ਸਾਲ ਦੇ ਮੌਕੇ ਉਤੇ ਇਕ ਦੁਖਮਈ.......
ਚੰਦੌਲੀ : ਉੱਤਰ ਪ੍ਰਦੇਸ਼ ਵਿਚ ਮੰਗਲਵਾਰ ਨੂੰ ਨਵੇਂ ਸਾਲ ਦੇ ਮੌਕੇ ਉਤੇ ਇਕ ਦੁਖਮਈ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਰਾਜ ਦੇ ਚੰਦੌਲੀ ਜਿਲ੍ਹੇ ਵਿਚ ਇਕ ਸੜਕ ਦੁਰਘਟਨਾ ਵਿਚ ਛੇ ਲੋਕ ਮਾਰੇ ਗਏ ਹਨ, ਜਦੋਂ ਕਿ ਕਈ ਹੋਰ ਜਖ਼ਮੀ ਹੋ ਗਏ। ਪੁਲਿਸ ਪ੍ਰਧਾਨ ਇੰਦਰ ਨਾਥ ਨੇ ਦੱਸਿਆ ਕਿ ਇਕ ਟਰੱਕ ਚਾਲਕ ਨੇ ਵਾਹਨ ਉਤੇ ਕਾਬੂ ਖੋਹ ਦਿਤਾ। ਜਿਸ ਤੋਂ ਬਾਅਦ ਟਰੱਕ ਪਿੰਡ ਇਲਿਆ ਵਿਚ ਸੜਕ ਕੰਡੇ ਵੱਸੀ ਇਕ ਦਲਿਤ ਬਸਤੀ ਵਿਚ ਜਾ ਵੜਿਆ।
Police
ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੇ ਮ੍ਰਿਤਕਾ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਅਤੇ ਜਖ਼ਮੀਆਂ ਨੂੰ ਇਲਾਜ ਲਈ ਜਿਲ੍ਹਾ ਹਸਪਤਾਲ ਵਿਚ ਭਰਤੀ ਕਰਵਾ ਦਿਤਾ। ਇਸ ਦੌਰਾਨ ਮੌਕੇ ਉਤੇ ਉਚ ਪੁਲਿਸ ਅਧਿਕਾਰੀ ਨੇ ਵੀ ਪਹੁੰਚ ਕੇ ਰਾਹਤ ਅਤੇ ਬਚਾਵ ਕਾਰਜ਼ ਦਾ ਜਾਇਜਾ ਲਿਆ। ਹਾਦਸੇ ਤੋਂ ਬਾਅਦ ਇਲਾਕੇ ਵਿਚ ਤਣਾਣ ਦਾ ਮਾਹੌਲ ਬਣ ਗਿਆ। ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਮੌਕੇ ਉਤੇ ਭਾਰੀ ਪੁਲਿਸ ਬਲ ਤੈਨਾਤ ਕਰ ਦਿਤੇ। ਦੱਸਿਆ ਜਾ ਰਿਹਾ ਹੈ ਕਿ ਟਰੱਕ ਤੇਜ਼ ਰਫ਼ਤਾਰ ਵਿਚ ਸੀ। ਪੁਲਿਸ ਘਟਨਾ ਦੀ ਜਾਂਚ ਵਿਚ ਜੁੱਟ ਗਈ ਹੈ। ਲੋਕਾਂ ਨੇ ਦੱਸਿਆ ਕਿ ਇਹ ਟਰੱਕ ਬਿਹਾਰ ਦੇ ਵੱਲ ਜਾ ਰਿਹਾ ਸੀ।
ਪਰ ਤੇਜ ਰਫ਼ਤਾਰ ਹੋਣ ਦੇ ਕਾਰਨ ਟਰੱਕ ਸੰਤੁਲਨ ਤੋਂ ਬਾਹਰ ਹੋ ਕੇ ਮਕਾਨ ਦੇ ਵਿਚ ਵੜ ਗਿਆ। ਮਾਮਲੇ ਦੀ ਗੰਭੀਰਤਾ ਅਤੇ ਜਾਨਹਾਨੀ ਨੂੰ ਦੇਖਦੇ ਹੋਏ ਜਿਲ੍ਹਾਂ ਅਧਿਕਾਰੀ ਨੇ ਸਾਰੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5-5 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਇਲਾਵਾ ਡੀਐਮ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਰਿਹਾਇਸ਼ੀ ਮਕਾਨ ਵੀ ਦਿਤੇ ਜਾਣ ਦੀ ਗੱਲ ਕਹੀ।