
ਮਾਇਆਵਤੀ ਨੇ ਭਾਜਪਾ ਅਤੇ ਆਰਆਰਐਸ 'ਤੇ ਸਾਧਿਆ ਨਿਸ਼ਾਨਾ
ਲਖਨਉ : ਬਸਪਾ ਪ੍ਰਧਾਨ ਮਾਇਆਵਤੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਭਾਜਪਾ ਅਤੇ ਆਰਐਸਐਸ 'ਤੇ ਨਿਸ਼ਾਨਾ ਸਾਧਿਆ ਹੈ। ਮਾਇਆਵਤੀ ਨੇ ਕਿਹਾ ਕਿ ਦੇਸ਼ ਦੀ ਪੂਰੀ ਜਨਤਾ ਨੂੰ ਭਾਰਤੀ ਮੰਨਣ ਦੀ ਥਾਂ ਹਿੰਦੂ ਮੰਨਣ ਵਾਲੀ ਭਾਜਪਾ ਅਤੇ ਆਰਐਸਐਸ ਦੀ ਸੋਚ ਨੇ ਦੇਸ਼ ਵਿਚ ਅਸ਼ਾਤੀ ਅਤੇ ਅਰਾਜਕਤਾ ਦਾ ਮਾਹੌਲ ਬਣਾਇਆ ਹੈ।
File Photo
ਮਾਇਆਵਤੀ ਨੇ ਭਾਜਪਾ ਅਤੇ ਆਰਐਸਐਸ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਦੇਸ਼ ਦੀ ਲੱਗਭਗ 130 ਕਰੋੜ ਆਮ ਜਨਤਾ ਨੂੰ ਸੰਵਿਧਾਨਕ ਅਧਾਰ 'ਤੇ ਭਾਰਤੀ ਮੰਨਣ ਦੀ ਥਾਂ ਹਿੰਦੂ ਮੰਨਣ ਵਾਲੀ ਬੀਜੇਪੀ ਅਤੇ ਸੰਘ ਦੀ ਫਿਰਕੂ ਸੋਚ ਦੀ ਮਾਨਸਿਕਤਾ ਦੀ ਹੀ ਨਤੀਜਾ ਹੈ ਕਿ ਸੰਵਿਧਾਨ ਦੀ ਮੂਲ, ਮਾਨਵਤਾਵਾਦੀ ਭਾਵਨਾ ਅਤੇ ਇਰਾਦੇ ਹਰ ਥਾਂ ਨਸ਼ਟ ਹੁੰਦੇ ਵਿਖਾਈ ਦੇ ਰਹੇ ਹਨ।
File Photo
ਸੂਬੇ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਹਿੰਦੂਆਂ ਦੀ ਥਾਂ ਭਾਰਤੀ ਮੰਨਣ ਦੀ ਨੀਅਤ ਅਤੇ ਨੀਤੀ ਨਾਲ ਹੀ ਦੇਸ਼ ਦਾ ਭਲਾ ਹੋ ਸਕਦਾ ਹੈ। ਮਾਇਆਵਤੀ ਨੇ ਸੀਏਏ, ਐਨਪੀਆਰ ਅਤੇ ਐਨਆਰਸੀ ਉੱਤੇ ਟਿੱਪਣੀ ਕਰਦਿਆ ਕਿਹਾ ਕਿ ਪੂਰੇ ਦੇਸ਼ ਵਿਚ ਅਸਾਮ ਵਰਗੀ ਅਸ਼ਾਤੀ ਅਤੇ ਹਾਹਕਾਰ ਮਚਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ ਤਾਂ ਜੋ ਰਾਜਸੀ ਹਿੱਤਾ ਨੂੰ ਪੂਰਾ ਕੀਤਾ ਜਾ ਸਕੇ।
File Photo
ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਤੋਂ ਲੋਕ ਹਿੱਤਾਂ ਵਿੱਚ ਕੁਝ ਸੁਧਾਰ ਦੀ ਉਮੀਦ ਕਰਨ ਦੀ ਬਜਾਏ ਨਵੇਂ ਸਾਲ ਅਤੇ ਭਵਿੱਖ ਵਿੱਚ ਸੁਧਾਰ ਲਿਆਉਣ ਲਈ ਨੌਜਵਾਨਾਂ, ਖ਼ਾਸਕਰ ਨੌਜਵਾਨਾਂ ਦਾ ਸੰਕਲਪ ਅਤੇ ਸੰਘਰਸ਼ ਸ਼ਲਾਘਾਯੋਗ ਹੈ।