
SBI ਨੇ MCLR ਬੈਸਡ ਕਰਜ਼ ਦੀਆਂ ਵਿਆਜ ਦਰਾਂ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ...
ਨਵੀਂ ਦਿੱਲੀ: ਦੇਸ਼ ਦੇ ਵੱਡੇ ਪ੍ਰਾਈਵੇਟ ਬੈਂਕ ICICI ਬੈਂਕ ਨੇ ਅਪਣੇ ਗਾਹਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ਵਿਆਜ ਦਰਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ। ਬੈਂਕ ਨੇ ਵਿਆਜ਼ ਦਰਾਂ 0.05 ਫ਼ੀਸਦੀ ਘਟਾ ਦਿੱਤੀ ਹੈ। ਇਸ ਫ਼ੈਸਲੇ ਤੋਂ ਬਾਅਦ ਹੋਮ, ਆਟੋ ਅਤੇ ਪਰਸਨਲ ਲੋਨ ਦੀ EMI ਘਟ ਜਾਵੇਗੀ। ਉੱਥੇ ਹੀ ਨਵੇਂ ਕਸਟਮਰਸ ਲਈ ਲੋਨ ਲੈਣਾ ਸਸਤਾ ਹੋ ਜਾਵੇਗਾ।
ICICI Bank ਦਸ ਦਈਏ ਕਿ ਹਾਲ ਹੀ ਵਿਚ SBI ਨੇ MCLR ਬੈਸਡ ਕਰਜ਼ ਦੀਆਂ ਵਿਆਜ ਦਰਾਂ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ। ICICI ਬੈਂਕ ਨੇ ਹਰ ਮਿਆਦ ਲਈ ਵਿਆਜ ਦਰਾਂ 0.05 ਫ਼ੀਸਦੀ ਤਕ ਘਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਗਾਹਕਾਂ ਦੀ ਲੋਨ ਈਐਮਆਈ ਵਿਚ 0.05 ਫ਼ੀਸਦੀ ਦੀ ਕਮੀ ਆਵੇਗੀ ਯਾਨੀ ਹਰ ਮਹੀਨੇ ਕਰੀਬ 0.05 ਫ਼ੀਸਦੀ ਦੀ ਬਚਤ ਹੋਵੇਗੀ। ਭਾਰਤੀ ਸਟੇਟ ਬੈਂਕ ਨੇ ਅਪਣੇ ਕਰੋੜਾਂ ਗਾਹਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ।
ICICI Bank ਬੈਂਕ ਨੇ ਅਪਣੇ ਐਕਸਟਰਨਲ ਬੈਂਕਮਾਰਕ ਰੇਟ ਵਿਚ 0.25 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਸ ਨਾਲ ਹੋਮ ਲੋਨ ਆਟੋ ਲੋਨ ਸਸਤੇ ਹੋ ਜਾਣਗੇ। ਇਹ ਕਟੌਤੀ 1 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਬੈਂਕ ਦੇ ਨਵੇਂ ਅਤੇ ਪੁਰਾਣੇ ਸਾਰੇ ਤਰ੍ਹਾਂ ਦੇ ਗਾਹਕਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ। ਹੁਣ ਨਵੇਂ ਮਕਾਨ ਖਰੀਦਣ ਵਾਲਿਆਂ ਨੂੰ ਬੈਂਕ 7.90 ਫ਼ੀਸਦੀ ਦੀ ਵਿਆਜ ਦਰ ਤੇ ਲੋਨ ਦੇਵੇਗਾ। ਪਹਿਲਾਂ ਵਿਆਜ ਦਰ 8.15 ਫ਼ੀਸਦੀ ਸੀ।
Home Loanਬੈਂਕ ਨੇ ਐਕਸਟਰਨਲ ਬੈਂਚਮਾਰਕ ਬੈਸਡ ਰੇਟ ਨੂੰ 8.05 ਫ਼ੀਸਦੀ ਘਟਾ ਕੇ 7.80 ਫ਼ੀਸਦੀ ਕਰ ਦਿੱਤਾ ਹੈ। ਭਾਰਤੀ ਸਟੇਟ ਬੈਂਕ ਨੇ ਕਿਹਾ ਕਿ ਨਵਾਂ ਹੋਮ ਲੋਨ ਗਾਹਕਾਂ ਨੂੰ ਸਿਰਫ 7.90 ਫ਼ੀਸਦੀ ਵਿਆਜ ਦਰ ਨਾਲ ਮਿਲੇਗਾ। ਪਹਿਲਾਂ ਹੋਮ ਲੋਨ ਦਾ ਰੇਟ 8.15 ਫ਼ੀਸਦੀ ਸੀ। ਦਸੰਬਰ ਮਹੀਨੇ ਵਿਚ ਸਟੇਟ ਬੈਂਕ ਨੇ ਅਪਣੇ ਇਕ ਸਾਲ ਦੇ ਮਾਰਜੀਨਲ ਕਾਸਟ ਆਫ ਫੰਡਸ ਬੈਸਡ ਲੈਂਡਿੰਗ ਰੇਟ ਵਿਚ 10 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਸੀ।
ICICI Bankਮੌਜੂਦਾ ਵਿੱਤੀ ਸਾਲ ਵਿਚ ਬੈਂਕ ਨੇ ਅੱਠਵੀਂ ਵਾਰ ਐਮਸੀਐਲਆਰ ਵਿਚ ਕਟੌਤੀ ਕੀਤੀ ਹੈ। ਐਸਬੀਆਈ ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ। ਜਿਸ ਦੀ ਹੋਮ ਲੋਨ ਅਤੇ ਆਟੋ ਲੋਨ ਵਿਚ ਕਰੀਬ 25 ਫ਼ੀਸਦੀ ਦੀ ਹਿੱਸੇਦਾਰੀ ਹੈ। ਜ਼ਿਆਦਾਤਰ ਬੈਂਕਾਂ ਨੂੰ ਹੋਮ ਲੋਨ ਦੀ ਵਿਆਜ਼ ਦਰ 8 ਤੋਂ 9 ਫ਼ੀਸਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।