
ਪ੍ਰਾਈਵੇਟ ਸੈਕਟਰ ਦੇ ਬੈਂਕ ਆਈਸੀਆਈਸੀਆਈ ਨੇ ਪੈਸੇ ਜਮ੍ਹਾਂ ਅਤੇ ਕਢਵਾਉਣ 'ਤੇ ਚਾਰਜ ਵਸੂਲਣ ਦਾ ਫੈਸਲਾ ਕੀਤਾ ਹੈ। ਹੁਣ ਤੋਂ ਬੈਂਕ ਦੇ ਸਾਰੇ ਗ੍ਰਾਹਕਾਂ
ਨਵੀਂ ਦਿੱਲੀ : ਪ੍ਰਾਈਵੇਟ ਸੈਕਟਰ ਦੇ ਬੈਂਕ ਆਈਸੀਆਈਸੀਆਈ ਨੇ ਪੈਸੇ ਜਮ੍ਹਾਂ ਅਤੇ ਕਢਵਾਉਣ 'ਤੇ ਚਾਰਜ ਵਸੂਲਣ ਦਾ ਫੈਸਲਾ ਕੀਤਾ ਹੈ। ਹੁਣ ਤੋਂ ਬੈਂਕ ਦੇ ਸਾਰੇ ਗ੍ਰਾਹਕਾਂ ਨੂੰ ਬੈਂਕ 'ਚ ਪੈਸੇ ਜਮ੍ਹਾਂ ਕਰਨ ਜਾਂ ਕਢਣਾਉਣ 'ਤੇ ਚਾਰਜ ਦੇਣਾ ਪਵੇਗਾ। 16 ਅਕਤੂਬਰ ਤੋਂ ਲਾਗੂ ਹੋਣ ਵਾਲੇ ਇਸ ਨਿਯਮ ਦੇ ਤਹਿਤ ਮਸ਼ੀਨ ਦੇ ਜਰੀਏ ਬੈਂਕ 'ਚ ਪੈਸਾ ਜਮਾਂ ਕਰਨ 'ਤੇ ਵੀ ਚਾਰਜ ਲੱਗੇਗਾ। ਬੈਂਕ ਨੇ 'ਜ਼ੀਰੋ ਬੈਲੇਂਸ' ਖਾਤਾਧਾਰਕਾਂ ਨੂੰ 16 ਅਕਤੂਬਰ ਤੋਂ ਬ੍ਰਾਂਚ ਤੋਂ ਹਰ ਕੈਸ਼ ਕਢਵਾਉਣ ਲਈ 100 ਰੁਪਏ ਤੋਂ 125 ਰੁਪਏ ਦੀ ਚਾਰਜ ਦੇਣਾ ਹੋਵੇਗਾ।
ICICI Bank
ਜੇਕਰ ਗ੍ਰਾਹਕ ਬੈਂਕ ਦੀ ਬ੍ਰਾਂਚ 'ਚ ਮਸ਼ੀਨ ਦੇ ਰਾਹੀਂ ਪੈਸੇ ਜਮ੍ਹਾ ਕਰਦੇ ਹਨ ਤਾਂ ਇਸ ਲਈ ਵੀ ਉਨ੍ਹਾਂ ਨੂੰ ਫੀਸ ਅਦਾ ਕਰਨੀ ਹੋਵੇਗੀ। ਆਈ.ਸੀ.ਆਈ.ਸੀ.ਆਈ. ਬੈਂਕ ਨੇ ਸ਼ੁੱਕਰਵਾਰ ਰਾਤ ਨੂੰ ਆਪਣੇ ਅਕਾਊਂਟ ਹੋਲਡਰਸ ਨੂੰ ਜਾਰੀ ਇਕ ਨੋਟਿਸ 'ਚ ਕਿਹਾ ਕਿ ਅਸੀਂ ਆਪਣੇ ਗ੍ਰਾਹਕਾਂ ਨੂੰ ਬੈਂਕਿੰਗ ਟ੍ਰਾਂਜੈਕਸ਼ਨ ਡਿਜ਼ੀਟਲ ਮੋਡ 'ਚ ਕਰਨ ਲਈ ਉਤਸ਼ਾਹਿਤ ਕਰਦੇ ਹਨ, ਜਿਸ ਨਾਲ ਡਿਜ਼ੀਟਲ ਇੰਡੀਆ ਇਨੀਸ਼ੀਏਟਿਵ ਨੂੰ ਵਾਧਾ ਮਿਲੇ।
ਐੱਨ.ਸੀ.ਐੱਫ.ਟੀ, ਆਰ.ਟੀ.ਜੀ.ਐੱਸ, ਯੂ.ਪੀ.ਆਈ. 'ਤੇ ਫੀਸ ਖਤਮ
ਦੱਸ ਦੇਈਏ ਕਿ ਬੈਂਕ ਨੇ ਮੋਬਾਇਲ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਦੇ ਰਾਹੀਂ ਹੋਣ ਵਾਲੇ ਐੱਨ.ਈ.ਐੱਫ.ਟੀ., ਆਰ.ਟੀ.ਜੀ.ਐੱਸ. ਅਤੇ ਯੂ .ਪੀ.ਆਈ. ਟ੍ਰਾਂਜੈਕਸ਼ਨ 'ਤੇ ਲੱਗਣ ਵਾਲੀ ਤਮਾਮ ਤਰ੍ਹਾਂ ਦੀ ਫੀਸ ਨੂੰ ਖਤਮ ਕਰ ਦਿੱਤਾ ਹੈ।
ICICI Bank
ਐੱਨ.ਈ.ਐੱਫ.ਟੀ. ਅਤੇ ਆਰ.ਟੀ.ਜੀ.ਐੱਸ. 'ਤੇ ਵੀ ਭਾਰੀ ਫੀਸ
ਆਈ.ਸੀ.ਆਈ.ਸੀ.ਆਈ. ਬੈਂਕ ਦੀਆਂ ਬ੍ਰਾਂਚਾਂ ਨਾਲ 10,000 ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਐੱਨ.ਈ.ਐੱਫ.ਟੀ. ਟ੍ਰਾਂਜੈਕਸ਼ਨ 'ਤੇ 2.25 ਰੁਪਏ ਤੋਂ ਲੈ ਕੇ 24.75 ਰੁਪਏ (ਜੀ.ਐੱਸ.ਟੀ. ਹੋਰ) ਦਾ ਚਾਰਜ ਦੇਣਾ ਪੈਂਦਾ ਹੈ। ਉੱਧਰ ਬ੍ਰਾਂਚਾਂ ਤੋਂ ਦੋ ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਕੀਤੇ ਜਾਣ ਵਾਲੇ ਆਰ.ਟੀ.ਜੀ.ਐੱਸ. ਟ੍ਰਾਂਜੈਕਸ਼ਨ ਲਈ 20 ਰੁਪਏ ਤੋਂ ਲੈ ਕੇ 45 ਰੁਪਏ (ਜੀ.ਐੱਸ.ਟੀ. ਹੋਰ) ਦਾ ਚਾਰਜ ਦੇਣਾ ਪੈਂਦਾ ਹੈ।
ICICI Bank
ਅਕਾਊਂਟ ਬੰਦ ਕਰਨ ਦੀ ਸਲਾਹ
ਬੈਂਕ ਨੇ ਆਪਣੇ 'ਜ਼ੀਰੋ ਬੈਲੇਂਸ' ਅਕਾਊਂਟ ਹੋਲਡਰਸ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਅਕਾਊਂਟ ਨੂੰ ਜਾਂ ਤਾਂ ਕਿਸੇ ਹੋਰ ਬੇਸਿਕ ਸੇਵਿੰਗਸ ਅਕਾਊਂਟ 'ਚ ਬਦਲ ਲੈਣ ਜਾਂ ਅਕਾਊਂਟ ਬੰਦ ਕਰ ਦੇਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।