ਖ਼ਬਰਾਂ |

ਤਾਜ਼ਾ |

ICICI ਬੈਂਕ ਨੇ ਸੂਬੇ ‘ਚ ਖੋਲ੍ਹੀਆਂ 33 ਨਵੀਂਆਂ ਬ੍ਰਾਂਚਾਂ
Published : Oct 23, 2019, 4:21 pm IST
Updated : Oct 23, 2019, 4:21 pm IST
SHARE ARTICLE
ICICI Bank
ICICI Bank

ਬੈਂਕ ਦੇ ਗਵਰਨਿੰਗ ਨਿਰਦੇਸ਼ਕ ਅਨੂਪ ਬਾਗਚੀ ਨੇ ਬੁੱਧਵਾਰ ਨੂੰ ਦੱਸਿਆ ਕਿ ਆਈ.ਸੀ.ਆਈ.ਸੀ.ਆਈ...

ਲਖਨਊ: ਬੈਂਕ ਦੇ ਗਵਰਨਿੰਗ ਨਿਰਦੇਸ਼ਕ ਅਨੂਪ ਬਾਗਚੀ ਨੇ ਬੁੱਧਵਾਰ ਨੂੰ ਦੱਸਿਆ ਕਿ ਆਈ.ਸੀ.ਆਈ.ਸੀ.ਆਈ. ਨੇ ਇਸ ਸਾਲ 33 ਨਵੀਂਆਂ ਬ੍ਰਾਂਚਾਂ ਖੋਲ੍ਹੀਆਂ ਹਨ। ਨਿੱਜੀ ਖੇਤਰ ਦੇ ਬੈਂਕ ਆਈ.ਸੀ.ਆਈ.ਸੀ.ਆਈ. ਨੇ ਉੱਤਰ ਪ੍ਰਦੇਸ਼ 'ਚ ਬੈਂਕਿੰਗ ਸੇਵਾਵਾਂ ਤੋਂ ਅਛੂਤੇ ਇਲਾਕਿਆਂ 'ਚ ਪਹੁੰਚ ਬਣਾਉਣ 'ਤੇ ਖਾਸ ਜ਼ੋਰ ਦਿੰਦੇ ਹੋਏ ਇਸ ਵਿੱਤੀ ਸਾਲ 'ਚ ਸੂਬੇ 'ਚ ਆਪਣੀਆਂ 33 ਬ੍ਰਾਂਚਾਂ ਖੋਲ੍ਹੀਆਂ ਹਨ।

ICICI BankICICI Bank

ਬੈਂਕਿੰਗ ਸੇਵਾਵਾਂ ਤੋਂ ਅਛੂਤੇ ਇਲਾਕਿਆਂ ਤੱਕ ਪਹੁੰਚ ਬਣਾਉਣ 'ਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ 'ਚ ਆਈ.ਸੀ.ਆਈ.ਸੀ.ਆਈ. ਬੈਂਕ ਦੀਆਂ ਬ੍ਰਾਂਚਾਂ ਅਤੇ ਐਕਸਟੇਂਸ਼ਨ ਕਾਊਂਟਰਾਂ ਦੀ ਗਿਣਤੀ 300 ਬ੍ਰਾਂਚਾਂ ਹੋ ਗਈਆਂ ਹਨ। ਬਾਗਚੀ ਨੇ ਦੱਸਿਆ ਕਿ ਵਿੱਤੀ ਸਾਲ 2019-20 'ਚ ਆਈ.ਸੀ.ਆਈ.ਸੀ.ਆਈ. ਦਾ ਟੀਚਾ ਪੂਰੇ ਦੂਸ਼ 'ਚ 450 ਨਵੀਂਆਂ ਬ੍ਰਾਂਚਾਂ ਖੋਲ੍ਹਣ ਦਾ ਹੈ।

ICICI BankICICI Bank

ਇਨ੍ਹਾਂ 'ਚੋਂ ਹੁਣ ਤੱਕ 375 ਬ੍ਰਾਂਚਾਂ ਖੋਲ੍ਹੀਆਂ ਵੀ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਈ.ਸੀ.ਆਈ.ਸੀ.ਆਈ ਦੀ ਰਣਨੀਤੀ ਅਜਿਹੇ ਹਰ ਇਲਾਕਿਆਂ 'ਚ ਆਪਣੀਆਂ ਬ੍ਰਾਂਚਾਂ ਖੋਲ੍ਹਣ ਦੀ ਹੈ ਜਿਥੇ ਕਾਰੋਬਾਰੀ ਗਤੀਵਿਧੀ ਹੁੰਦੀ ਹੈ। ਅਸੀਂ ਇਸ ਰਣਨੀਤੀ ਨੂੰ ਜਾਰੀ ਰੱਖਾਂਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement