
ਟੈਲੀਕਾਮ ਰੈਗੂਲੇਟਰ ਟ੍ਰਾਈ ਨੇ ਨਵਾਂ ਟੈਰਿਫ ਆਰਡਰ ਜਾਰੀ ਕੀਤਾ ਹੈ।
ਨਵੀਂ ਦਿੱਲੀ: ਨਵੇਂ ਸਾਲ ਵਿਚ TV ਦੇਖਣ ਵਾਲਿਆਂ ਲਈ ਚੰਗੀ ਖਬਰ ਹੈ। ਨਵੇਂ ਸਾਲ ਵਿਚ ਟੀਵੀ ਦੇਖਣਾ ਸਸਤਾ ਹੋ ਜਾਵੇਗਾ। ਨਵੇਂ ਸਾਲ ਵਿਚ ਤੁਹਾਡਾ ਕੇਬਲ ਟੀਵੀ ਅਤੇ ਡੀਟੀਐਚ ਦਾ ਬਿੱਲ ਘਟ ਹੋ ਜਾਵੇਗਾ। ਟੈਲੀਕਾਮ ਰੈਗੂਲੇਟਰ ਟ੍ਰਾਈ ਨੇ ਨਵਾਂ ਟੈਰਿਫ ਆਰਡਰ ਜਾਰੀ ਕੀਤਾ ਹੈ।
Photoਹੁਣ ਉਪਭੋਗਤਾ ਨੂੰ ਨੈਟਵਰਕ ਕੈਰਿਜ ਫੀਸ ਦੇ ਤੌਰ ਤੇ ਕੇਵਲ 130 ਰੁਪਏ ਦੇਣੇ ਪੈਣਗੇ। ਇਸ ਵਿਚ ਉਪਭੋਗਤਾ ਨੂੰ 200 ਫ੍ਰੀ ਚੈਨਲ ਮਿਲਣਗੇ। ਨਾਲ ਹੀ ਬ੍ਰਾਡਕਾਸਟ 19 ਰੁਪਏ ਵਾਲਾ ਚੈਨਲ ਬੁਕੇ ਵਿਚ ਨਹੀਂ ਦੇ ਸਕਣਗੇ। ਟ੍ਰਾਈ ਨੇ ਨਵਾਂ ਟੈਰਿਫ ਆਰਡਰ ਜਾਰੀ ਕੀਤਾ ਹੈ।
Photoਨੈਟਵਰਕ ਕੈਪਿਸਿਟੀ ਫੀਸ 130 ਰੁਪਏ ਦੀ ਹੋਵੇਗੀ। 130 ਰੁਪਏ ਵਿਚ 200 ਫ੍ਰੀ ਟੂ ਈਅਰ ਚੈਨਲ ਮਿਲਣਗੇ। 160 ਰੁਪਏ ਵਿਚ 500 ਫ੍ਰੀ ਟੂ ਈਅਰ ਚੈਨਲ ਮਿਲਣਗੇ। ਦੂਜੇ ਟੀਵੀ ਕਨੈਕਸ਼ਨ ਲਈ ਫ਼ੀਸ ਘਟ ਹੋਵੇਗੀ। ਦੂਜੇ ਟੀਵੀ ਲਈ 52 ਰੁਪਏ ਫੀਸ ਦੇਣੀ ਪਵੇਗੀ।
Photoਬ੍ਰਾਡਕਾਸਟ 19 ਰੁਪਏ ਵਾਲੇ ਚੈਨਲ ਬੁਕੇ ਨਹੀਂ ਦੇ ਸਕਣਗੇ। 12 ਰੁਪਏ ਤੋਂ ਘਟ ਕੀਮਤ ਦੇ ਚੈਨਲ ਹੀ ਬੁਕੇ ਵਿਚ ਦਿੱਤੇ ਜਾ ਸਕਣਗੇ। ਉਪਭੋਗਤਾ ਲਈ ਕਰੀਬ 33 ਫ਼ੀਸਦੀ ਦਾ ਡਿਸਕਾਉਂਟ ਹੋਵੇਗਾ। ਬ੍ਰਾਡਕਾਸਟ 15 ਜਨਵਰੀ ਤਕ ਅਪਣੇ ਚੈਨਲ ਦੀਆਂ ਦਰਾਂ ਵਿਚ ਬਦਲਾਅ ਕਰਨਗੇ।
Photo 30 ਜਨਵਰੀ ਤਕ ਦੁਬਾਰਾ ਸਾਰੇ ਚੈਨਲ ਦੀ ਰੇਟ ਲਿਸਟ ਪਬਲਿਸ਼ ਹੋਵੇਗੀ। 1 ਮਾਰਚ 2020 ਤੋਂ ਨਵੀਆਂ ਦਰਾਂ ਲਾਗੂ ਹੋਣਗੀਆਂ। ਟ੍ਰਾਈ ਨੇ ਚੈਨਲ ਲਈ ਕੈਰਿਜ ਫੀਸ 4 ਲੱਖ ਰੁਪਏ ਤੈਅ ਕੀਤੀਆ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।