
ਮੰਜੂ ਦਾ ਕਹਿਣਾ ਹੈ ਕਿ ਜਦੋਂ ਉਹ ਮੰਦਰ ਤੋਂ ਬਾਹਰ ਆਈ ਤਾਂ ਉਸ ਨੇ ਚੇਨ ਦੋਬਾਰਾ ਗਲੇ 'ਚ ਪਾਉਣ ਲਈ ਪਰਸ ਦੇਖਿਆ ਤਾਂ ਚੇਨ ਗਾਇਬ ਸੀ। ਉਹਨਾਂ ਨੇ ...
ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੇ ਮੰਦਰਾਂ ਵਿਚ ਇਕ ਔਰਤ ਚੋਰ ਸਰਗਰਮ ਹੈ। ਐਤਵਾਰ ਨੂੰ ਪੁਲਿਸ ਨੇ ਦੋ ਮਹਿਲਾਂ ਚੋਰਾਂ ਨੂੰ ਸੀਸੀਟੀਵੀ ਦੀ ਮਦਦ ਨਾਲ ਫੜ ਲਿਆ, ਜਿਹਨਾਂ ਨੇ ਦਾਊਜੀ ਮਹਾਰਾਜ ਦੇ ਮੰਦਰ ਵਿਚ ਦਰਸ਼ਨ ਕਰਨ ਪਹੁੰਚੀ ਇਕ ਮਹਿਲਾਂ ਦੇ ਪਰਸ ਵਿਚੋਂ ਸੋਨੇ ਦੀ ਚੇਨ ਗਾਇਬ ਕਰ ਦਿੱਤੀ। ਸੀਨੀਅਰ ਪੁਲਿਸ ਕਪਤਾਨ ਸ਼ਲਭ ਮਾਥੁਰ ਨੇ ਦੱਸਿਆ ਕਿ, "ਇਹ ਮਾਮਲਾ ਬਲਦੇਵ ਦੇ ਦਾਊਜੀ ਮੰਦਰ ਦਾ ਹੈ।
UP Mathura Police Arrested Two Lady Thieves From Dauji Temple
ਅਲੀਗੜ੍ਹ ਦੀ ਰਹਿਣ ਵਾਲੀ ਮੰਜੂ ਯਾਦਵ ਮੰਦਰ ਵਿਚ ਦਰਸ਼ਨ ਕਰਨ ਆਈ ਸੀ। ਉਸਨੇ ਆਪਣੀ ਸੋਨੇ ਦੀ ਚੇਨ ਲਾਹ ਕੇ ਪਰਸ ਵਿਚ ਰੱਖੀ ਸੀ, ਪਰ ਦੋ ਮਹਿਲਾਂ ਚੋਰ ਨੇ ਅਜਿਹਾ ਕਰਦੇ ਉਸ ਨੂੰ ਦੇਖ ਲਿਆ ਅਤੇ ਮੌਕਾ ਪਾ ਕੇ ਉਸ ਦੇ ਪਰਸ ਵਿਚੋਂ ਚੇਨ ਗਾਇਬ ਕਰ ਦਿੱਤੀ। ਮੰਜੂ ਦਾ ਕਹਿਣਾ ਹੈ ਕਿ ਜਦੋਂ ਉਹ ਮੰਦਰ ਤੋਂ ਬਾਹਰ ਆਈ ਤਾਂ ਉਸ ਨੇ ਚੇਨ ਦੋਬਾਰਾ ਗਲੇ 'ਚ ਪਾਉਣ ਲਈ ਪਰਸ ਦੇਖਿਆ ਤਾਂ ਚੇਨ ਗਾਇਬ ਸੀ। ਉਹਨਾਂ ਨੇ ਤੁਰੰਤ ਪੁਲਿਸ ਕੋਲ ਰਿਪੋਰਟ ਕੀਤੀ। ਇਸ 'ਤੇ ਥਾਣੇ ਦੇ ਇੰਚਾਰਜ ਰਾਜੀਵ ਕੁਮਾਰ ਨੇ ਮੰਦਿਰ ਦੇ ਸੀਸੀਟੀਵੀ ਕੈਮਰੇ ਦੇ ਫੁਟੇਜ਼ ਨੂੰ ਦੇਖਿਆ ਤਾਂ ਮੰਜੂ ਦੇ ਆਸ-ਪਾਸ ਦੋ ਮਹਿਲਾਂ ਚੋਰ ਘੁੰਮਦੀਆਂ ਨਜ਼ਰ ਆਈਆਂ।
ਉਸਨੇ ਕਿਹਾ, "ਜਦੋਂ ਦੋਹਾਂ ਮਹਿਲਾਵਾਂ ਦੀ ਤਲਾਸ਼ੀ ਲਈ ਗਈ ਤਾਂ ਚੋਰੀ ਕੀਤੀ ਸੋਨੇ ਦੀ ਚੇਨ ਉਹਨਾੰ ਮਹਿਲਾਵਾਂ ਕੋਲੋ ਮਿਲੀ। ਦੋਵਾਂ ਦਾ ਚਲਾਨ ਕੱਟ ਕੇ ਜੇਲ ਭੇਜ ਦਿੱਤਾ ਗਿਆ।" ਥਾਣਾ ਇੰਚਾਰਜ ਰਾਜੀਵ ਕੁਮਾਰ ਨੇ ਕਿਹਾ, "ਉਨ੍ਹਾਂ ਦੇ ਨਾਲ ਕੁਝ ਆਦਮੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਣਗੇ ਅਤੇ ਉਨ੍ਹਾਂ ਦੀ ਰੱਖਿਆ ਕਰਦੇ ਹੋਣਗੇ।"
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ