
ਦੀਵਾਲੀ ਆਉਣ ਵਾਲੀ ਹੈ ਤੇ ਇਸ ਤੋਂ ਪਹਿਲਾਂ ਈ-ਕਮਰਸ ਸਾਈਟਸ ਤੋਂ ਇਲਾਵਾ ਇਲੈਕਟ੍ਰਾਨਿਕ...
ਨਵੀਂ ਦਿੱਲੀ: ਦੀਵਾਲੀ ਆਉਣ ਵਾਲੀ ਹੈ ਤੇ ਇਸ ਤੋਂ ਪਹਿਲਾਂ ਈ-ਕਮਰਸ ਸਾਈਟਸ ਤੋਂ ਇਲਾਵਾ ਇਲੈਕਟ੍ਰਾਨਿਕ ਪ੍ਰੋਡਕਟਸ 'ਤੇ ਵੀ ਸ਼ਾਨਦਾਰ ਆਫ਼ਰ ਮਿਲ ਰਹੇ ਹਨ। ਤਿਉਹਾਰਾਂ 'ਤੇ ਹਰ ਦਿਨ ਕੋਈ ਕੁਝ ਨਵਾਂ ਖਰੀਦਣਾ ਚਾਹੁੰਦਾ ਹੈ ਤੇ ਅਜਿਹੇ ਵਿਚ ਜੇਕਰ ਵਧੀਆ ਡੀਲਜ਼ ਮਿਲ ਜਾਣ ਤਾਂ ਫਿਰ ਕੀ ਕਹਿਣੇ। ਅਜਿਹਾ ਹੀ ਕੁਝ ਕਰ ਰਿਹਾ ਹੈ Xiamoi ਜਿਹੜਾ ਭਾਰਤ 'ਚ ਆਪਣੇ ਚਾਹੁਣ ਵਾਲਿਆਂ ਲਈ ਇਕ ਵਾਰ ਫਿਰ Diwali With Mi Sale ਲਿਆਇਆ ਹੈ।
Redmi 8A
12 ਅਕਤੂਬਰ ਯਾਨੀ ਸ਼ਨਿਚਰਵਾਰ ਤੋਂ ਸ਼ੁਰੂ ਹੋ ਰਹੀ ਇਸ ਸੇਲ 'ਚ ਸ਼ਾਓਮੀ ਦੇ ਸਮਾਰਟਫੋਨਜ਼, ਟੀਵੀ ਤੇ ਅਸੈੱਸਰੀਜ਼ 'ਤੇ ਸ਼ਾਨਦਾਰ ਡਿਸਕਾਊਂਟ, ਐਕਸਚੇਂਜ ਤੇ ਕੈਸ਼ਬੈਕ ਆਫਰ ਕੀਤਾ ਜਾਵੇਗਾ। 12 ਅਕਤੂਬਰ ਤੋਂ ਸ਼ੁਰੂ ਹੋ ਕੇ ਇਹ ਸੇਲ 17 ਅਕਤੂਬਰ ਤਕ ਚੱਲੇਗੀ ਤੇ ਇਸ ਦੌਰਾਨ ਸ਼ਾਓਮੀ ਦੇ ਪ੍ਰੋਡਕਟਸ ਇਨ੍ਹਾਂ ਆਫਰਜ਼ ਨਾਲ ਫਲਿੱਪਕਾਰਟ ਤੇ ਐਮਾਜ਼ੋਨ ਸੇਲ 'ਚ ਵੀ ਲਏ ਜਾ ਸਕਦੇ ਹਨ। ਸੇਲ ਦੌਰਾਨ ਸਟੇਟ ਬੈਂਕ ਦੇ ਕਾਰਡ ਤੋਂ ਖਰੀਦਦਾਰੀ ਕਰਨ 'ਤੇ ਯੂਜ਼ਰਜ਼ ਨੂੰ 10 ਫ਼ੀਸਦੀ ਦਾ ਇੰਸਟੈਂਟ ਕੈਸ਼ਬੈਕ ਆਫ਼ਰ ਕੀਤਾ ਜਾ ਰਿਹਾ ਹੈ।
Redmi note
Diwali With Mi Sale ਦੌਰਾਨ ਯੂਜ਼ਰਜ਼ ਨੂੰ Redmi Note 7 Pro, Remi 7A, Poco F1, Redmi K20 ਅਤੇ Mi LED TVs 'ਤੇ ਘੱਟ ਕੀਮਤ ਤੋਂ ਇਲਾਵਾ ਆਫਰ ਵੀ ਮਿਲਣਗੇ। ਮਸਲਨ ਸੇਲ ਦੌਰਾਨ Redmi Note 7 Pro ਸਿਰਫ਼ 11,999 ਰੁਪਏ 'ਚ ਉਪਲਬਧ ਮਿਲ ਰਿਹਾ ਹੈ ਉੱਥੇ ਹੀ Redmi 7A ਨੂੰ 4,999 ਰੁਪਏ 'ਚ ਆਫਰ ਕੀਤਾ ਜਾ ਰਿਹਾ ਹੈ। Redmi Note 7S ਸਿਰਫ਼ 8,999 ਰੁਪਏ 'ਚ ਮਿਲ ਰਿਹਾ ਹੈ ਜਦਕਿ Redmi Y3 7,999 ਦੇ ਪ੍ਰਾਈਜ਼ 'ਤੇ ਮਿਲ ਰਿਹਾ ਹੈ।
Mi Led
Poco F1 ਦੀ ਗੱਲ ਕਰੀਏ ਤਾਂ Snapdragon 845 ਪ੍ਰੋਸੈੱਸਰ ਵਾਲਾ ਇਹ ਫੋਨ 15,999 ਰੁਪਏ 'ਚ ਮਿਲ ਰਿਹਾ ਹੈ ਜਦਕਿ Redmi K20 ਨੂੰ 19,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਦੇ ਪ੍ਰੀਮੀਅਮ ਵੇਰੀਐਂਟ Redmi K20 Pro ਦੀ ਗੱਲ ਕਰੀਏ ਤਾਂ ਇਸ ਫੋਨ ਨੂੰ 24,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਹਾਲ ਹੀ 'ਚ ਖ਼ਤਮ ਹੋਈ ਤਿਉਹਾਰੀ ਸੇਲ 'ਚ ਕੰਪਨੀ ਨੇ 2.5 ਲੱਖ Mi LED TV ਵੇਚੇ ਸਨ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸੇਲ ਦੌਰਾਨ ਵੀ ਕੰਪਨੀ Mi LED TV 4A Pro ਦੇ 32 ਤੇ 43 ਇੰਚ ਵਾਲੇ ਮਾਡਲਜ਼ ਤੋਂ ਇਲਾਵਾ Mi LED TV 4C Pro ਦੇ 32 ਇੰਚ ਵਾਲੇ ਮਾਡਲਜ਼ 'ਤੇ ਡਿਸਕਾਉਂਟ ਦਾ ਫਾਇਦਾ ਲਿਆ ਜਾ ਸਕਦਾ ਹੈ।