
ਹਿੰਦੁਸਤਾਨ ਏਅਰੋਨਟਿਕ ਲਿਮਿਟੇਡ (HAL) ਦਾ ਮਿਰਾਜ 200 ਟ੍ਰੇਨਰ ਫਾਇਟਰ ਏਅਰਕਰਾਫਟ....
ਬੈਂਗਲੁਰੂ : ਹਿੰਦੁਸਤਾਨ ਏਅਰੋਨਟਿਕ ਲਿਮਿਟੇਡ (HAL) ਦਾ ਮਿਰਾਜ 200 ਟ੍ਰੇਨਰ ਫਾਇਟਰ ਏਅਰਕਰਾਫਟ ਦੁਰਘਟਨਾ ਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿਚ ਇਕ ਪਾਇਲਟ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੈਂਲਗੁਰੂ ਵਿਚ HAL ਏਅਰਪੋਰਟ ਉਤੇ ਇਹ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਦੋ ਪਾਇਲਟ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਸਨ। ਜਿਨ੍ਹਾਂ ਵਿਚੋਂ ਇਕ ਨੇ ਦਮ ਤੋੜ ਦਿਤਾ।
HAL Bangalore Aircraft crashes
ਦੱਸਿਆ ਗਿਆ ਹੈ ਕਿ ਏਅਰਕਰਾਫਟ ਵਿਚ ਦੋ ਹੀ ਪਾਇਲਟ ਸਵਾਰ ਸਨ। ਹਾਦਸੇ ਦੇ ਸਮੇਂ ਦੋਨੋਂ ਪਾਇਲਟ ਪੈਰਾਸ਼ੂਟ ਦੀ ਮਦਦ ਨਾਲ ਜਹਾਜ਼ ਤੋਂ ਕੁੱਦ ਗਏ ਸਨ। ਇਸ ਵਿਚ ਇਕ ਦੀ ਜਹਾਜ਼ ਦੇ ਮਲਬੇ ਉਤੇ ਡਿੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਜਹਾਜ਼ ਵਿਚ ਮੌਜੂਦ ਦੋਨੋਂ ਪਾਇਲਟ ਟ੍ਰੇਨੀਗ ਵਾਲੇ ਸਨ। ਜਿਨ੍ਹਾਂ ਦੇ ਨਾਮ - ਸਕਵਾਡਰਨ ਲੀਡਰ ਨੇਗੀ ਅਤੇ ਸਕਵਾਡਰਨ ਲੀਡਰ ਅਬਰੋਲ ਹਨ।
HAL Bangalore Aircraft crashes
ਹਵਾਈ ਫ਼ੌਜ ਨੇ ਅਪਣੇ ਬਿਆਨ ਵਿਚ ਦੱਸਿਆ ਕਿ ਅੱਜ ਸਵੇਰੇ ਮਿਰਾਜ 2000 ਟ੍ਰੇਨਰ ਜਹਾਜ਼ ਐਚਏਐਲ ਦੁਆਰਾ ਅਪਗ੍ਰੇਡ ਕੀਤੇ ਜਾਣ ਤੋਂ ਬਾਅਦ ਐਚਏਐਲ ਹਵਾਈ ਅੱਡੇ ਉਤੇ ਦੁਰਘਟਨਾ ਗ੍ਰਸਤ ਹੋ ਗਿਆ। ਦੁਰਘਟਨਾ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿਤੇ ਗਏ ਹਨ। ਹਾਦਸੇ ਦੀ ਜਿਆਦਾ ਜਾਣਕਾਰੀ ਦਾ ਇੰਤਜਾਰ ਹੈ। ਦੁਰਘਟਨਾ ਦੇ ਕਾਰਨ ਦਾ ਵੀ ਅਜੇ ਪਤਾ ਨਹੀਂ ਚੱਲ ਸਕਿਆ ਹੈ। ਖਬਰਾਂ ਦੇ ਮੁਤਾਬਕ ਇਹ ਘਟਨਾ ਬੈਂਗਲੁਰੂ ਵਿਚ ਪੁਰਾਣੇ ਏਅਰਪੋਰਟ ਰੋਡ ਉਤੇ ਯਮਲੂਰ ਦੇ ਕੋਲ ਹੋਈ।