
ਰਾਜਨੀਤਿਕ ਧੀਰਾਂ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ 'ਤੇ ਸਾਧਿਆ ਨਿਸ਼ਾਨਾ
ਪਟਨਾ : ਇਕ ਪਾਸੇ ਜਿੱਥੇ ਪੂਰੇ ਦੇਸ਼ ਵਿਚ ਸੀਏਏ ਅਤੇ ਐਨਆਰਸੀ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ ਉੱਥੇ ਹੀ ਬਿਹਾਰ ਵਿਚ ਐਨਆਰਸੀ ਲਾਗੂ ਕਰਵਾਉਣ ਲਈ ਇਕ ਲੈਟਰ ਵਾਇਰਲ ਹੋ ਜਾਣ 'ਤੇ ਵਿਵਾਦ ਖੜਾ ਹੋ ਗਿਆ ਹੈ ਜਿਸ ਨੂੰ ਲੈ ਕੇ ਸੂਬੇ ਦੀ ਰਾਜਨੀਤੀ ਵੀ ਗਰਮਾ ਗਈ ਹੈ। ਵਿਰੋਧੀ ਧੀਰਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਘੇਰਨ ਲੱਗ ਗਈਆਂ ਹਨ।
File Photo
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਐਨਆਰਸੀ ਨੂੰ ਲੈ ਕੇ ਭਾਜਪਾ ਤੋਂ ਦੂਰੀ ਵੱਟਦੇ ਰਹੇ ਹਨ ਪਰ ਰਾਜਧਾਨੀ ਪਟਨਾ ਦਫ਼ਤਰ ਦੇ ਅਧੀਨ ਆਉਣ ਵਾਲੇ ਮੋਕਾਮਾ ਪ੍ਰਖੰਡ ਦੇ ਬੀਡੀਓ ਸਤੀਸ਼ ਕੁਮਾਰ ਨੇ ਦੋ ਕਦਮ ਅੱਗੇ ਵਧਾਉਂਦਿਆ ਬਿਹਾਰ ਵਿਚ ਐਨਆਰਸੀ ਲਾਗੂ ਕਰ ਦਿੱਤਾ ਹੈ ਜਿਸ ਦਾ ਇਕ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਗਿਆ ਹੈ।
Viral Letter
ਬੀਡੀਓ ਸਤੀਸ਼ ਨੇ ਆਪਣੇ ਬਲਾਕ ਦੇ ਤਿੰਨ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਮ ਉੱਤੇ ਪੱਤਰ ਲਿਖਿਆ ਹੈ। ਪੱਤਰ ਦੇ ਮਾਧਿਅਮ ਨਾਲ ਬੀਡੀਓ ਨੇ ਐਨਆਰਸੀ ਦੇ ਕੰਮ ਲਈ ਹਰ ਸਕੂਲ ਤੋਂ ਦੋ-ਦੋ ਅਧਿਆਪਕਾਂ ਦੇ ਨਾਮ ਮੰਗੇ ਗਏ ਹਨ। ਇਹ ਪੱਤਰ 28 ਜਨਵਰੀ ਨੂੰ ਜਾਰੀ ਹੋਇਆ ਹੈ। ਖਾਸ ਗੱਲ ਇਹ ਹੈ ਕਿ ਇਹ ਰਿਮਾਇੰਡਰ ਲੈਟਰ ਹੈ।
File Photo
ਰਿਮਾਇੰਡਰ ਲੈਟਰ ਮਰਾਚੀ ਮੋਰ ਅਤੇ ਰਾਮਪੁਰ ਡੁਮਰਾ ਸਕੂਲ ਦੇ ਨਾਮ ਤੋਂ ਜਾਰੀ ਹੋਇਆ ਹੈ। ਇਸ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ''ਇਸ ਤੋਂ ਪਹਿਲਾਂ 18 ਜਨਵਰੀ ਨੂੰ ਵੀ ਪੱਤਰ ਭੇਜਿਆ ਗਿਆ ਸੀ ਪਰ 10 ਦਿਨਾਂ ਤੋਂ ਬਾਅਦ ਵੀ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਐਨਆਰਸੀ ਦੇ ਲਈ ਅਧਿਆਪਕਾਂ ਦਾ ਨਾਮ ਨਹੀਂ ਭੇਜਣ ਵਾਲੇ ਸਕੂਲਾਂ ਦੇ ਅਧਿਆਪਕ ਕਿਸੇ ਖਾਸ ਰਾਜਨੀਤਿਕ ਦਲ ਨਾਲ ਪ੍ਰੇਰਿਤ ਹੋ ਕੇ ਉਸ ਦਾ ਵਿਰੋਧ ਕਰਦੇ ਦਿਖਾਈ ਦੇ ਰਹੇ ਹਨ''।
File Photo
ਇੰਨਾ ਹੀ ਨਹੀਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਇਸ ਪੱਤਰ ਵਿਚ ਤਿੰਨਾ ਪ੍ਰਿੰਸੀਪਲਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ 24 ਘੰਟੇ ਦੇ ਅੰਦਰ ਅਧਿਆਪਕਾਂ ਦੇ ਨਾਮ ਨਹੀਂ ਭੇਜੇ ਤਾਂ ਉਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਪੱਤਰ ਦੇ ਵਾਇਰਲ ਹੁੰਦਿਆ ਹੀ ਬਿਹਾਰ ਦੇ ਰਾਜਨੀਤਿਕ ਗਲਿਆਰੇ ਵੀ ਭੱਖ ਗਏ ਹਨ ਅਤੇ ਇਸੇ ਕੜੀ ਅੰਦਰ ਤੇਜਸਵੀ ਯਾਦਵ ਨੇ ਨਿਤੀਸ਼ ਕੁਮਾਰ ਨੂੰ ਐਨਸੀਆਰ ਅਤੇ ਐਨਪੀਆਰ ਦੇ ਮੁੱਦੇ ਉੱਤੇ ਝੂਠਾ ਕਰਾਰ ਦਿੰਦਿਆ ਸਵਾਲ ਖੜੇ ਕੀਤੇ ਹਨ।
NRC-NPR पर पकड़ा गया श्री नीतीश कुमार जी का सफ़ेद झूठ।
— Tejashwi Yadav (@yadavtejashwi) January 31, 2020
बिहार में शुरू हो चुका है NRC-NPR का काम। अधिकारी की चिट्ठी ने खोला राज। अभी NPR का कार्य किसी भी प्रदेश में शुरू नहीं हुआ है लेकिन बिहार में NRC की प्रक्रिया नीतीश जी ने शुरू कर दी। अब आपको तय करना है असली संघी कौन है ? pic.twitter.com/DTMteUI7nU
ਆਰਜੇਡੀ ਆਗੂ ਤੇਜਸਵੀ ਯਾਦਵ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਐਨਆਰਸੀ ਅਤੇ ਐਨਪੀਆਰ 'ਤੇ ਨਿਤਿਸ਼ ਕੁਮਾਰ ਦਾ ਸਫੇਦ ਝੂਠ ਫੜਿਆ ਗਿਆ ਹੈ। ਬਿਹਾਰ ਵਿਚ ਸ਼ੁਰੂ ਹੋ ਚੁੱਕਿਆ ਹੈ ਐਨਆਰਸੀ-ਐਨਪੀਆਰ ਦਾ ਕੰਮ। ਅਧਿਕਾਰੀ ਦੀ ਚਿੱਠੀ ਨੇ ਖੋਲਿਆ ਰਾਜ। ਹੁਣ ਤੱਕ ਐਨਪੀਆਰ ਦਾ ਕੰਮ ਕਿਸੇ ਵੀ ਸੂਬੇ ਵਿਚ ਸ਼ੁਰੂ ਨਹੀਂ ਹੋਇਆ ਪਰ ਬਿਹਾਰ ਵਿਚ ਐਨਆਰਸੀ ਦੀ ਪ੍ਰਕਿਰਿਆ ਨਿਤੀਸ਼ ਜੀ ਨੇ ਸ਼ੁਰੂ ਕਰ ਦਿੱਤੀ ਹੈ। ਹੁਣ ਤੁਹਾਨੂੰ ਤੈਅ ਕਰਨਾ ਹੈ ਅਸਲੀ ਸੰਘੀ ਕੋਣ ਹੈ?''