
ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਕਿੰਨੇ ਲੋਕ ਬਰਫ ਹੇਠਾਂ ਦੱਬੇ ਹੋਏ ਹਨ।
ਜੰਮੂ-ਕਸ਼ਮੀਰ: ਮਸ਼ਹੂਰ ਸੈਰ-ਸਪਾਟਾ ਸਥਾਨ ਗੁਲਮਰਗ 'ਚ ਬੁੱਧਵਾਰ ਨੂੰ ਬਰਫ ਖਿਸਕ ਗਈ। ਸਕੀ ਰਿਜ਼ੋਰਟ ਇਸ ਦੀ ਚਪੇਟ ਵਿਚ ਆ ਗਿਆ। ਬਰਫੀਲੇ ਤੂਫਾਨ 'ਚ ਦੋ ਪੋਲੈਡ ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ 19 ਵਿਦੇਸ਼ੀ ਨਾਗਰਿਕਾਂ ਨੂੰ ਬਚਾ ਲਿਆ ਗਿਆ। ਐਸਐਸਪੀ ਬਾਰਾਮੂਲਾ ਨੇ ਦੱਸਿਆ ਕਿ ਬਰਫ਼ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਕਿੰਨੇ ਲੋਕ ਬਰਫ ਹੇਠਾਂ ਦੱਬੇ ਹੋਏ ਹਨ।
ਬਾਰਾਮੂਲਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਰਫ ਦੀ ਲਪੇਟ 'ਚ ਆਏ ਲੋਕ ਢਲਾਨ 'ਤੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਬਰਫ਼ਬਾਰੀ 'ਚ ਮਾਰੇ ਗਏ ਦੋ ਪੋਲੈਡ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਨੂੰ ਡਾਕਟਰੀ-ਕਾਨੂੰਨੀ ਪ੍ਰਕਿਰਿਆ ਲਈ ਹਸਪਤਾਲ ਲਿਜਾਇਆ ਗਿਆ।
ਬਰਫ਼ਬਾਰੀ ਦੇ ਸਮੇਂ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਲੋਕ ਢਲਾਣਾਂ 'ਤੇ ਬੈਠ ਕੇ ਬਰਫ਼ ਦਾ ਆਨੰਦ ਲੈ ਰਹੇ ਸਨ। ਫਿਰ ਬਰਫ਼ਬਾਰੀ ਸ਼ੁਰੂ ਹੋ ਜਾਂਦੀ ਹੈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗ ਪੈਂਦੇ ਹਨ।
ਹਾਲਾਂਕਿ ਬਰਫ ਦੀ ਚਾਦਰ 'ਚ ਲਪੇਟੀਆਂ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ। ਚਿੱਲਈ ਕਲਾਂ ਦੇ ਆਖਰੀ ਦਿਨ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ 'ਚ ਭਾਰੀ ਬਰਫਬਾਰੀ ਹੋਈ।
ਇਹ ਖ਼ਬਰ ਵੀ ਪੜ੍ਹੋ- ਹੁਣ ਪੈਨ ਕਾਰਡ ਹੋਵੇਗਾ ਤੁਹਾਡਾ ਪਹਿਚਾਣ ਪੱਤਰ: ਜੇਕਰ ਤੁਸੀਂ ਵੀ ਪੈਨ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਸ੍ਰੀਨਗਰ ਬਰਫ਼ ਦੀ ਚਾਦਰ ਵਿੱਚ ਲਪੇਟਿਆ ਹੋਇਆ ਹੈ। ਸੂਬੇ ਦੇ ਉੱਚੇ ਇਲਾਕਿਆਂ 'ਚ ਡੇਢ ਤੋਂ ਦੋ ਮਿੰਟ ਤੱਕ ਬਰਫਬਾਰੀ ਰਹੀ। ਸੋਮਵਾਰ ਨੂੰ ਵੀ ਇੱਥੇ ਬਰਫਬਾਰੀ ਹੋਈ। ਇਸ ਕਾਰਨ ਸੜਕੀ ਅਤੇ ਹਵਾਈ ਆਵਾਜਾਈ ਵਿੱਚ ਵਿਘਨ ਪਿਆ ਹੈ। ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ 'ਤੇ ਆਵਾਜਾਈ ਠੱਪ ਹੋ ਗਈ ਹੈ। ਬਾਰਾਮੂਲਾ-ਬਨਿਹਾਲ ਵਿਚਕਾਰ ਰੇਲ ਸੇਵਾ ਫਿਲਹਾਲ ਠੱਪ ਹੈ।
ਇਹ ਖ਼ਬਰ ਵੀ ਪੜ੍ਹੋ- ਬਜਟ 2023: ਹੁਣ ਹਰ ਕਿਸੇ ਦੇ ਸਿਰ ’ਤੇ ਹੋਵੇਗੀ ਛੱਤ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ PM ਅਵਾਸ ਯੋਜਨਾ ਸਕੀਮ ਦੇ ਬਜਟ ’ਚ ਕੀਤਾ ਵਾਧਾ