
ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2023 ਨੂੰ ਲੋਕ ਸਭਾ ਵਿਚ ਬਜਟ ਪੇਸ਼ ਕਰੇਗੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਦੂਜੇ ਕਾਰਜਕਾਲ ਦੇ ਆਖਰੀ ਪੂਰਨ ਬਜਟ ਵਿਚ ਵਿੱਤ ਮੰਤਰਾਲਾ ਮੱਧ ਵਰਗ ਨੂੰ ਲਾਭ ਪਹੁੰਚਾਉਣ ਵਾਲੇ ਪ੍ਰਸਤਾਵਾਂ 'ਤੇ ਵਿਚਾਰ ਕਰ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2023 ਨੂੰ ਲੋਕ ਸਭਾ ਵਿਚ ਬਜਟ ਪੇਸ਼ ਕਰੇਗੀ। ਸੂਤਰਾਂ ਨੇ ਦੱਸਿਆ ਕਿ ਵਿੱਤ ਮੰਤਰਾਲਾ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਭੇਜੇ ਗਏ ਅਜਿਹੇ ਪ੍ਰਸਤਾਵਾਂ 'ਤੇ ਵਿਚਾਰ ਕਰ ਰਿਹਾ ਹੈ, ਜਿਸ ਨਾਲ ਮੱਧ ਵਰਗ ਦੇ ਵੱਡੇ ਹਿੱਸੇ ਨੂੰ ਫਾਇਦਾ ਹੋਵੇਗਾ। ਇਸ ਦਾ ਐਲਾਨ ਬਜਟ 'ਚ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਹੁਣ ਪੰਜਾਬੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿਚ ਮਿਲੇਗੀ ਸੁਪਰੀਮ ਕੋਰਟ ਦੇ ਫੈਸਲੇ ਦੀ ਕਾਪੀ
ਸਰਕਾਰ ਨੇ ਅਜੇ ਤੱਕ 2.5 ਲੱਖ ਰੁਪਏ ਦੀ ਆਮਦਨ ਕਰ ਛੋਟ ਦੀ ਸੀਮਾ ਨਹੀਂ ਵਧਾਈ ਹੈ, ਜੋ ਕਿ 2014 ਵਿਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਉਸ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਦੇ ਸਮੇਂ ਨਿਰਧਾਰਤ ਕੀਤੀ ਸੀ। ਇਸ ਦੇ ਨਾਲ ਹੀ 2019 ਤੋਂ ਸਟੈਂਡਰਡ ਕਟੌਤੀ 50,000 ਰੁਪਏ ਰਹਿ ਗਈ ਹੈ। ਕਈ ਮਾਹਰਾਂ ਦਾ ਮੰਨਣਾ ਹੈ ਕਿ ਮਹਿੰਗਾਈ ਦੇ ਉੱਚੇ ਪੱਧਰ 'ਚ ਤਨਖਾਹਦਾਰ ਮੱਧ ਵਰਗ ਨੂੰ ਰਾਹਤ ਦੇਣ ਲਈ ਆਮਦਨ ਕਰ ਛੋਟ ਦੀ ਸੀਮਾ ਅਤੇ ਮਿਆਰੀ ਕਟੌਤੀ ਵਧਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ: ਸਾਹਮਣੇ ਆਇਆ 'ਗਦਰ 2' ਦਾ ਪਹਿਲਾ ਪੋਸਟਰ, ਹੱਥ ਵਿਚ ਹਥੌੜੇ ਨਾਲ ਨਜ਼ਰ ਆਏ ਸੰਨੀ ਦਿਓਲ
ਵਿੱਤ ਮੰਤਰੀ ਦੇ ਇਕ ਤਾਜ਼ਾ ਬਿਆਨ ਨੇ ਮੱਧ ਵਰਗ ਵਿਚ ਉਮੀਦ ਜਗਾਈ ਸੀ ਕਿ ਆਉਣ ਵਾਲੇ ਬਜਟ ਵਿਚ ਉਹਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਵਿੱਤ ਮੰਤਰੀ ਨੇ ਕਿਹਾ ਸੀ ਕਿ ਉਹ ਇਸ ਵਰਗ 'ਤੇ ਪੈ ਰਹੇ ਦਬਾਅ ਤੋਂ ਜਾਣੂ ਹਨ। ਉਹਨਾਂ ਨੇ ਕਿਹਾ ਸੀ, 'ਮੈਂ ਵੀ ਮੱਧ ਵਰਗ ਤੋਂ ਹਾਂ, ਇਸ ਲਈ ਮੈਂ ਇਸ ਵਰਗ 'ਤੇ ਦਬਾਅ ਨੂੰ ਸਮਝਦੀ ਹਾਂ। ਮੈਂ ਖੁਦ ਨੂੰ ਮੱਧ ਵਰਗ ਦੇ ਨਾਲ ਮੰਨਦੀ ਹਾਂ ਇਸ ਲਈ ਮੈਂ ਜਾਣਦੀ ਹਾਂ’। ਸੀਤਾਰਮਨ ਨੇ ਕਿਹਾ ਸੀ, 'ਮੈਂ ਇਹਨਾਂ ਸਮੱਸਿਆਵਾਂ ਨੂੰ ਸਮਝਦੀ ਹਾਂ। ਸਰਕਾਰ ਨੇ ਉਹਨਾਂ ਲਈ ਬਹੁਤ ਕੁਝ ਕੀਤਾ ਹੈ ਅਤੇ ਲਗਾਤਾਰ ਕਰ ਰਹੀ ਹੈ’।
ਇਹ ਵੀ ਪੜ੍ਹੋ: Republic Day 2023: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਤੱਵਿਆ ਪਥ 'ਤੇ ਲਹਿਰਾਇਆ ਤਿਰੰਗਾ
ਸੂਤਰਾਂ ਨੇ ਦੱਸਿਆ ਕਿ ਸਿਹਤ ਬੀਮਾ ਪ੍ਰੀਮੀਅਮ ਦੇ ਭੁਗਤਾਨ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸਰਕਾਰ ਨਿਵੇਸ਼ਕਾਂ ਨੂੰ ਲਾਭ ਪਹੁੰਚਾਉਣ ਲਈ ਪੂੰਜੀ ਲਾਭ ਟੈਕਸ ਨਿਯਮਾਂ ਨੂੰ ਵੀ ਸੌਖਾ ਕਰ ਸਕਦੀ ਹੈ। ਇਸ ਨਾਲ ਮੱਧ ਵਰਗ ਤੋਂ ਆਉਣ ਵਾਲੇ ਨਿਵੇਸ਼ਕਾਂ ਨੂੰ ਫਾਇਦਾ ਹੋਵੇਗਾ।