ਦੁਨੀਆ ਲਈ ਉਮੀਦ ਦੀ ਕਿਰਨ ਸਾਬਤ ਹੋਵੇਗਾ ਭਾਰਤ ਦਾ ਆਮ ਬਜਟ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
Published : Jan 31, 2023, 2:41 pm IST
Updated : Jan 31, 2023, 2:41 pm IST
SHARE ARTICLE
India's budget will be a beacon of hope for world: PM Modi
India's budget will be a beacon of hope for world: PM Modi

ਮੋਦੀ ਨੇ ਕਿਹਾ ਕਿ ਅਰਥ ਸ਼ਾਸਤਰ ਦੀ ਦੁਨੀਆ ਦੀਆਂ ਉੱਘੀਆਂ ਆਵਾਜ਼ਾਂ ਦੇਸ਼ ਲਈ ਸਕਾਰਾਤਮਕ ਸੰਦੇਸ਼ ਲੈ ਕੇ ਆ ਰਹੀਆਂ ਹਨ।

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਬਜਟ ਆਮ ਨਾਗਰਿਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਵਿਸ਼ਵ ਆਰਥਿਕ ਅਸਥਿਰਤਾ ਦਰਮਿਆਨ ਦੁਨੀਆ ਲਈ ਉਮੀਦ ਦੀ ਕਿਰਨ ਵੀ ਬਣੇਗਾ। ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਰਥ ਸ਼ਾਸਤਰ ਦੀ ਦੁਨੀਆ ਦੀਆਂ ਉੱਘੀਆਂ ਆਵਾਜ਼ਾਂ ਦੇਸ਼ ਲਈ ਸਕਾਰਾਤਮਕ ਸੰਦੇਸ਼ ਲੈ ਕੇ ਆ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਸੈਸ਼ਨ 'ਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਤਕਰਾਰ ਹੋਵੇਗੀ ਪਰ ਨਾਲ ਹੀ ਉਮੀਦ ਪ੍ਰਗਟਾਈ ਕਿ ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਵੀ ਤਿਆਰੀ ਨਾਲ ਵਿਚਾਰ-ਵਟਾਂਦਰਾ ਕਰਨਗੇ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਵਿਚ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੀ ਭਰਤੀ ਲਈ ਨੋਟਿਫੀਕੇਸ਼ਨ ਜਾਰੀ, ਇੰਝ ਕਰੋ ਅਪਲਾਈ

ਉਹਨਾਂ ਨੇ ਕਿਹਾ, ''ਅੱਜ ਦੀ ਗਲੋਬਲ ਸਥਿਤੀ 'ਚ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆ ਦਾ ਧਿਆਨ ਭਾਰਤ ਦੇ ਬਜਟ ਵੱਲ ਹੈ। ਵਿਸ਼ਵ ਦੀ ਅਸਥਿਰ ਆਰਥਿਕ ਸਥਿਤੀ ਵਿਚ ਭਾਰਤ ਦਾ ਬਜਟ ਭਾਰਤ ਦੇ ਆਮ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਮੈਨੂੰ ਯਕੀਨ ਹੈ ਕਿ ਵਿੱਤ ਮੰਤਰੀ  ਨਿਰਮਲਾ ਸੀਤਾਰਮਨ ਇਹਨਾਂ ਉਮੀਦਾਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰੇਗੀ।”

ਇਹ ਵੀ ਪੜ੍ਹੋ: ਜਿਸ ਭਾਸ਼ਾ ’ਚ ਗਵਾਹੀ ਹੁੰਦੀ ਹੈ, ਉਸ ਵਿਚ ਵੀ ਰਿਕਾਰਡ ਰੱਖਿਆ ਜਾਵੇ, ਸਿਰਫ਼ ਅੰਗਰੇਜ਼ੀ ਦੀ ਪ੍ਰਥਾ ਗਲਤ- ਸੁਪਰੀਮ ਕੋਰਟ 

ਪੀਐਮ ਮੋਦੀ ਨੇ ਕਿਹਾ ਕਿ ਅੱਜ ਦਾ ਮੌਕਾ ਖਾਸ ਹੈ ਕਿਉਂਕਿ ਇਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਪਹਿਲਾ ਸੰਬੋਧਨ ਹੈ। ਉਹਨਾਂ ਕਿਹਾ, "ਰਾਸ਼ਟਰਪਤੀ ਦਾ ਸੰਬੋਧਨ ਭਾਰਤ ਦੇ ਸੰਵਿਧਾਨ ਦਾ ਮਾਣ ਹੈ, ਭਾਰਤ ਦੀ ਸੰਸਦੀ ਪ੍ਰਣਾਲੀ ਦਾ ਮਾਣ ਹੈ ਅਤੇ ਖਾਸ ਤੌਰ 'ਤੇ ਅੱਜ ਔਰਤਾਂ ਨੂੰ ਸਨਮਾਨ ਦੇਣ ਦਾ ਵੀ ਮੌਕਾ ਹੈ। ਸਾਡੇ ਦੇਸ਼ ਦੀ ਮਹਾਨ ਕਬਾਇਲੀ ਪਰੰਪਰਾ ਦਾ ਸਨਮਾਨ ਕਰਨ ਦਾ ਮੌਕਾ ਵੀ ਆਇਆ ਹੈ, ਜੋ ਕਿ ਦੂਰ-ਦੁਰਾਡੇ ਦੇ ਜੰਗਲਾਂ ਵਿਚ ਰਹਿੰਦੀ ਹੈ।

ਇਹ ਵੀ ਪੜ੍ਹੋ: ਦੁਨੀਆ ਦੇ 10 ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ’ਚੋਂ ਬਾਹਰ ਹੋਏ ਗੌਤਮ ਅਡਾਨੀ

ਮੋਦੀ ਨੇ ਕਿਹਾ ਕਿ ਛੇ-ਸੱਤ ਦਹਾਕਿਆਂ ਤੋਂ ਸੰਸਦੀ ਕੰਮਕਾਜ 'ਚ ਜੋ ਪਰੰਪਰਾਵਾਂ ਬਣੀਆਂ ਹੋਈਆਂ ਹਨ, ਉਹਨਾਂ ਰਵਾਇਤਾਂ 'ਚ ਦੇਖਿਆ ਗਿਆ ਹੈ ਕਿ ਜੇਕਰ ਕੋਈ ਨਵਾਂ ਸੰਸਦ ਮੈਂਬਰ ਪਹਿਲੀ ਵਾਰ ਸਦਨ 'ਚ ਬੋਲਣ ਲਈ ਖੜ੍ਹਾ ਹੁੰਦਾ ਹੈ ਤਾਂ ਪੂਰਾ ਸਦਨ ​​ਉਸ ਦਾ ਸਨਮਾਨ ਕਰਦਾ ਹੈ। ਉਸ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਇਕ ਤਰ੍ਹਾਂ ਦਾ ਅਨੁਕੂਲ ਮਾਹੌਲ ਸਿਰਜਿਆ ਜਾਂਦਾ ਹੈ, ਜੋ ਕਿ ਇਕ ਨੇਕ ਪਰੰਪਰਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ''ਭਾਰਤ ਪਹਿਲਾਂ, ਨਾਗਰਿਕ ਪਹਿਲਾਂ'' ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ ਸਰਕਾਰ ਦੇ ਕਾਰਜ ਸੰਸਕ੍ਰਿਤੀ ਦਾ ਧੁਰਾ ਰਿਹਾ ਹੈ ਅਤੇ ਇਸੇ ਭਾਵਨਾ ਨੂੰ ਲੈ ਕੇ ਬਜਟ ਸੈਸ਼ਨ ਅੱਗੇ ਵਧਾਇਆ ਜਾਵੇਗਾ।

ਇਹ ਵੀ ਪੜ੍ਹੋ: ਸਮਾਰਟ ਰਾਸ਼ਨ ਕਾਰਡਾਂ ਦੀ ਜਾਂਚ ’ਚ 70 ਹਜ਼ਾਰ ਲਾਭਪਾਤਰੀ ਨਿਕਲੇ ਅਯੋਗ, ਜ਼ਿਆਦਾਤਰ ਰਸੂਖਵਾਨ

ਉਹਨਾਂ ਕਿਹਾ, “ਬਜਟ ਸੈਸ਼ਨ ਵਿਚ ਤਕਰਾਰ ਹੋਵੇਗੀ ਪਰ ਤਕਰਾਰ ਹੋਣੀ ਵੀ ਚਾਹੀਦੀ ਹੈ। ਮੈਨੂੰ ਭਰੋਸਾ ਹੈ ਕਿ ਸਾਡੇ ਵਿਰੋਧੀ ਧਿਰ ਦੇ ਸਾਰੇ ਸਾਥੀ ਪੂਰੀ ਤਿਆਰੀ ਨਾਲ ਬਹੁਤ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਸਦਨ ਵਿਚ ਆਪਣੇ ਵਿਚਾਰ ਪੇਸ਼ ਕਰਨਗੇ। ਦੇਸ਼ ਦੀ ਨੀਤੀ ਬਣਾਉਣ 'ਚ ਸਦਨ 'ਚ ਬਹੁਤ ਹੀ ਵਧੀਆ ਤਰੀਕੇ ਨਾਲ ਚਰਚਾ ਹੋਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement