ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖ ਕੇ, CM ਨੂੰ ਹਟਾ ਕੇ ਭਾਰਤ ਨੂੰ ਰਾਹ ਦਿਖਾਏ ਤਾਮਿਲਨਾਡੂ : ਰਾਹੁਲ
Published : Mar 1, 2021, 10:34 pm IST
Updated : Mar 1, 2021, 10:34 pm IST
SHARE ARTICLE
Rahul Gandhi
Rahul Gandhi

ਕਿਹਾ ਕਿ ਇਤਿਹਾਸ ਨੇ ਦਿਖਾ ਦਿਤਾ ਹੈ ਕਿ ਤਾਮਿਲਨਾਡੂ ’ਚ ਤਮਿਲ ਲੋਕਾਂ ਤੋਂ ਇਲਾਵਾ ਕੋਈ ਹੋਰ ਸੱਤਾ ’ਚ ਨਹੀਂ ਆ ਸਕਦਾ

ਨਾਗਰਕੋਇਲ (ਤਾਮਿਲਨਾਡੂ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਤਾਮਿਲਨਾਡੂ ਨੂੰ ਭਾਸ਼ਾ ਅਤੇ ਸੰਸਕਿ੍ਰਤੀ ਵਿਰੋਧੀ ਤਾਕਤਾਂ ਅਤੇ ਇਕ ਸੰਸਕਿ੍ਰਤੀ, ਇਕ ਰਾਸ਼ਟਰ ਅਤੇ ਇਕ ਇਤਿਹਾਸ ਦੀ ਧਾਰਨਾ ਪੇਸ਼ ਕਰਨ ਵਾਲਿਆਂ ਨੂੰ ਦੂਰ ਰਖਣ ’ਚ ਭਾਰਤ ਦਾ ਰਾਹ ਦਿਖਾਉਣੀ ਚਾਹੀਦੀ। ਰਾਹੁਲ ਨੇ ਸੂਬੇ ਦੇ ਤਿੰਨ ਦਿਨਾ ਦੌਰੇ ’ਚ ਇਥੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਤਿਹਾਸ ਨੇ ਦਿਖਾ ਦਿਤਾ ਹੈ ਕਿ ਤਾਮਿਲਨਾਡੂ ’ਚ ਤਮਿਲ ਲੋਕਾਂ ਤੋਂ ਇਲਾਵਾ ਕੋਈ ਹੋਰ ਸੱਤਾ ’ਚ ਨਹੀਂ ਆ ਸਕਦਾ। 234 ਵਿਧਾਨ ਸਭਾ ਸੀਟਾਂ ਵਾਲੇ ਤਾਮਿਲਨਾਡੂ ’ਚ 6 ਅਪ੍ਰੈਲ ਨੂੰ ਚੋਣਾਂ ਹੋਣੀਆਂ ਹਨ। ਕਾਂਗਰਸ ਦਰਮੁਕ ਦੀ ਅਗਵਾਈ ਵਾਲੀ ਗਠਜੋੜ ਨਾਲ ਚੋਣ ਲੜ ਰਹੀ ਹੈ। 

Rahul GandhiRahul Gandhi

ਰਾਹੁਲ ਨੇ ਇਥੇ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦੇ ਹੋਏ ਕਿਹਾ,‘‘ਇਹ ਚੋਣ ਵੀ ਇਹੀ ਚੀਜ ਦਿਖਾਉਣਗੇ ਕਿ ਸਿਰਫ਼ ਉਹੀ ਵਿਅਕਤੀ ਤਾਮਿਲਨਾਡੂ ਦਾ ਮੁੱਖ ਮੰਤਰੀ ਬਣ ਸਕਦਾ ਹੈ, ਜੋ ਤਮਿਲ ਲੋਕਾਂ ਦਾ ਪ੍ਰਤੀਨਿਧੀਤੱਵ ਕਰਦਾ ਹੈ।’’ ਉਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਗੇ ਝੁਕਣ ਵਾਲੇ ਤਾਮਿਲਨਾਡੂ ਦੇ ਮੁੱਖ ਮੰਤਰੀ (ਕੇ. ਪਲਾਨੀਸਵਾਮੀ) ਅਜਿਹਾ ਕਦੇ ਨਹੀਂ ਕਰ ਸਕਣਗੇ। ਮੁੱਖ ਮੰਤਰੀ ਨੂੰ ਸੂਬੇ ਦੇ ਲੋਕਾਂ ਦੇ ਅੱਗੇ ਝੁਕਣਾ ਚਾਹੀਦਾ।’’

Rahul GandhiRahul Gandhi

ਵਾਇਨਾਡ ਤੋਂ ਸੰਸਦ ਮੈਂਬਰ ਨੇ ਕਿਹਾ,‘‘ਜਿਸ ਤਰ੍ਹਾਂ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਅਤੇ ਧਰਮਾਂ ਦੀ ਰਖਿਆ ਕਰਨਾ ਮੇਰਾ ਕਰਤੱਵ ਹੈ, ਉਸੇ ਤਰ੍ਹਾਂ ਤਮਿਲ ਭਾਸ਼ਾ, ਸੰਸਕਿ੍ਰਤੀ ਅਤੇ ਇਤਿਹਾਸ ਦੀ ਰਖਿਆ ਕਰਨਾ ਮੇਰਾ ਫ਼ਰਜ਼ ਹੈ।’’ ਉਨ੍ਹਾਂ  ਕੇਂਦਰ ’ਚ ਭਾਜਪਾ ਦੀ ਅਗਵਾਈ ਸਰਕਾਰ ਅਤੇ ਸੂਬੇ ਦੀ ਪਲਾਨੀਸਵਾਮੀ ਸਰਕਾਰ ’ਤੇ ਤਮਿਲ ਭਾਸ਼ਾ, ਸੰਸਕਿ੍ਰਤੀ ਅਤੇ ਪਰੰਪਰਾ ਦਾ ਸਨਮਾਨ ਨਹੀਂ ਕਰਨ ਦਾ ਦੋਸ਼ ਲਗਾਇਆ।

Rahul Gandhi Rahul Gandhi

ਰਾਹੁਲ ਨੇ ਦੋਸ਼ ਲਗਾਇਆ,‘‘ਸਾਡੇ ਕੋਲ ਇਥੇ ਅਜਿਹੇ ਮੁੱਖ ਮੰਤਰੀ ਹਨ, ਜੋ ਮੋਦੀ ਦੀ ਕਹੀ ਹਰ ਗੱਲ ’ਤੇ ਹਾਮੀ ਭਰ ਦਿੰਦੇ ਹਨ। ਮੁੱਖ ਮੰਤਰੀ ਤਾਮਿਲਨਾਡੂ ਦੇ ਲੋਕਾਂ ਦੀ ਨਹੀਂ ਸਗੋਂ ਮੋਦੀ ਦੀ ਇੱਛਾ ਦਾ ਪ੍ਰਤੀਨਿਧੀਤੱਵ ਕਰਦੇ ਹਨ।’’ ਗਾਂਧੀ ਨੇ ਕੰਨਿਆਕੁਮਾਰੀ ’ਚ ਮਰਹੂਮ ਕਾਂਗਰਸ ਆਗੂ ਅਤੇ ਵਸੰਤ ਕੁਮਾਰ ਦੇ ਸਮਾਰਕ ’ਤੇ ਸ਼ਰਧਾਂਜਲੀ ਭੇਟ ਕੀਤੀ।   

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement