
ਪ੍ਰਧਾਨ ਮੰਤਰੀ ਅੱਜ ਫਿਰ ਕਰਨਗੇ ‘ਮਨ ਕੀ ਬਾਤ’
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 74ਵੇਂ ਐਪੀਸੋਡ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਪੀਐਮ ਮੋਦੀ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਅਪਣੇ ਸੁਝਾਅ ਰੱਖ ਸਕਦੇ ਹਨ।
Rahul Gandhi
ਇਸ ਤੋਂ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਹਿੰਮਤ ਹੈ ਤਾਂ ਕਿਸਾਨ ਤੇ ਰੁਜ਼ਗਾਰ ਦੀ ਗੱਲ ਕਰੋ। ਰਾਹੁਲ ਗਾਂਧੀ ਨੇ ਲਿਖਿਆ, ਹਿੰਮਤ ਹੈ ਤਾਂ ਕਰੋ- #KisanKiBaat #JobKiBaat’
Tweet
ਉਰਮਿਲਾ ਮਾਤੋਂਡਕਰ ਨੇ ਵੀ ਕੀਤਾ ਟਵੀਟ
ਬਾਲੀਵੁੱਡ ਅਦਾਕਾਰ ਉਰਮਿਲਾ ਮਾਤੋਂਡਕਰ ਨੇ ਵੀ ਟਵੀਟ ਜ਼ਰੀਏ ਮਨ ਕੀ ਬਾਤ ਦੌਰਾਨ ਕਿਸਾਨਾਂ ਅਤੇ ਰੁਜ਼ਗਾਰ ਦੀ ਗੱਲ਼ ਕਰਨ ਲਈ ਕਿਹਾ ਹੈ। ਉਹਾਨਾਂ ਨੇ ਟਵੀਟ ਕੀਤਾ, ‘ਅੱਜ ਮਨ ਕੀ ਬਾਤ ਵਿਚ ਸਿਰਫ ਤੇ ਸਿਰਫ ਰੁਜ਼ਗਾਰ ਦੀ ਗੱਲ ਅਤੇ ਕਿਸਾਨ ਦੀ ਗੱਲ ਹੋਣੀ ਚਾਹੀਦੀ ਹੈ’।