
ਪੁਲਿਸ ਵਲੋਂ ਮਾਮਲਾ ਦਰਜ, ਮੁਲਜ਼ਮ ਪਤੀ ਫਰਾਰ
ਉਜੈਨ: ਮੱਧ ਪ੍ਰਦੇਸ਼ ਦੇ ਉਜੈਨ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਨਾਨਖੇੜਾ ਥਾਣਾ ਖੇਤਰ ਅਧੀਨ ਪੈਂਦੇ ਅੰਨਪੂਰਨਾ ਨਗਰ 'ਚ ਰਹਿਣ ਵਾਲੇ ਸੋਹਣ ਸਿੰਘ ਨੇ ਨੂੰ ਗੁੱਸੇ 'ਚ ਆ ਕੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ। 50 ਸਾਲਾ ਸੋਹਣ ਸਿੰਘ ਉਰਫ਼ ਪੱਪੂ ਬੁੰਦੇਲਾ ਨਾਨਖੇੜਾ ਇਲਾਕੇ ਵਿਚ ਸਥਿਤ ਇਕ ਹੋਟਲ ਵਿਚ ਕੰਮ ਕਰਦਾ ਹੈ। ਉਹ ਐਤਵਾਰ ਰਾਤ ਕਰੀਬ 12 ਵਜੇ ਕੰਮ ਤੋਂ ਪਰਤਿਆ। ਜਦੋਂ ਪਤਨੀ ਬਬਲੀ ਬੁੰਦੇਲਾ ਨੇ ਉਸ ਦੇ ਸਾਹਮਣੇ ਖਾਣਾ ਪਰੋਸਿਆ ਤਾਂ ਖਾਣੇ 'ਚ ਦਾਲ ਦੇਖ ਕੇ ਪੱਪੂ ਗੁੱਸੇ ਵਿਚ ਭੜਕ ਗਿਆ। ਦਾਲ ਬਣਾਉਣ ’ਤੇ ਪੱਪੂ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਆਪਣੀ ਪਤਨੀ ਨਾਲ ਲੜਨ ਲੱਗ ਪਿਆ।
ਇਹ ਵੀ ਪੜ੍ਹੋ: ਅਗਲੇ ਵਿੱਤੀ ਸਾਲ 'ਚ 20,000 ਕਰੋੜ ਰੁਪਏ ਤੋਂ ਪਾਰ ਪਹੁੰਚ ਜਾਵੇਗੀ ਪੰਜਾਬ ਦੀ ਬਿਜਲੀ ਸਬਸਿਡੀ
ਪਤੀ ਨੂੰ ਲੜਦਾ ਦੇਖ ਪਤਨੀ ਘਰੋਂ ਬਾਹਰ ਚਲੀ ਗਈ। ਸੋਹਣ ਸਿੰਘ ਨੂੰ ਐਨਾ ਗੁੱਸਾ ਆਇਆ ਕਿ ਉਸ ਨੇ ਘਰ ਵਿਚ ਰੱਖੇ ਘਾਹ ਫੂਸ ਨਾਲ ਪੂਰੇ ਘਰ ਨੂੰ ਅੱਗ ਲਾ ਦਿੱਤੀ। ਉਹ ਘਰ ਨੂੰ ਅੱਗ ਲਗਾ ਕੇ ਫਰਾਰ ਹੋ ਗਿਆ। ਇਸ ਸਾਰੀ ਘਟਨਾ ਦੀ ਸ਼ਿਕਾਇਤ ਪਤਨੀ ਵੱਲੋਂ ਥਾਣਾ ਨਾਨਖੇੜਾ ਵਿਚ ਦਰਜ ਕਰਵਾਈ ਗਈ ਹੈ। ਪੁਲਿਸ ਨੇ ਪਤਨੀ ਦੀ ਸ਼ਿਕਾਇਤ 'ਤੇ ਦੋਸ਼ੀ ਖਿਲਾਫ ਕੁੱਟਮਾਰ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਸਮੇਤ ਤਿੰਨ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਅਜਨਾਲਾ ਘਟਨਾ: ਇਕ ਹਫ਼ਤੇ ਬਾਅਦ ਵੀ ਨਹੀਂ ਦਰਜ ਹੋਈ ਐਫਆਈਆ
ਸ਼ਿਕਾਇਤਕਰਤਾ ਬਬਲੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਘਰ ਵਿਚ ਰੱਖੀ ਕਰੀਬ ਸਾਢੇ ਤਿੰਨ ਲੱਖ ਦੀ ਨਗਦੀ, ਤਿੰਨ ਲੱਖ ਤੋਂ ਵੱਧ ਦੇ ਗਹਿਣੇ ਅਤੇ ਪੁੱਤਰ ਦਾ ਕਰੀਬ ਡੇਢ ਲੱਖ ਰੁਪਏ ਦਾ ਪਲਸਰ ਮੋਟਰਸਾਈਕਲ ਸੜ ਗਿਆ। ਇਸ ਨਾਲ ਵਾਸ਼ਿੰਗ ਮਸ਼ੀਨ, ਘਰ ਦੇ ਮੰਦਰ ਵਿਚ ਰੱਖੀਆਂ ਭਗਵਾਨ ਦੀਆਂ ਮੂਰਤੀਆਂ, ਅਲਮਾਰੀ ਵਿਚ ਰੱਖੇ ਸਾਰੇ ਕੱਪੜੇ, ਰਸੋਈ ਦਾ ਸਾਰਾ ਸਾਮਾਨ, ਫਰਿੱਜ ਅਤੇ ਟੀਵੀ ਵੀ ਸੜ ਗਏ।
ਇਹ ਵੀ ਪੜ੍ਹੋ: 18 ਸਾਲ ਦੀ ਉਮਰ ਤੱਕ ਪੜ੍ਹਨ-ਲਿਖਣ ਤੋਂ ਅਸਮਰੱਥ ਜੇਸਨ ਅਰਡੇ ਕੈਂਬਰਿਜ ਯੂਨੀਵਰਸਿਟੀ ਵਿਚ ਬਣੇ ਪ੍ਰੋਫੈਸਰ
ਘਟਨਾ ਦੇ ਬਾਅਦ ਤੋਂ ਪਤੀ ਫਰਾਰ ਹੈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਇਸ ਘਟਨਾ ਵਿਚ 10 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਮਾਮਲੇ ਦੀ ਪੂਰੇ ਜ਼ਿਲ੍ਹੇ ਵਿਚ ਚਰਚਾ ਹੈ। ਪੁਲਿਸ ਹੁਣ ਦੋਸ਼ੀ ਪਤੀ ਦੀ ਭਾਲ ਕਰ ਰਹੀ ਹੈ। ਪਤਨੀ ਕਹਿੰਦੀ ਹੈ ਕਿ ਹੁਣ ਘਰ ਵਿਚ ਕੁਝ ਨਹੀਂ ਬਚਿਆ। ਮਹਿਲਾ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਵੀ ਉਸ ਦੇ ਪਤੀ ਨੇ ਘਰ ਦੀ ਖਿੜਕੀ ਤੋੜ ਦਿੱਤੀ ਸੀ।