
6 ਮਾਰਚ ਨੂੰ ਜੁਆਇਨ ਕਰਨਗੇ ਸੇਵਾਵਾਂ
ਲੰਡਨ: ਜੇਕਰ ਇਨਸਾਨ ਕੁਝ ਕਰਨ ਲਈ ਦ੍ਰਿੜ ਹੋਵੇ ਤਾਂ ਕੋਈ ਵੀ ਮੰਜ਼ਿਲ ਮੁਸ਼ਕਿਲ ਨਹੀਂ ਹੁੰਦੀ। ਇਸ ਗੱਲ ਨੂੰ ਜੇਸਨ ਅਰਡੇ ਨੇ ਸੱਚ ਸਾਬਿਕ ਕਰ ਦਿਖਾਇਆ ਹੈ। ਆਰਡੇ 18 ਸਾਲ ਦੀ ਉਮਰ ਤੱਕ ਲਿਖਣ-ਪੜ੍ਹਨ ਤੋਂ ਅਸਮਰੱਥ ਸਨ ਪਰ ਅੱਜ ਉਹ ਕੈਂਬਰਿਜ ਯੂਨੀਵਰਸਿਟੀ ਵਿਚ ਪ੍ਰੋਫੈਸਰ ਬਣਨ ਜਾ ਰਹੇ ਹਨ। 37 ਸਾਲਾ ਆਰਡੇ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਕਾਲੇ ਪ੍ਰੋਫੈਸਰ ਹੋਣਗੇ।
ਇਹ ਵੀ ਪੜ੍ਹੋ: ਅੰਬਾਨੀ ਪਰਿਵਾਰ ਨੂੰ ਦੇਸ਼-ਵਿਦੇਸ਼ ਵਿਚ ਮਿਲੇਗੀ Z+ ਸੁਰੱਖਿਆ, ਖੁਦ ਭਰਨਾ ਹੋਵੇਗਾ ਸਾਰਾ ਖਰਚਾ
ਮੀਡੀਆ ਰਿਪੋਰਟ ਅਨੁਸਾਰ ਆਰਡੇ ਨੂੰ ਤਿੰਨ ਸਾਲ ਦੀ ਉਮਰ ਵਿਚ ਗਲੋਬਲ ਡਿਵੈਲਪਮੈਂਟਲ ਡਿਲੇਅ ਅਤੇ ਔਟਿਸਟਿਕ ਸਪੈਕਟ੍ਰਮ ਡਿਸਆਰਡਰ ਬਾਰੇ ਪਤਾ ਲੱਗਿਆ ਸੀ। ਉਸ ਦੇ ਪਰਿਵਾਰ ਨੂੰ ਦੱਸਿਆ ਗਿਆ ਸੀ ਕਿ ਅਰਡੇ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਸਹਾਇਤਾ ਦੀ ਲੋੜ ਪਵੇਗੀ। ਹਾਲਾਂਕਿ ਜੇਸਨ ਨੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕੀਤਾ. ਉਹ ਬਚਪਨ ਤੋਂ ਹੀ ਸਖ਼ਤ ਮਿਹਨਤ ਕਰਦਾ ਸੀ। ਹੁਣ ਉਹ 6 ਮਾਰਚ ਨੂੰ ਪ੍ਰੋਫੈਸਰ ਵਜੋਂ ਅਹੁਦਾ ਸੰਭਾਲਣਗੇ। ਆਰਡੇ ਉੱਚ ਸਿੱਖਿਆ ਵਿਚ ਨਸਲੀ ਘੱਟ ਗਿਣਤੀਆਂ ਦੀ ਨੁਮਾਇੰਦਗੀ ਵਿਚ ਸੁਧਾਰ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਮਾਂ ਬਣਾਉਂਦੀ ਹੈ ਸਕੂਲ ’ਚ ਖਾਣਾ, ਪੁੱਤਰ ਨੂੰ ਮਿਲੀ 1.70 ਕਰੋੜ ਦੀ ਫੈਲੋਸ਼ਿਪ
ਉਹਨਾਂ ਦਾ ਕਹਿਣਾ ਹੈ ਕਿ ਮੇਰਾ ਕੰਮ ਮੁੱਖ ਤੌਰ 'ਤੇ ਇਸ ਗੱਲ 'ਤੇ ਕੇਂਦ੍ਰਤ ਹੈ ਕਿ ਅਸੀਂ ਉੱਚ ਸਿੱਖਿਆ ਤੱਕ ਪਹੁੰਚ ਕਰਨ ਲਈ ਕਮਜ਼ੋਰ ਲੋਕਾਂ ਲਈ ਦਰਵਾਜ਼ੇ ਕਿਵੇਂ ਖੋਲ੍ਹ ਸਕਦੇ ਹਾਂ। ਆਰਡੇ 11 ਸਾਲ ਦੀ ਉਮਰ ਤੱਕ ਬੋਲ ਨਹੀਂ ਸਕਦੇ ਸੀ ਪਰ ਸੈਂਡਰੋ ਸੈਂਡਰੀ ਦੀ ਮਦਦ ਨਾਲ ਉਸ ਨੇ ਪੜ੍ਹਨਾ ਅਤੇ ਲਿਖਣਾ ਸ਼ੁਰੂ ਕੀਤਾ। ਸੈਂਡਰੋ ਉਹਨਾਂ ਦੇ ਗੁਰੂ, ਉਹਨਾਂ ਦੇ ਦੋਸਤ ਰਹੇ ਅਤੇ ਉਹਨਾਂ ਦੇ ਕਾਲਜ ਅਧਿਆਪਕ ਵਜੋਂ ਸੇਵਾ ਕੀਤੀ ਹੈ। ਅਰਡੇ ਨੇ ਸਰੀ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਅਤੇ ਅਧਿਆਪਨ ਵਿਚ ਡਿਗਰੀ ਪ੍ਰਾਪਤ ਕੀਤੀ ਅਤੇ ਇਕ ਅਧਿਆਪਕ ਬਣ ਗਏ। ਇਸ ਤੋਂ ਇਲਾਵਾ ਉਸ ਕੋਲ ਐਜੂਕੇਸ਼ਨਲ ਸਟੱਡੀਜ਼ ਵਿਚ ਦੋ ਮਾਸਟਰ ਡਿਗਰੀਆਂ ਅਤੇ ਉਹਨਾਂ ਨੇ ਪੀਐਚਡੀ ਕੀਤੀ ਹੈ। 2021 ਵਿਚ ਉਹ ਯੂਕੇ ਦੀ ਦਰਹਮ ਯੂਨੀਵਰਸਿਟੀ ਵਿਚ ਸਭ ਤੋਂ ਘੱਟ ਉਮਰ ਦੇ ਪ੍ਰੋਫੈਸਰ ਬਣੇ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਚੋਣ ਮੈਦਾਨ ’ਚ ਪਹਿਲੀ ਵਾਰ ਕਿਸਮਤ ਅਜ਼ਮਾਉਣ ਜਾ ਰਹੀ ਸਿੱਖ ਔਰਤ
ਅਰਡੇ ਨੇ ਖੁਲਾਸਾ ਕੀਤਾ ਕਿ 10 ਸਾਲ ਪਹਿਲਾਂ ਜਦੋਂ ਉਹ ਆਪਣੀ ਪੀਐਚਡੀ ਕਰ ਰਿਹਾ ਸੀ, ਉਸ ਨੇ ਆਪਣੀ ਮਾਂ ਦੇ ਬੈੱਡਰੂਮ ਦੀ ਕੰਧ 'ਤੇ ਇਕ ਸੂਚੀ ਬਣਾਈ ਅਤੇ ਫੈਸਲਾ ਕੀਤਾ ਕਿ ਜ਼ਿੰਦਗੀ ਵਿਚ ਉਸ ਦੇ ਟੀਚੇ ਕੀ ਹਨ। ਉਸ ਦੀ ਸੂਚੀ ਵਿਚ ਤੀਸਰਾ ਆਕਸਫੋਰਡ ਜਾਂ ਕੈਮਬ੍ਰਿਜ ਵਿਚ ਨੌਕਰੀ ਸੀ। ਉਸ ਪਲ ਨੂੰ ਯਾਦ ਕਰਦੇ ਹੋਏ ਉਹਨਾਂ ਕਿਹਾ, "ਮੈਂ ਜਿੰਨਾ ਆਸ਼ਾਵਾਦੀ ਹਾਂ, ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਹੋਵੇਗਾ”। ਉਹਨਾਂ ਨੇ ਇੱਛਾ ਸ਼ਕਤੀ ਦੇ ਮੁੱਲ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਮੈਂ ਜਾਣਦਾ ਸੀ ਕਿ ਮੇਰੇ ਕੋਲ ਬਹੁਤ ਜ਼ਿਆਦਾ ਪ੍ਰਤਿਭਾ ਨਹੀਂ ਹੈ ਪਰ ਮੈਂ ਇਸ ਲਈ ਮਿਹਨਤ ਕਰਨਾ ਚਾਹੁੰਦਾ ਸੀ ਅਤੇ ਅੱਜ ਮੈਂ ਉਹ ਸਭ ਕਰ ਦਿਖਾਇਆ।