
ਉਤਰਾਖੰਡ ਦੇ ਉਤਰਾਕਾਸ਼ੀ ਵਿਚ ਗੰਗੋਤਰੀ ਹਾਈਵੇਅ 'ਤੇ ਅੱਸੀਗੰਗਾ ਨੰਦੀ 'ਤੇ ਗੰਗੋਰੀ ਵਿਚ ਬਣਿਆ ਬੈਲੀ ਬ੍ਰਿਜ਼ ਤਿੰਨ ਮਹੀਨੇ ਦੇ ਅੰਦਰ ਫਿਰ
ਉਤਰਾਕਾਸ਼ੀ : ਉਤਰਾਖੰਡ ਦੇ ਉਤਰਾਕਾਸ਼ੀ ਵਿਚ ਗੰਗੋਤਰੀ ਹਾਈਵੇਅ 'ਤੇ ਅੱਸੀਗੰਗਾ ਨੰਦੀ 'ਤੇ ਗੰਗੋਰੀ ਵਿਚ ਬਣਿਆ ਬੈਲੀ ਬ੍ਰਿਜ਼ ਤਿੰਨ ਮਹੀਨੇ ਦੇ ਅੰਦਰ ਫਿਰ ਟੁੱਟ ਗਿਆ ਹੈ। ਇਸ ਦੀ ਵਜ੍ਹਾ ਨਾਲ ਗੰਗਾ ਘਾਟੀ ਦਾ ਉਤਰਾਕਾਸ਼ੀ ਜ਼ਿਲ੍ਹਾ ਮੁੱਖ ਦਫ਼ਤਰ ਨਾਲੋਂ ਸੰਪਰਕ ਟੁੱਟ ਗਿਆ ਹੈ। ਪੁਲ ਟੁੱਟਣ ਨਾਲ ਗੰਗੋਤਰੀ ਘਾਟੀ ਅਲੱਗ-ਥਲੱਗ ਪੈ ਗਈ ਹੈ। ਚੀਨੀ ਸਰਹੱਦ ਨੂੰ ਜੋੜਨ ਵਾਲਾ ਇਹ ਇਕਲੌਤਾ ਗੰਗੋਤਰੀ ਪੁਲ 14 ਦਸੰਬਰ 2017 ਵਿਚ ਵੀ ਓਵਰਲੋਡ ਟਰੱਕਾਂ ਕਾਰਨ ਟੁੱਟ ਗਿਆ ਸੀ। ਬੀਆਰਓ ਨੇ ਮੁਰੰਮਤ ਕਰ ਕੇ ਇਕ ਮਹੀਨੇ ਬਾਅਦ 10 ਜਨਵਰੀ ਤੋਂ ਇਸ 'ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਵਾਈ ਸੀ।
Uttarakhand in Three Months Gangori bridge break
ਅੱਜ ਐਤਵਾਰ ਨੂੰ ਕਰੀਬ ਪੌਣੇ 11 ਵਜੇ ਇਕ ਓਵਰਲੋਡ ਡੰਪਰ ਦੇ ਲੰਘਣ ਕਾਰਨ ਇਹ ਪੁਲ ਫਿਰ ਤੋਂ ਟੁੱਟ ਗਿਆ। ਇਯ ਨਾਲ ਨਿਰਮਾਣ ਏਜੰਸੀ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਵਿਵਸਥਾਵਾਂ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਇਸ ਪੁਲ ਦੇ ਟੁੱਟਣ ਤੋਂ ਬਾਅਦ ਇਸ ਗੱਲ ਦੀ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ 17 ਦਿਨ ਬਾਅਦ ਚਾਰ ਧਾਮ ਦੀ ਯਾਤਰਾ ਸ਼ੁਰੂ ਹੋਣੀ ਹੈ। ਗੰਗੋਤਰੀ ਧਾਮ ਜਾਣ ਲਈ ਇਹੀ ਇਕਲੌਤਾ ਪੁਲ ਹੈ। ਅਜਿਹੇ ਵਿਚ ਯਾਤਰਾ ਤੋਂ ਠੀਕ ਪਹਿਲਾਂ ਪੁਲ ਦੇ ਟੁੱਟਣ ਨਾਲ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ।
Uttarakhand in Three Months Gangori bridge break
ਦਸ ਦਈਏ ਕਿ ਗੰਗੋਤਰੀ ਪੁਲ ਸਾਲ 2012 ਅਗਸਤ ਦੀ ਆਫ਼ਤ ਵਿਚ ਅੱਸੀ ਗੰਗਾ ਵਿਚ ਆਏ ਭਿਆਨਕ ਹੜ੍ਹ ਤੋਂ ਬਾਅਦ ਪਾਣੀ ਵਿਚ ਵਹਿ ਗਿਆ ਸੀ, ਜਿਸ ਤੋਂ ਬਾਅਦ 20 ਦਿਨ ਅੰਦਰ ਸਰਹੱਦੀ ਸੜਕ ਸੰਗਠਨ ਨੇ ਬੈਲੀ ਬ੍ਰਿਜ਼ ਤਿਆਰ ਕੀਤਾ ਸੀ। ਉਸ ਹੜ੍ਹ ਦੇ 5 ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਨੇ ਇੱਥੇ ਪੱਕਾ ਪੁਲ ਨਹੀਂ ਬਣਾਇਆ।
Uttarakhand in Three Months Gangori bridge break
ਉਤਰਾਕਾਸ਼ੀ ਤੋਂ ਚੀਨ ਸਰਹੱਦ ਨੂੰ ਜੋੜਨ ਵਾਲਾ ਇਹ ਇਕਲੌਤਾ ਪੁਲ ਹੈ। ਇਸ ਦੇ ਦੁਬਾਰਾ ਟੁੱਟਣ ਨਾਲ ਗੰਗੋਤਰੀ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ। ਅਜਿਹੇ ਵਿਚ ਗੰਗੋਤਰੀ ਤੋਂ ਅੱਗੇ ਭਟਵਾੜੀ, ਹਰਸ਼ਿਲ, ਗੰਗੋਤਰੀ ਅਤੇ ਅੱਸੀ ਗੰਗਾ ਖੇਤਰ ਸਮੇਤ ਚੀਨ ਸਰਹੱਦ ਦੀਆਂ ਮੋਹਰੀ ਚੌਂਕੀਆਂ ਤੋਂ ਸੰਪਰਕ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਹੈ। ਹਾਲੇ ਤਕ ਇਸ ਪੂਰੇ ਮਾਮਲੇ ਵਿਚ ਪ੍ਰਸ਼ਸਾਨ ਅਤੇ ਬੀਆਰਓ ਵਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ।