
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਡੈੱਡਲਾਈਨ 30 ਸਤੰਬਰ ਤਕ ਵਧੀ
ਨਵੀਂ ਦਿੱਲੀ: ਪੱਕੇ ਖਾਤਾ ਨੰਬਰ- ਪੈਨ ਅਤੇ ਵੱਖਰੀ ਪਛਾਣ ਦਸਤਾਵੇਜ਼-ਆਧਾਰ ਨੂੰ ਜੋੜਨ ਲਈ ਦੇਸ਼ਵਾਸੀਆਂ ਨੂੰ ਹੁਣ ਛੇ ਮਹੀਨਿਆਂ ਦਾ ਸਮਾਂ ਹੋਰ ਮਿਲ ਗਿਆ ਹੈ। ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਡੈੱਡਲਾਈਨ 30 ਸਤੰਬਰ ਤਕ ਅੱਗੇ ਵਧਾ ਦਿੱਤਾ ਹੈ। ਇਹ ਛੇਵੀਂ ਵਾਰ ਹੈ ਜਦੋਂ ਕਿ ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਲਈ ਆਖਰੀ ਤਰੀਕ ਵਿਚ ਵਾਧਾ ਕੀਤਾ ਹੈ।
The government extended the extension of the PAN to Adhar
ਸਰਕਾਰ ਨੇ ਪਿਛਲੇ ਸਾਲ ਜੂਨ ਵਿਚ ਕਿਹਾ ਸੀ ਕਿ ਪੈਨ ਨੂੰ 31 ਮਾਰਚ ਤਕ ਆਧਾਰ ਨਾਲ ਜੋੜਿਆ ਜਾਣਾ ਚਾਹੀਦਾ ਹੈ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਜ਼ ਨੇ ਦੱਸਿਆ ਕਿ ਆਮਦਨ ਕਰ ਰਿਟਰਨ ਭਰਨ ਵੇਲੇ ਆਧਾਰ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ ਜੋ ਕਿ ਪਹਿਲੀ ਅਪ੍ਰੈਲ 2019 ਤੋਂ ਲਾਗੂ ਹੋ ਜਾਵੇਗਾ।