
ਤਬਲੀਗੀ ਜਮਾਤ ਦੇ ਆਯੋਜਕ ਮੌਲਾਨਾ ਮੁਹੰਮਦ ਸਾਦ ਦੀ...
ਨਵੀਂ ਦਿੱਲੀ: ਦਿੱਲੀ ਦੇ ਨਿਜ਼ਾਮੁਦੀਨ ਮਰਕਜ਼ ਵਿਚ ਹੋਏ ਤਬਲੀਗੀ ਜਮਾਤ ਦੇ ਪ੍ਰੋਗਰਾਮ ਨੇ ਕੇਂਦਰ ਸਮੇਤ ਰਾਜ ਸਰਕਾਰਾਂ ਦੀ ਨੀਂਦ ਉਡਾ ਦਿੱਤੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਰਕਜ਼ ਨੇ ਆਰੋਪ ਲਗਾਇਆ ਹੈ ਕਿ ਦਿੱਲੀ ਪੁਲਿਸ ਨੂੰ ਪ੍ਰੋਗਰਾਮ ਦੀ ਜਾਣਕਾਰੀ ਪਹਿਲਾਂ ਤੋਂ ਹੀ ਸੀ। ਪਰ ਹੁਣ ਤਬਲੀਗੀ ਜਮਾਤ ਦੇ ਮੁੱਖੀ ਮੌਲਾਨਾ ਮੁਹੰਮਦ ਸਾਦ ਦੀ ਇਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਨੇ ਉਸ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ।
Photo
ਤਬਲੀਗੀ ਜਮਾਤ ਦੇ ਆਯੋਜਕ ਮੌਲਾਨਾ ਮੁਹੰਮਦ ਸਾਦ ਦੀ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਉਸ ਵਿਚ ਲੋਕਾਂ ਵੱਲੋਂ ਨਮਾਜ਼ ਜਾਰੀ ਰੱਖਣ ਦੀ ਗੱਲ ਆਖੀ ਜਾ ਰਹੀ ਹੈ। ਜਦਕਿ ਮਰਕਜ਼ ਦਾ ਦਾਅਵਾ ਸੀ ਕਿ ਪ੍ਰਸ਼ਾਸਨ ਨੂੰ ਇਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਸੀ। ਆਡੀਓ ਵਿਚ ਮੌਲਾਨਾ ਸਾਦ ਕੋਰੋਨਾ ਵਾਇਰਸ ਨੂੰ ਸਾਜਿਸ਼ ਦਸ ਰਿਹਾ ਹੈ। ਮੌਲਾਨਾ ਕਹਿ ਰਿਹਾ ਹੈ ਕਿ ਕੀ ਤੁਸੀਂ ਮੌਤ ਤੋਂ ਭੱਜ ਜਾਓਗੇ?
Photo
ਅਜਿਹੀ ਕਿਹੜੀ ਥਾਂ ਹੈ ਜਿੱਥੇ ਤੁਸੀਂ ਅੱਲਾਹ ਦੇ ਨਿਜ਼ਾਮ ਅਤੇ ਕੁਦਰਤ ਦੇ ਦਾਇਰੇ ਵਿਚੋਂ ਨਿਕਲ ਜਾਓਗੇ? ਮੌਲਾਨਾ ਕਹਿ ਰਿਹਾ ਹੈ ਕਿ ਇਹ ਸਮਾਂ ਅੱਲਾਹ ਤੋਂ ਮੁਆਫ਼ੀ ਮੰਗਣ ਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਲੋਕਾਂ ਨੂੰ ਅਪੀਲ ਹੈ ਕਿ ਲੋਕ ਮਸਜਿਦ ਆਉਣਾ ਜਾਰੀ ਰੱਖਣ। ਪਰ ਸਪੋਕਸਮੈਨ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ। ਉੱਧਰ ਦਿੱਲੀ ਵਿਚ ਤਬਲੀਗੀ ਜਮਾਤ ਦੇ ਝੂਠ ਦਾ ਪਰਦਾਫਾਸ਼ ਕਰਨ ਵਾਲਾ ਦਿੱਲੀ ਪੁਲਿਸ ਦਾ ਇਕ ਆਡੀਓ ਵੀ ਸਾਹਮਣੇ ਆਈ ਹੈ।
Photo
ਆਡੀਓ ਨਿਜ਼ਾਮੁਦੀਨ ਇਲਾਕੇ ਦਾ 23 ਮਾਰਚ ਦਾ ਦੱਸੀ ਜਾ ਰਹੀ ਹੈ। ਆਡੀਓ ਵਿਚ ਧਾਰਮਿਕ ਆਯੋਜਨ ਤੇ ਦਿੱਲੀ ਪੁਲਿਸ ਵੱਲੋਂ ਫਟਕਾਰ ਲਗਾਈ ਸੁਣਾਈ ਦੇ ਰਹੀ ਹੈ। ਦਰਅਸਲ ਨਿਜ਼ਾਮੁਦੀਨ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਬਲੀਗੀ ਜਮਾਤ ਨੇ ਦਾਅਵਾ ਕੀਤਾ ਸੀ ਕਿ ਉਸਨੇ ਸਮੇਂ ਸਿਰ ਸਾਰੀ ਜਾਣਕਾਰੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਦੇ ਦਿੱਤੀ ਸੀ। ਜਮਾਤ ਦੇ ਮੁੱਖੀ ਮਰਕਜ਼ ਨਿਜਾਮੁਦੀਨ ਨੇ ਕਿਹਾ ਹੈ ਕਿ ਉਸ ਨੇ ਕਾਨੂੰਨ ਦੇ ਕਿਸੇ ਵੀ ਪ੍ਰਬੰਧ ਦਾ ਉਲੰਘਣ ਨਹੀਂ ਕੀਤਾ।
Photo
ਮਰਕਜ਼ ਮੁਤਾਬਕ 22 ਮਾਰਚ ਨੂੰ ਪ੍ਰਧਾਨ ਮੰਤਰੀ ਨੇ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ ਤਾਂ ਉਸ ਦਿਨ ਮਰਕਜ਼ ਬੰਦ ਕਰ ਦਿੱਤੀ ਗਈ ਸੀ। ਬਾਹਰ ਤੋਂ ਕਿਸੇ ਵੀ ਆਦਮੀ ਨੂੰ ਆਉਣ ਨਹੀਂ ਦਿੱਤਾ ਗਿਆ। 23 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਭਰ ਵਿਚ ਲਾਕਡਾਊਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਜੋ ਜਿੱਥੇ ਹੈ ਉੱਥੇ ਰਹੀ ਰਹੇ।
24 ਮਾਰਚ ਨੂੰ ਨਿਜ਼ਾਮੁਦੀਨ ਥਾਣੇ ਤੋਂ ਮਰਕਜ਼ ਖਾਲੀ ਕਰਨ ਦਾ ਨੋਟਿਸ ਆਇਆ। 24 ਮਾਰਚ ਨੂੰ ਹੀ ਜਵਾਬ ਦੇ ਕੇ ਕਿਹਾ ਗਿਆ ਕਿ ਮਰਕਜ਼ ਨੂੰ ਖਾਲੀ ਕਰਨ ਦਾ ਕੰਮ ਪਹਿਲਾਂ ਤੋਂ ਹੀ ਜਾਰੀ ਹੈ ਅਤੇ ਗੱਡੀਆਂ ਲਈ ਪਾਸ ਜਾਰੀ ਕਰਨ ਲਈ ਸੁਚਿਤ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।