ਵਾਇਰਲ ਹੋ ਰਹੀ ਆਡੀਓ ’ਤੇ ਰਾਜਾ ਵੜਿੰਗ ਦੀ ਸਫ਼ਾਈ
Published : Oct 15, 2019, 5:19 pm IST
Updated : Oct 15, 2019, 5:19 pm IST
SHARE ARTICLE
Raja Warring Video Viral
Raja Warring Video Viral

‘‘ਮੈਂ ਇੰਨਾ ਬੇਵਕੂਫ਼ ਨਹੀਂ ਵਿਕਾਸ ਨਾ ਹੋਣ ’ਤੇ ਕਿਸੇ ਨੂੰ ਅਜਿਹੀ ਧਮਕੀ ਦੇਵਾਂ’’

ਆਪਣੇ ਬਿਆਨਾਂ ਕਾਰਨ ਅਕਸਰ ਵਿਵਾਦਾਂ ਵਿਚ ਰਹਿਣ ਵਾਲੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਹੁਣ ਫਿਰ ਇਕ ਆਡੀਓ ਨੂੰ ਲੈ ਕੇ ਚਰਚਾ ਵਿਚ ਆਏ ਹੋਏ ਹਨ, ਜਿਸ ਵਿਚ ਉਹ ਕਿਸੇ ਕਾਂਗਰਸੀ ਆਗੂ ਨਾਲ ਗੱਲ ਕਰਦੇ ਹੋਏ ਕਿਸੇ ਹੋਰ ’ਤੇ ਪਰਚਾ ਦਰਜ ਕਰਵਾਉਣ ਦੀ ਗੱਲ ਕਰਦੇ ਸੁਣੇ ਜਾ ਰਹੇ ਹਨ ਪਰ ਜਦੋਂ ਰਾਜਾ ਵੜਿੰਗ ਨੂੰ ਵਾਇਰਲ ਹੋ ਰਹੀ ਇਸ ਆਡੀਓ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੀਆਂ ਬਹੁਤ ਸਾਰੀਆਂ ਫੇਕ ਆਡੀਓ-ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

Raja WarringRaja Warring

ਮੈਂ ਇੰਨਾ ਬੇਵਕੂਫ਼ ਨਹੀਂ ਕਿ ਵਿਕਾਸ ਨਾ ਹੋਣ ’ਤੇ ਕਿਸੇ ਨੂੰ ਪਰਚਾ ਕਰਨ ਦੀ ਧਮਕੀ ਦੇਵਾਂ। ਦਰਅਸਲ ਵਾਇਰਲ ਹੋ ਰਹੀ ਆਡੀਓ ਵਿਚ ਰਾਜਾ ਵੜਿੰਗ ਕਥਿਤ ਤੌਰ ’ਤੇ ਇਕ ਕਾਂਗਰਸੀ ਆਗੂ ਨਾਲ ਗੱਲ ਕਰ ਰਹੇ ਨੇ, ਜਿਸ ਵਿਚ ਕਾਂਗਰਸੀ ਆਗੂ ਰਾਜਾ ਵੜਿੰਗ ਨੂੰ ਕਿਸੇ ਹੋਰ ਆਗੂ ’ਤੇ ਪਰਚਾ ਨਾ ਕਰਨ ਦੀ ਗੱਲ ਆਖ ਰਿਹਾ ਹੈ। ਇਸ ਆਡੀਉ ਵਿਚ ਵਿਅਕਤੀ ਵੱਲੋਂ ਤਰਲਾ ਕੀਤਾ ਜਾ ਰਿਹਾ ਹੈ ਕਿ ਉਹ ਕੋਈ ਕਾਰਵਾਈ ਨਾ ਕਰਨ।

Raja WarringRaja Warring

ਇਸ ਆਡੀਓ ਵਿਚਲੀ ਆਵਾਜ਼ ਰਾਜਾ ਵੜਿੰਗ ਦੀ ਹੈ ਜਾਂ ਨਹੀਂ। ਸਪੋਕਸਮੈਨ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਆਡੀਓ ਨਾਲ ਰਾਜਾ ਵੜਿੰਗ ਇਕ ਵਾਰ ਫਿਰ ਸੁਰਖ਼ੀਆਂ ਵਿਚ ਆ ਗਏ ਹਨ ਪਰ ਹੁਣ ਉਨ੍ਹਾਂ ਨੇ ਇਸ ਆਡੀਓ ’ਤੇ ਸਫ਼ਾਈ ਦਿੰਦਿਆਂ ਸਾਫ਼ ਕਰ ਦਿੱਤਾ ਏ ਕਿ ਉਨ੍ਹਾਂ ਨੇ ਕਿਸੇ ਨੂੰ ਅਜਿਹਾ ਕੁੱਝ ਨਹੀਂ ਆਖਿਆ ਜੋ ਆਡੀਓ ਵਿਚ ਕਿਹਾ ਜਾ ਰਿਹ ਹੈ।

ਉਹਨਾਂ ਅੱਗੇ ਕਿਹਾ ਕਿ ਜੇ ਕੋਈ ਉਹਨਾਂ ਨੂੰ ਗਲਤ ਬੋਲਦਾ ਹੈ ਤਾਂ ਉਹ ਉਸ ਨੂੰ ਰੋਕ ਸਕਦੇ ਹਨ ਪਰ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ। ਰਾਜਾ ਵੜਿੰਗ ਨੇ ਇਕ ਵਾਰ ਤਾਂ ਇਸ ਤੋਂ ਪੱਲਾ ਝਾੜ ਲਿਆ ਹੈ। ਪਰ ਸੱਚ ਅਜੇ ਸਾਹਮਣੇ ਨਹੀਂ ਆਇਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement