
ਉਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਪੋਸਟਮਾਰਟਮ ਹਾਊਸ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲਾਵਾਰਸ ...
ਅਲੀਗੜ੍ਹ : ਉਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਪੋਸਟਮਾਰਟਮ ਹਾਊਸ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲਾਵਾਰਸ ਲਾਸ਼ ਨੂੰ ਇਕ ਕੁੱਤਾ ਨੋਚ ਕੇ ਖਾ ਰਿਹਾ ਸੀ ਪਰ ਇਸ ਮਾਮਲੇ ਲੈ ਕੇ ਪੋਸਟਮਾਰਟਮ ਦੇ ਕਰਮਚਾਰੀ ਅੱਖਾਂ ਬੰਦ ਕਰੀਂ ਬੈਠੇ ਹਨ। ਦਸ ਦਈਏ ਕਿ ਇਹ ਹਾਲ ਪੋਸਟਮਾਰਟਮ ਹਾਊਸ ਦੀ ਨਵੀਨੀਕਰਨ ਹੋਣ ਤੋਂ ਬਾਅਦ ਦਾ ਹੈ।
aligarh postmortem house
ਇਸ ਪੋਸਟਮਾਰਟਮ ਹਾਊਸ ਵਿਚ ਫ਼ਰੀਜ਼ਰ ਵੀ ਹਨ ਅਤੇ ਕਮਰੇ ਵੀ ਬਣੇ ਹੋਏ ਹਨ ਪਰ ਲਵਾਰਸ ਲਾਸ਼ਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ। ਇਸ ਗੱਲ ਦੀ ਜਾਣਕਾਰੀ ਜਦੋਂ ਸਿਹਤ ਵਿਭਾਗ ਨੂੰ ਮਿਲੀ ਤਾਂ ਉਹ ਤੁਰਤ ਹਰਕਤ ਵਿਚ ਆਏ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਦੀ ਗੱਲ ਆਖੀ ਹੈ। ਅਲੀਗੜ੍ਹ ਪੋਸਟਮਾਰਟਮ ਹਾਊਸ ਦੇ ਬਾਹਰ ਇਕ ਲਾਸ਼ ਫ਼ਰੀਜ਼ਰ ਤੋਂ ਬਾਹਰ ਪਈ ਸੀ ਅਤੇ ਕੁੱਤਾ ਉਸ ਨੂੰ ਖਾ ਰਿਹਾ ਸੀ।
aligarh postmortem house
ਪੋਸਟ ਮਾਰਟਮ ਹਾਊਸ ਕੋਲੋਂ ਲੰਘਣ ਵਾਲਿਆਂ ਨੇ ਕੁੱਤੇ ਨੂੰ ਹਟਾਇਆ ਪਰ ਪ੍ਰਬੰਧ ਅਜਿਹਾ ਹੈ ਕਿ ਕੁੱਤਾ ਫਿਰ ਪਹੁੰਚ ਗਿਆ। ਭਾਵੇਂ ਕਿ ਲਾਵਾਰਸ ਲਾਸ਼ਾਂ ਨੂੰ ਫ਼ਰੀਜ਼ਰ ਵਿਚ ਰੱਖਣ ਦਾ ਪ੍ਰਬੰਧ ਹੈ ਪਰ ਫਿ਼ਰ ਵੀ ਲਾਪ੍ਰਵਾਹੀ ਕੀਤੀ ਜਾਂਦੀ ਹੈ। ਇਹ ਪੋਸਟਮਾਰਟਮ ਹਾਊਸ ਥਾਣਾ ਸਿਵਲ ਲਾਈਨ ਖੇਤਰ ਵਿਚ ਹੈ। ਪੋਸਟਮਾਰਟਮ ਹਾਊਸ ਵਿਚ ਸਹੂਲਤਾਂ ਵਧੀਆਂ ਪਰ ਕਰਮਚਾਰੀਆਂ ਦੀ ਲਾਪ੍ਰਵਾਹੀ ਘੱਟ ਨਹੀਂ ਹੋਈ।
aligarh postmortem house
ਤੁਹਾਨੂੰ ਦਸ ਦਈਏ ਕਿ ਇਹ ਪੋਸਟਮਾਰਟਮ ਹਾਊਸ ਪਹਿਲਾਂ ਵੀ ਚਰਚਾ ਵਿਚ ਰਹਿਾ ਜਦੋਂ ਨੇੜੇ ਦੇ ਤਲਾਬ ਵਿਚ ਸੈਂਕੜੇ ਮਨੁੱਖੀ ਖੋਪੜੀਆਂ ਮਿਲੀਆਂ ਸਨ, ਉਦੋਂ ਇਹ ਦਸਿਆ ਜਾ ਰਿਹਾ ਸੀ ਕਿ ਲਾਵਾਰਸ ਲਾਸ਼ਾਂ ਦਾ ਅੰਤਮ ਸਸਕਾਰ ਨਹੀਂ ਹੁੰਦਾ ਸੀ ਅਤੇ ਲਾਸ਼ਾਂ ਨੂੰ ਤਲਾਬ ਵਿਚ ਟਿਕਾਣੇ ਲਗਾ ਦਿਤਾ ਜਾਂਦਾ ਸੀ। ਜਦੋਂ ਤਲਾਬ ਦੀ ਸਫ਼ਾਈ ਹੋਈ ਤਾਂ ਸੱਚਾਈ ਸਾਹਮਣੇ ਆਈ। ਹਾਲਾਂਕਿ ਗੇਟ 'ਤੇ ਲੋਕਾਂ ਦੇ ਦਾਖ਼ਲੇ 'ਤੇ ਰੋਕ ਹੈ ਪਰ ਜਾਨਵਰਾਂ ਨੂੰ ਰੋਕਣ ਲਈ ਕੋਈ ਪ੍ਰਬੰਧ ਨਹੀਂ ਹਨ। ਕਦੇ ਕੁੱਤਾ ਲਾਸ਼ ਨੂੰ ਖਾਂਦਾ ਹੈ ਤਾਂ ਕਦੇ ਨਿਉਲਾ, ਪੋਸਟਮਾਰਟਮ ਹਾਊਸ 'ਤੇ ਵੱਡੀ ਪੱਧਰ 'ਤੇ ਲਾਪ੍ਰਵਾਹੀ ਕੀਤੀ ਜਾਂਦੀ ਹੈ।