ਦੇਸ਼ ’ਚ ਟੀਕਾਕਰਨ ਦੇ ਤੀਜੇ ਪੜਾਅ ਲਈ 2.45 ਕਰੋੜ ਤੋਂ ਵੱਧ ਲੋਕਾਂ ਨੇ ਕਰਵਾਈ ਰਜਿਸਟਰੇਸ਼ਨ
Published : May 1, 2021, 9:27 am IST
Updated : May 1, 2021, 9:27 am IST
SHARE ARTICLE
Over 2.45 crore register for Phase 3 of COVID-19 vaccination
Over 2.45 crore register for Phase 3 of COVID-19 vaccination

ਮੰਤਰਾਲਾ ਨੇ ਕਿਹਾ ਹੈ ਕਿ ਦੇਸ਼ ’ਚ ਹੁਣ ਤਕ 15.22 ਕਰੋੜ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।

ਨਵੀਂ ਦਿੱਲੀ : ਦੇਸ਼ ’ਚ ਇਕ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਰੋਕੂ ਟੀਕਾਕਰਨ ਦੇ ਤੀਜੇ ਪੜਾਅ ਦੇ ਪਹਿਲੇ ਕੋ-ਵਿਨ ਡਿਜੀਟਲ ਮੰਚ ’ਤੇ 2.45 ਕਰੋੜ ਤੋਂ ਵੱਧ ਲੋਕਾਂ ਨੇ ਅਪਣਾ ਰਜਿਸਟਰੇਸ਼ਨ ਕਰਵਾਇਆ ਹੈ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ 28 ਅਪ੍ਰੈਲ ਨੂੰ 1.37 ਕਰੋੜ ਲੋਕਾਂ ਨੇ ਰਜਿਸਟਰੇਸ਼ਨ ਕਰਵਾਇਆ, ਜਦੋਂ ਕਿ 29 ਅਪ੍ਰੈਲ ਨੂੰ 1.04 ਕਰੋੜ ਤੋਂ ਵੱਧ ਲੋਕਾਂ ਨੇ ਰਜਿਸਟਰੇਸ਼ਨ ਕਰਵਾਇਆ।

Corona vaccineCorona vaccine

ਮੰਤਰਾਲਾ ਨੇ ਕਿਹਾ ਹੈ ਕਿ ਦੇਸ਼ ’ਚ ਹੁਣ ਤਕ 15.22 ਕਰੋੜ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਸਵੇਰੇ 7 ਵਜੇ ਤਕ ਦੀ ਰੀਪੋਰਟ ਅਨੁਸਾਰ 22,43,097 ਸੈਸ਼ਨ ’ਚ ਟੀਕੇ ਦੀਆਂ 15,22,45,179 ਖ਼ੁਰਾਕਾਂ ਦਿਤੀਆਂ ਗਈਆਂ। ਇਨ੍ਹਾਂ ’ਚੋਂ 93,86,904 ਸਿਹਤ ਕਾਮੇ (ਐਚ.ਸੀ.ਡਬਲਿਊ.) ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਖ਼ੁਰਾਕ ਲਈ ਹੈ, ਜਦੋਂ ਕਿ 61,91,118 ਸਿਹਤ ਕਾਮਿਆਂ ਨੇ ਦੂਜੀ ਖ਼ੁਰਾਕ ਲਈ ਹੈ।

corona vaccinecorona vaccine

ਉਥੇ ਹੀ ਮੋਹਰੀ ਮੋਰਚੇ ਦੇ 1,24,19,965 ਕਾਮਿਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਦਿਤੀ ਜਾ ਚੁਕੀ ਹੈ, ਜਦੋਂ ਕਿ 67,07,862 ਕਾਮਿਆਂ ਨੂੰ ਟੀਕੇ ਦੀ ਦੂਜੀ ਖੁਰਾਕ ਦਿਤੀ ਗਈ ਹੈ। ਦੇਸ਼ ’ਚ 60 ਸਾਲ ਤੋਂ ਵੱਧ ਉਮਰ ਦੇ 5,19,01,218 ਲੋਕਾਂ ਨੂੰ ਪਹਿਲੀ ਖੁਰਾਕ ਦਿਤੀ ਗਈ, ਜਦੋਂ ਕਿ 1,04,41,359 ਲੋਕਾਂ ਦੀ ਟੀਕੇ ਦੀ ਦੂਜੀ ਖੁਰਾਕ ਦਿਤੀ ਜਾ ਚੁਕੀ ਹੈ।

  The risk is reduced by 65% ​​after the first dose of the Covid-19 vaccine Covid-19 vaccine

ਦੇਸ਼ ’ਚ 24 ਘੰਟਿਆਂ ਅੰਦਰ 21 ਲੱਖ ਤੋਂ ਵੱਧ ਖੁਰਾਕਾਂ ਦਿਤੀਆਂ ਗਈਆਂ। ਕੋਰੋਨਾ ਟੀਕਾਕਰਨ ਦੇ 104ਵੇਂ (29 ਅਪ੍ਰੈਲ) ਤਕ ਕੁਲ ਟੀਕੇ 22,24,548 ਖੁਰਾਕਾਂ ਦਿਤੀਆਂ ਗਈਆਂ। ਇਨ੍ਹਾਂ ’ਚੋਂ 12,74,803 ਲਾਭਪਾਤਰਾਂ ਨੂੰ ਪਹਿਲੀ ਖੁਰਾਕ ਦਿਤੀ ਗਈ, ਜਦੋਂ ਕਿ 9,49,745 ਲਾਭਪਾਤਰਾਂ ਨੂੰ ਦੂਜੀ ਖੁਰਾਕ ਦਿਤੀ ਗਈ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement