
ਓਵੈਸੀ ਨੇ ਟਵੀਟ ਰਾਹੀਂ ਭਾਜਪਾ 'ਤੇ ਲਾਇਆ ਨਿਸ਼ਾਨਾ
ਨਵੀਂ ਦਿੱਲੀ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਸ਼ੁੱਕਰਵਾਰ ਨੂੰ ਭਾਜਪਾ 'ਤੇ ਨਿਸ਼ਾਨ ਲਾਇਆ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਮੁਸਲਮਾਨਾਂ ਨੂੰ ਭਾਜਪਾ ਦੀ ਸੱਤਾ ਵਿਚ ਆਉਣ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਸੰਵਿਧਾਨ ਹਰ ਇਕ ਨਾਗਰਿਕ ਨੂੰ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ।
Narendra Modi
ਮੱਕਾ ਮਸਜਿਦ ਵਿਚ ਇਕ ਸਭਾ ਨੂੰ ਸੰਭੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਭਾਰਤ ਦਾ ਕਾਨੂੰਨ, ਸੰਵਿਧਾਨ ਸਾਨੂੰ ਇਸ ਗੱਲ ਦੀ ਇਜ਼ਾਜਤ ਦਿੰਦਾ ਹੈ ਕਿ ਅਸੀਂ ਅਪਣੇ ਧਰਮ ਦੀ ਪਾਲਣਾ ਕਰੀਏ। ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੰਦਿਰ ਜਾ ਸਕਦੇ ਹਨ ਤਾਂ ਅਸੀਂ ਵੀ ਮਾਣ ਨਾਲ ਮਸਜਿਦ ਜਾ ਸਕਦੇ ਹਾਂ। ਇਸ ਤੋਂ ਪਹਿਲਾਂ ਓਵੈਸੀ ਨੇ ਯੋਗ ਗੁਰੂ ਰਾਮਦੇਵ ਤੇ ਉਹਨਾਂ ਦੇ ਬਿਆਨ ਤੇ ਨਿਸ਼ਾਨਾ ਲਾਇਆ ਸੀ ਜਿਸ ਵਿਚ ਉਹਨਾਂ ਕਿਹਾ ਸੀ ਕਿ ਦੇਸ਼ ਦੀ ਆਬਾਦੀ ਨਿਯੰਤਰਿਤ ਕਰਨ ਲਈ ਤੀਸਰੇ ਬੱਚੇ ਨੂੰ ਵੋਟ ਪਾਉਣ ਦਾ ਅਧਿਕਾਰ ਖੋਹ ਲੈਣਾ ਚਾਹੀਦਾ ਹੈ।
ਓਵੈਸੀ ਨੇ ਟਵੀਟ ਰਾਹੀਂ ਬਾਬਾ ਰਾਮਦੇਵ ਤੇ ਨਿਸ਼ਾਨਾ ਲਾਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ ਇਸ ਲਈ ਅਪਣੀ ਵੋਟ ਦਾ ਅਧਿਕਾਰ ਨਹੀਂ ਗਵਾਉਣਾ ਚਾਹੀਦਾ ਕਿਉਂਕਿ ਉਹ ਅਪਣੇ ਮਾਤਾ ਪਿਤਾ ਦੇ ਤੀਜੇ ਬੱਚੇ ਹਨ। ਓਵੈਸੀ ਨੇ ਅੱਗੇ ਟਵੀਟ ਕਰਕੇ ਕਿਹਾ ਸੀ ਕਿ ਲੋਕਾਂ ਨੂੰ ਅਸੰਵਿਧਾਨਕ ਗੱਲਾਂ ਬੋਲਣ ਤੋਂ ਰੋਕਣ ਲਈ ਕੋਈ ਕਾਨੂੰਨ ਨਹੀਂ ਹੈ ਪਰ ਰਾਮਦੇਵ ਦੇ ਵਿਚਾਰਾਂ 'ਤੇ ਅਣਉਚਿਤ ਧਿਆਨ ਕਿਉਂ ਦਿੱਤਾ ਜਾਂਦਾ ਹੈ।