
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ 2019 ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ ਨੂੰ ਬਰਕਰਾਰ ਰੱਖਣ ਦਾ ਟੀਚਾ ਰਖਿਆ...
ਅਹਿਮਦਾਬਾਦ : ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ 2019 ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ ਨੂੰ ਬਰਕਰਾਰ ਰੱਖਣ ਦਾ ਟੀਚਾ ਰਖਿਆ ਹੈ ਪਰ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਸ ਨੂੰ ਮੁਸ਼ਕਲ ਕੰਮ ਮੰਨਿਆ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 182 ਵਿਚੋਂ ਸਿਰਫ਼ 99 ਸੀਟਾਂ 'ਤੇ ਹੀ ਜਿੱਤ ਹਾਸਲ ਕੀਤੀ ਸੀ।
modi and rahul gandhiਪਾਰਟੀ ਦੀ ਸੂਬਾ ਇਕਾਈ ਦਾ ਕਹਿਣਾ ਹੈ ਕਿ ਉਹ 2019 ਵਿਚ ਸਾਰੀਆਂ 26 ਲੋਕ ਸਭਾ ਸੀਟਾਂ 'ਤੇ ਜਿੱਤ ਦਰਜ ਕਰਨ ਲਈ ਭਰੋਸੇਮੰਦ ਹੈ। ਉਸ ਦਾ ਮੰਨਣਾ ਹੈ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਅਲੱਗ-ਅਲੱਗ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਹਨ। ਪਾਰਟੀ ਸੂਤਰਾਂ ਨੇ ਦਸਿਆ ਕਿ ਦੋ ਦਿਨਾ ਚਿੰਤਨ ਕੈਂਪ ਦੌਰਾਨ ਪਾਰਟੀ ਨੇ 2019 ਚੋਣਾਂ ਦੀ ਤਿਆਰੀ 'ਤੇ ਚਰਚਾ ਕੀਤੀ। ਇਹ ਮੀਟਿੰਗ ਅਹਿਮਦਾਬਾਦ ਵਿਚ 24 ਅਤੇ 25 ਜੂਨ ਨੂੰ ਕਰਵਾਈ ਗਈ ਸੀ।
modi and amit shahਸਮਾਪਤੀ ਸੈਸ਼ਨ ਵਿਚ ਸ਼ਾਹ ਨੇ ਪਾਰਟੀ ਵਰਕਰਾਂ ਨੂੰ ਸਾਰੀਆਂ 26 ਸੀਟਾਂ 'ਤੇ ਜਿੱਤ ਦੇ ਲਈ ਸਖ਼ਤ ਮਿਹਨਤ ਕਰਨ ਲਈ ਆਖਿਆ ਸੀ। 2014 ਵਿਚ ਸੱਤਾਧਾਰੀ ਪਾਰਟੀ ਨੇ ਵਿਰੋਧੀਆਂ ਨੂੰ ਕਰਾਰੀ ਹਾਰ ਦਿੰਦੇ ਹੋਏ ਰਾਜ ਵਿਚ ਸਾਰੀਆਂ 26 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਹਾਲਾਂਕਿ ਦਸੰਬਰ 2017 ਵਿਚ ਰਾਜ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ 182 ਵਿਚੋਂ ਸਿਰਫ਼ 99 ਸੀਟਾਂ 'ਤੇ ਹੀ ਜਿੱਤ ਹਾਸਲ ਕਰ ਸਕੀ। ਇੱਥੋਂ ਤਕ ਕਿ ਮੋਰਬੀ, ਅਮਰੇਲੀ ਅਤੇ ਗਿਰ ਸੋਮਨਾਥ ਵਰਗੇ ਜ਼ਿਲ੍ਹਿਆਂ ਵਿਚ ਪਾਰਟੀ ਦਾ ਖ਼ਾਤਾ ਵੀ ਨਹੀਂ ਖੁੱਲ੍ਹਿਆ ਸੀ।
amit shahਭਾਜਪਾ ਸੂਤਰਾਂ ਨੇ ਦਸਿਆ ਕਿ ਸੈਸ਼ਨ ਦੌਰਾਨ ਸ਼ਾਹ ਨੇ ਪਾਰਟੀ ਨੇਤਾਵਾਂ ਨੂੰ ਕੇਂਦਰ ਵਿਚ ਨਰਿੰਦਰ ਮੋਦੀ ਅਤੇ ਗੁਜਰਾਤ ਵਿਚ ਮੁੱਖ ਮੰਤਰੀ ਵਿਜੈ ਰੂਪਾਨੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਕੀਤੇ ਗਏ 'ਚੰਗੇ ਕੰਮ' ਦੇ ਬਾਰੇ ਵਿਚ ਲੋਕਾਂ ਨੂੰ ਜਾਣੂ ਕਰਵਾਉਣ ਦਾ ਨਿਰਦੇਸ਼ ਦਿਤਾ। ਉਨ੍ਹਾਂ ਦਸਿਆ ਕਿ ਸ਼ਾਹ ਨੇ ਪਾਰਟੀ ਵਰਕਰਾਂ ਨੂੰ ਉਨ੍ਹਾਂ ਵੋਟਿੰਗ ਕੇਂਦਰਾਂ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਤ ਕਰਨ ਲਈ ਕਿਹਾ, ਜਿੱਥੇ ਪਾਰਟੀ ਦਾ ਸੰਗਠਨਾਤਮਕ ਢਾਂਚਾ ਕਮਜ਼ੋਰ ਹੈ।
amit shah and pm modiਉਨ੍ਹਾਂ ਵੋਟਿੰਗ ਕੇਂਦਰਾਂ ਤਕ ਪ੍ਰਮੁੱਖ ਵਿਅਕਤੀਆਂ ਨੂੰ ਸੰਪਰਕ ਕਰਨ ਲਈ ਕਿਹਾ ਗਿਆ ਹੈ। ਅਮਿਤ ਸ਼ਾਹ ਨੇ ਭਾਜਪਾ ਵਰਕਰਾਂ ਨੂੰ ਕਾਂਗਰਸ ਦੇ ਜਾਤੀ ਦੇ ਨਾਂਅ 'ਤੇ ਸਮਾਜ ਨੂੰ ਵੰਡਣ ਦੇ ਯਤਨਾਂ ਨੂੰ ਲੈ ਕੇ ਵੀ ਚਿਤਾਵਨੀ ਦਿਤੀ ਅਤੇ ਉਨ੍ਹਾਂ ਨੂੰ ਹਿੰਦੂਆਂ ਦੀ ਏਕਤਾ 'ਤੇ ਜ਼ੋਰ ਦੇ ਕੇ ਸਾਰੀਆਂ ਜਾਤਾਂ ਦੇ ਵੋਟ ਜਿੱਤਣ ਦੀ ਦਿਸ਼ਾ ਵਿਚ ਕੰਮ ਕਰਨ ਲਈ ਆਖਿਆ।
narender modiਸ਼ਾਹ ਨੇ ਪਾਰਟੀ ਨੂੰ 'ਮਾਟੀ ਕਾ ਲਾਲ' ਹੋਣ ਦੇ ਕਾਰਨ ਮੋਦੀ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਦੀ ਮੁਹਿੰਮ ਚਲਾਉਣ ਦਾ ਨਿਰਦੇਸ਼ ਦਿਤਾ। ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਜੀਤੂ ਵਾਘਾਨੀ ਨੇ ਦਸਿਆ ਕਿ ਦੋ ਦਿਨਾ ਮੀਟਿੰਗ ਦੌਰਾਨ 26 ਲੋਕ ਸੋਭਾ ਸੀਟਾਂ 'ਤੇ ਫਿਰ ਤੋਂ ਕਿਵੇਂ ਜਿੱਤ ਦਰਜ ਕੀਤੀ ਜਾਵੇ, ਇਸ 'ਤੇ ਚਰਚਾ ਕੀਤੀ ਗਈ।