ਤਬਰੇਜ਼ ਅੰਸਾਰੀ ਦੀ ਹੱਤਿਆ ਦੇ ਵਿਰੋਧ 'ਚ ਮੇਰਠ ਵਿਚ ਹੰਗਾਮਾ, ਇੰਟਰਨੈੱਟ ਕੀਤਾ ਬੈਨ
Published : Jul 1, 2019, 11:05 am IST
Updated : Jul 1, 2019, 11:05 am IST
SHARE ARTICLE
Tabrez Ansari murder case
Tabrez Ansari murder case

ਉੱਤਰ ਪ੍ਰਦੇਸ਼ ਦੇ ਮੇਰਠ 'ਚ ਤਣਾਅਪੂਰਨ ਸ਼ਾਂਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਚੌਕਸੀ ਦੇ ਤੌਰ 'ਤੇ ਜ਼ਿਲ੍ਹੇ 'ਚ ਅਗਲੇ ਆਦੇਸ਼..

ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ 'ਚ ਤਣਾਅਪੂਰਨ ਸ਼ਾਂਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਚੌਕਸੀ ਦੇ ਤੌਰ 'ਤੇ ਜ਼ਿਲ੍ਹੇ 'ਚ ਅਗਲੇ ਆਦੇਸ਼ ਤੱਕ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਝਾਰਖੰਡ 'ਚ ਤਬਰੇਜ਼ ਅੰਸਾਰੀ ਦੀ ਭੀੜ ਵਲੋਂ ਕੁੱਟ-ਕੁੱਟ ਕੇ ਹੱਤਿਆ ਕਰਨ ਦੀ ਘਟਨਾ ਨੂੰ ਲੈ ਕੇ ਐਤਵਾਰ ਦੇਰ ਸ਼ਾਮ 'ਯੂਥ ਸੇਵਾ ਕਮੇਟੀ' ਦੇ ਬੈਨਰ ਹੇਠ 'ਫੈਜ਼-ਏ-ਆਮ ਇੰਟਰ ਕਾਲਜ' 'ਚ ਸਭਾ ਕੀਤੀ ਗਈ।

Tabrez Ansari murder caseTabrez Ansari murder case

ਇਸ ਤੋਂ ਬਾਅਦ ਵੱਡੀ ਗਿਣਤੀ 'ਚ ਲੋਕਾਂ ਨੇ ਬਿਨ੍ਹਾਂ ਮਨਜ਼ੂਰੀ ਦੇ ਜੁਲੂਸ ਕੱਢਿਆ। ਪੁਲਿਸ ਨੇ ਕਈ ਜਗ੍ਹਾ ਜੁਲੂਸ ਰੋਕਣ ਦੀ ਕੋਸ਼ਿਸ਼ ਕੀਤੀ। ਭੀੜ ਨੇ ਪੁਲਿਸ 'ਤੇ ਪਥਰਾਅ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਭੀੜ 'ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ। 5 ਪੁਲਿਸ ਕਰਮਚਾਰੀਆਂ ਨੂੰ ਵੀ ਸੱਟ ਲੱਗੀ ਹੈ। ਸੀਨੀਅਰ ਪੁਲਿਸ ਕਮਿਸ਼ਨਰ ਨਿਤਿਨ ਤਿਵਾੜੀ ਨੇ ਦੱਸਿਆ ਕਿ ਸ਼ਹਿਰ 'ਚ ਧਾਰਾ 144 ਲਾਗੂ ਹੈ। 'ਫੈਜ਼-ਏ-ਆਮ ਕਾਲਜ' 'ਚ ਬਿਨ੍ਹਾਂ ਮਨਜ਼ੂਰੀ ਸਭਾ ਕੀਤੀ ਗਈ ਅਤੇ ਉਸ ਤੋਂ ਬਾਅਦ ਬਿਨ੍ਹਾਂ ਮਨਜ਼ੂਰੀ ਦੇ ਜੁਲੂਸ ਕੱਢਣ ਦੀ ਕੋਸ਼ਿਸ਼ ਕੀਤੀ ਗਈ।

Tabrez Ansari murder caseTabrez Ansari murder case

ਪੁਲਿਸ ਦੇ ਰੋਕਣ 'ਤੇ ਕੁਝ ਲੋਕਾਂ ਨੇ ਪਥਰਾਅ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨਾਲ ਹੱਥੋਪਾਈ ਅਤੇ ਪਥਰਾਅ ਦੇ ਦੋਸ਼ 'ਚ 10 ਤੋਂ ਵਧ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਘਟਨਾ ਤੋਂ ਬਾਅਦ ਸ਼ਹਿਰ ਦੇ ਸੰਵੇਦਨਸ਼ੀਲ ਖੇਤਰਾਂ 'ਚ ਸੁਰੱਖਿਆ ਸਖਤੀ ਕਰ ਦਿੱਤੀ ਗਈ ਹੈ। ਪੁਲਿਸ ਨੇ 70 ਨਾਮਜ਼ਦ ਸਮੇਤ ਇਕ ਹਜ਼ਾਰ ਲੋਕਾਂ ਵਿਰੁੱਧ ਗੰਭੀਰ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਹੈ। ਤਿਵਾੜੀ ਨੇ ਦੱਸਿਆ ਕਿ ਸਾਰੇ ਮੋਬਾਇਲ ਅਤੇ ਨਿੱਜੀ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਿਰਫ਼ ਬੀ.ਐੱਸ.ਐੱਨ.ਐੱਲ. ਬ੍ਰਾਡਬੈਂਡ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement