
ਫਰੀਦਾਬਾਦ ‘ਚ ਕਾਂਗਰਸੀ ਨੇਤਾ ਵਿਕਾਸ ਚੌਧਰੀ ਦੀ ਗੋਲੀਆਂ ਮਾਰ ਕੀਤੀ ਹੱਤਿਆ...
ਫਰੀਦਾਬਾਦ: ਫਰੀਦਾਬਾਦ ‘ਚ ਕਾਂਗਰਸੀ ਨੇਤਾ ਵਿਕਾਸ ਚੌਧਰੀ ਨੂੰ ਗੋਲੀ ਮਾਰ ਦਿੱਤੀ ਗਈ। ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਹਰਿਆਣਾ ਕਾਂਗਰਸ ਦੇ ਨੇਤਾ ਵਿਕਾਸ ਚੌਧਰੀ ਦੀ ਅੱਜ ਯਾਨੀ ਵੀਰਵਾਰ ਸਵੇਰੇ ਫਰੀਦਾਬਾਦ ‘ਚ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਵਿਕਾਸ ਚੌਧਰੀ ਨੂੰ ਉਸ ਸਮੇਂ 10 ਤੋਂ ਜ਼ਿਆਦਾ ਗੋਲੀਆਂ ਮਾਰੀਆਂ ਗਈਆਂ।
We are deeply angered & saddened by this act of grotesque violence against a member of the Congress Party. We urge the Haryana govt. to bring the perpetrators to justice at the earliest. Our sincere condolences to his family in this time of grief. https://t.co/hp5qNlKk06
— Congress (@INCIndia) June 27, 2019
ਜਦੋਂ ਉਹ ਜਿਮ ਤੋਂ ਕਸਰਤ ਕਰਕੇ ਬਾਹਰ ਨਿਕਲ ਰਹੇ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਵਿਕਾਸ ਚੌਧਰੀ ਹਾਲ ਹੀ ‘ਚ ਇੰਡੀਅਨ ਨੈਸ਼ਨਲ ਲੋਕਦਲ (INLD) ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਏ ਸਨ।
Ashok Tanwar, Haryana Congress President on party leader Vikas Chaudhary shot dead in Faridabad: It's 'jungle raj', there is no fear of law. Same kind of incident happened yesterday, where a woman who opposed molestation was stabbed. There should be an investigation. pic.twitter.com/ziXmeDRso2
— ANI (@ANI) June 27, 2019
ਹਰਿਆਣਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਨੇ ਪਾਰਟੀ ਨੇਤਾ ਵਿਕਾਸ ਚੌਧਰੀ ਦੀ ਫਰੀਦਾਬਾਦ ਵਿੱਚ ਹੱਤਿਆ ਕਰ ਦਿੱਤੇ ਜਾਣ ‘ਤੇ ਰਾਜ ਵਿੱਚ ਮੌਜੂਦਾ ਸਰਕਾਰ BJP ਦੇ ਮਨੋਹਰ ਲਾਲ ਖੱਟਰ ਸਰਕਾਰ ‘ਤੇ ਵਰ੍ਹਦੇ ਹੋਏ ਕਿਹਾ ਕਿ ਇਹ ਜੰਗਲ ਰਾਜ ਹੈ। ਕਨੂੰਨ ਦਾ ਕੋਈ ਡਰ ਨਹੀਂ ਰਿਹਾ ਹੈ। ਇਸ ਤਰ੍ਹਾਂ ਦੀ ਵਾਰਦਾਤ ਕੱਲ ਵੀ ਹੋਈ ਸੀ, ਜਦੋਂ ਛੇੜਖਾਨੀ ਦਾ ਵਿਰੋਧ ਕਰਨ ‘ਤੇ ਇੱਕ ਔਰਤ ਨੂੰ ਚਾਕੂ ਨਾਲ ਮਾਰ ਦਿੱਤਾ ਗਿਆ ਸੀ। ਜਾਂਚ ਹੋਣੀ ਚਾਹੀਦੀ ਹੈ।
#UPDATE Congress leader Vikas Chaudhary has succumbed to injuries https://t.co/H6ZSDNJpnr
— ANI (@ANI) June 27, 2019